
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਤੇ ਧਰਮਾ ਪ੍ਰੋਡਕਸ਼ਨ ਦੇ ਨਿਰਮਾਤਾ ਕਰਨ ਜੌਹਰ (Karan Johar ) ਕਲਾਕਾਰਾਂ ਨੂੰ ਲਾਂਚ ਕਰਨ ਤੇ ਰੋਮੈਂਟਿਕ ਫ਼ਿਲਮਾਂ ਬਣਾਉਣ ਲਈ ਮਸ਼ਹੂਰ ਹਨ। ਕਰਨ ਜੌਹਰ (Karan Johar) ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਬੇਧੜਕ (film Bedhadak) ਰਾਹੀਂ ਤਿੰਨ ਅਦਾਕਾਰਾਂ ਨੂੰ ਲਾਂਚ ਕੀਤਾ ਹੈ। ਇਨ੍ਹਾਂ ਅਦਾਕਾਰਾਂ 'ਚ ਸ਼ਨਾਇਆ ਕਪੂਰ (Shanaya Kapoor), ਲਕਸ਼ੈ ਲਾਲਵਾਨੀ ਅਤੇ ਗੁਰਫ਼ਤਿਹ ਪੀਰਜ਼ਾਦਾ (Gurfateh Pirzada) ਦਾ ਨਾਂਅ ਸ਼ਾਮਿਲ ਹੈ। ਇਹ ਤਿੰਨੋਂ ਕਲਾਕਾਰ ਫ਼ਿਲਮ ਬੇਧੜਕ ਵਿੱਚ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਲਕੈਸ਼ ਲਾਲਵਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਹ ਖ਼ਬਰ ਸ਼ੇਅਰ ਕੀਤੀ ਹੈ। ਲਕਸ਼ੈ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ, " ਮੈਂ ਫ਼ਿਲਮ ਬੇਧੜਕ ਵਿੱਚ ਕਰਨ ਨਾਂਅ ਦਾ ਕਿਰਦਾਰ ਅਦਾ ਕਰਾਂਗਾ। ਮੈਂ ਕਰਨ ਦੀ ਦੁਨੀਆ 'ਚ ਗੋਤੇ ਲਾਉਣ ਲਈ ਪੂਰੀ ਤਰ੍ਹਾਂ ਤਿਆਰ ਹਾਂ। #Bedhadak. ਮੈਂ ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਬਹੁਤ ਨਿਮਰ ਅਤੇ ਸਨਮਾਨਿਤ ਹਾਂ, ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਦੀ ਲੋੜ ਹੈ!❤️”
ਲਕਸ਼ੈ ਨੂੰ ਪਹਿਲਾਂ ਕਈ ਟੀਵੀ ਸ਼ੋਅਜ਼ ਵਿੱਚ ਦੇਖਿਆ ਗਿਆ ਹੈ। ਜਿਸ ਵਿੱਚ ਐਮਟੀਵੀ ਇੰਡੀਆ ਦੇ ਵਾਰੀਅਰ ਹਾਈ, ਪਰਦੇਸ ਮੇਂ ਹੈ ਮੇਰਾ ਦਿਲ ਅਤੇ ਪੋਰਸ ਵਰਗੇ ਹੋਰ ਵੀ ਕਈ ਸ਼ੋਅਸ ਸ਼ਾਮਿਲ ਹਨ।

ਕਰਨ ਜੌਹਰ ਨੇ ਇਨ੍ਹਾਂ ਤਿੰਨਾਂ ਨਵੇਂ ਕਲਾਕਾਰਾਂ ਤੇ ਫ਼ਿਲਮ ਨਾਲ ਸਬੰਧਤ ਇੱਕ ਪੋਸਟ ਆਪਣੇ ਇਸੰਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਕਰਨ ਜੌਹਰ ਨੇ ਲਿਖਿਆ, "ਅੰਦਾਜ਼ਾ ਲਗਾਓ ਕਿ ਇਹ ਉਸ ਦੀ ਮੁਸਕਰਾਹਟ ਵਾਂਗ ਆਸਾਨੀ ਨਾਲ ਤੁਹਾਡਾ ਦਿਲ ਪਿਘਲਾ ਦੇਵੇਗਾ। ਪੇਸ਼ ਹੈ 'ਲਕਸ਼ਯ' ਜੋ ਕਰਨ ਦਾ ਕਿਰਦਾਰ ਨਿਭਾ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਕਰਨਗੇ, ਜੋ ਭਾਵਨਾਵਾਂ ਦੇ ਮਾਸਟਰ ਹਨ!" ਜਦੋਂ ਕਿ ਸ਼ਨਾਇਆ ਲਈ ਕਰਨ ਨੇ ਲਿਖਿਆ, "ਬੇਧੜਕ 'ਚ ਨਿਮਰਿਤ ਦਾ ਕਿਰਦਾਰ ਨਿਭਾਉਣ ਵਾਲੀ ਖੂਬਸੂਰਤ ਸ਼ਨਾਇਆ ਕਪੂਰ ਨੂੰ ਪੇਸ਼ ਕਰ ਰਿਹਾ ਹਾਂ। ਮੈਂ ਇਹ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ ਕਿ ਸ਼ਨਾਇਆ ਕਪੂਰ ਪਰਦੇ 'ਤੇ ਆਪਣਾ ਜਾਦੂ ਕਿਵੇਂ ਚਲਾਉਂਦੀ ਹੈ।"
ਇਸ ਤੋਂ ਬਾਅਦ ਫ਼ਿਲਮ ਦੇ ਤੀਜੇ ਅਦਾਕਾਰ ਗੁਰਫਤਿਹ ਪੀਰਜ਼ਾਦਾ ਬਾਰੇ ਦੱਸਦੇ ਹੋਏ, ਕਰਨ ਜੌਹਰ ਲਿਖਦੇ ਹਨ, "ਉਸ ਦੀ ਪਸੰਦੀਦਾ ਸ਼ੈਲੀ ਤੁਹਾਨੂੰ ਕਿਸੇ ਵੀ ਸਮੇਂ ਵਿੱਚ ਹੈਰਾਨ ਕਰ ਦੇਵੇਗੀ! ਬੇਧੜਕ, ਗੁਰਫਤਿਹ ਪੀਰਜ਼ਾਦਾ ਵਿੱਚ ਅੰਗਦ ਦੇ ਕਿਰਦਾਰ ਨੂੰ ਮੁੜ ਸੁਰਜਿਤ ਕਰ ਦੇਵੇਗਾ। "

ਹੋਰ ਪੜ੍ਹੋ : ਕੀ ਵਿੱਕੀ ਕੌਸ਼ਲ ਕਨਰ ਜੌਹਰ ਤੇ ਐਮੀ ਵਿਰਕ ਨਾਲ ਕਰਨਗੇ ਆਪਣੀ ਅਗਲੀ ਫ਼ਿਲਮ , ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਕਰਨ ਜੌਹਰ ਨੇ ਫ਼ਿਲਮ ਬੇਧੜਕ ਦੇ ਨਾਲ ਇਨ੍ਹਾਂ ਨਿਊਕਮਰਸ ਨੂੰ ਲਾਂਚ ਕੀਤਾ ਹੈ। ਲਕਸ਼ੈ ਲਾਲਵਾਨੀ ਇੱਕ ਟੀਵੀ ਅਦਾਕਾਰ ਹਨ, ਜੋ ਕਿ ਹੁਣ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਜਾ ਰਹੇ ਹਨ। ਦੂਜੀ ਕਲਾਕਾਰ ਸ਼ਨਾਇਆ ਕਪੂਰ ਹੈ ਜੋ ਕਿ ਅਦਾਕਾਰ ਸੰਜੇ ਕਪੂਰ ਤੇ ਮਹਿਪ ਕਪੂਰ ਦੀ ਧੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2012 ਵਿੱਚ ਕਰਨ ਜੌਹਰ ਨੇ ਸੂਟੈਂਡਸ ਆਫ ਦਿ ਇਅਰ ਨਾਲ ਵੀ ਤਿੰਨ ਨਵੇਂ ਕਲਾਕਾਰਾਂ ਨੂੰ ਲਾਂਚ ਕੀਤਾ ਸੀ। ਇਹ ਆਲਿਆ ਭੱਟ, ਸਿਧਾਰਤ ਮਲੋਹਤਰਾ ਤੇ ਵਰੂਣ ਧਵਨ ਹਨ। ਵਰੂਣ ਤੇ ਆਲਿਆ ਭੱਟ ਦੋਵੇਂ ਹੀ ਸਟਾਰ ਕਿਡਸ ਸਨ ਜਦੋਂ ਕਿ ਸਿਧਾਰਥ ਮਲੋਹਤਰਾਂ ਦਾ ਕੋਈ ਫ਼ਿਲਮੀ ਬੈਕਗ੍ਰਾਊਂਡ ਨਹੀਂ ਸੀ।
View this post on Instagram