ਹੁਣ ਕਰਣ ਜੌਹਰ ਦੇ ਘਰ ’ਚ ਪਾਏ ਗਏ ਦੋ ਕੋਰੋਨਾ ਪਾਜ਼ਟਿਵ, ਖੁਦ ਦਿੱਤੀ ਜਾਣਕਾਰੀ

Written by  Rupinder Kaler   |  May 26th 2020 10:01 AM  |  Updated: May 26th 2020 10:01 AM

ਹੁਣ ਕਰਣ ਜੌਹਰ ਦੇ ਘਰ ’ਚ ਪਾਏ ਗਏ ਦੋ ਕੋਰੋਨਾ ਪਾਜ਼ਟਿਵ, ਖੁਦ ਦਿੱਤੀ ਜਾਣਕਾਰੀ

ਭਾਰਤ ਵਿੱਚ ਕੋਰੋਨਾ ਵਾਇਰਸ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ । ਦੋ ਦਿਨ ਪਹਿਲਾਂ ਜਿੱਥੇ ਅਦਾਕਾਰ ਕਿਰਨ ਕੁਮਾਰ ਦੇ ਕੋਰੋਨਾ ਪਾਜ਼ਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਉੱਥੇ ਹੁਣ ਫ਼ਿਲਮ ਮੇਕਰ ਕਰਣ ਜੌਹਰ ਦੇ ਘਰ ਕੰਮ ਕਰਨ ਵਾਲੇ ਸਟਾਫ ਵਿੱਚੋਂ ਦੋ ਲੋਕ ਕੋਰੋਨਾ ਪਾਜ਼ਟਿਵ ਪਾਏ ਗਏ ਹਨ । ਇਸ ਗੱਲ ਦੀ ਜਾਣਕਾਰੀ ਕਰਣ ਜੌਹਰ ਨੇ ਖੁਦ ਦਿੱਤੀ ਹੈ ।

https://www.instagram.com/p/CAnPdr8Jsfz/

ਕਰਣ ਜੌਹਰ ਦਾ ਬੀਤੇ ਦਿਨ ਜਨਮ ਦਿਨ ਸੀ । ਕਰਣ ਜੌਹਰ ਨੇ ਦੱਸਿਆ ਹੈ ਕਿ ‘ਮੇਰੇ ਘਰ ਵਿੱਚ ਕੰਮ ਕਰਨ ਵਾਲੇ ਦੋ ਲੋਕਾਂ ਦਾ ਕੋਵਿਡ-19 ਟੈਸਟ ਪਾਜ਼ਟਿਵ ਆਇਆ ਹੈ । ਉਹਨਾਂ ਲੋਕਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ ਤੇ ਇਸ ਦੀ ਜਾਣਕਾਰੀ ਬੀਐੱਮਸੀ ਨੂੰ ਦੇ ਦਿੱਤੀ ਗਈ ਹੈ । ਪਰਿਵਾਰ ਦੇ ਸਾਰੇ ਮੈਂਬਰ ਤੇ ਸਟਾਫ ਦੇ ਹੋਰ ਲੋਕ ਸਾਰੇ ਸੁਰੱਖਿਅਤ ਹਨ ।

https://twitter.com/karanjohar/status/1264942040199999490

ਹਰ ਇੱਕ ਦਾ ਟੈਸਟ ਨੈਗਟਿਵ ਆਇਆ ਹੈ, ਇਸ ਦੇ ਬਾਵਜੂਦ ਹਰ ਕੋਈ 14 ਦਿਨਾਂ ਲਈ ਇਕਾਂਤਵਾਸ ਵਿੱਚ ਚਲਾ ਗਿਆ ਹੈ’ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਕਈ ਸਿਤਾਰੇ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ । ਬੀਤੇ ਦਿਨ ਬੌਨੀ ਕਪੂਰ ਦੇ ਘਰ ਵਿੱਚ ਕੰਮ ਕਰਨ ਵਾਲੇ ਨੌਕਰ ਵੀ ਕੋਰੋਨਾ ਪਾਜ਼ਟਿਵ ਪਾਏ ਗਏ ਸਨ।

https://twitter.com/karanjohar/status/1259365169374756866


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network