ਜੱਸ ਮਾਣਕ ਦੇ ਲਿਖੇ ਗਾਣੇ ਤੇ ਕਰਨ ਰੰਧਾਵਾ ਦੀ ਆਵਾਜ਼ ਨੇ ਕਰਵਾਇਆ ਐਂਡ , ਦੇਖੋ ਵੀਡੀਓ

written by Aaseen Khan | December 11, 2018

ਜੱਸ ਮਾਣਕ ਦੇ ਲਿਖੇ ਗਾਣੇ 'ਤੇ ਕਰਨ ਰੰਧਾਵਾ ਦੀ ਆਵਾਜ਼ ਨੇ ਕਰਵਾਇਆ ਐਂਡ , ਦੇਖੋ ਵੀਡੀਓ :  ਕਰਨ ਰੰਧਾਵਾ ਦੇ 'ਵੇਟ' ਗਾਣੇ ਦੀ ਵੇਟ ਆਖਿਰ ਖ਼ਤਮ ਹੋਈ। ਕਰਨ ਰੰਧਾਵਾ ਜਿਹੜੇ ਕਿ ਆਪਣਾ ਡੈਬਿਊ ਗਾਣਾ ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋਏ ਹਨ। ਖਾਸ ਗੱਲ ਇਹ ਇਹ ਕਿ 'ਵੇਟ' ਗਾਣੇ ਦੇ ਬੋਲ ਅਤੇ ਗੀਤ ਨੂੰ ਕੰਪੋਜ਼ ਮਾਣਕਾ ਦੇ ਮੁੰਡੇ ਜਿਹੜੇ ਪਰਾਡਾ ਲੈ ਕੇ ਘੁੰਮਦੇ ਰਹਿੰਦੇ ਹਨ ਯਾਨੀ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਜੱਸ ਮਾਣਕ ਵੱਲੋਂ ਕੀਤਾ ਗਿਆ ਹੈ।

https://www.youtube.com/watch?v=dQe6WftWjKY

ਗੀਤ ਨੂੰ ਯੂ ਟਿਊਬ 'ਤੇ ਇੱਕ ਦਿਨ 'ਚ ਹੀ 25 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ ਅਤੇ ਗੀਤ ਇਸ ਸਮੇਂ ਟਰੈਂਡ ਕਰ ਰਿਹਾ ਹੈ। ਗਾਣੇ ਨੂੰ ਸੰਗੀਤ ਦੀ ਮਾਲਾ ਪਹਿਨਾਈ ਹੈ ਗੇਮ ਚੇਂਜਰਜ਼ ਨੇ ਅਤੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਸੱਤੀ ਢਿੱਲੋਂ ਹੋਰਾਂ ਨੇ । ਗਾਣੇ ਨੂੰ ਗੀਤ MP3 ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਜੱਸ ਮਾਣਕ ਵੱਲੋਂ ਲਿਖਿਆ ਇਹ ਗੀਤ ਅਤੇ ਕਰਨ ਰੰਧਾਵਾ ਦੀ ਆਵਾਜ਼ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ।

ਹੋਰ ਪੜ੍ਹੋ :ਹੇਮਾ ਮਾਲਿਨੀ ਨਹੀਂ ਰਹੀ ਹੁਣ ਡ੍ਰੀਮ ਗਰਲ , ਇਸ ਐਕਟਰ ਨੂੰ ਖੋਹਿਆ ਟਾਈਟਲ , ਦੇਖੋ ਵੀਡੀਓ

https://www.instagram.com/p/BrNHk95Fwve/

ਉੱਥੇ ਹੀ ਜੱਸ ਮਾਣਕ ਦੇ ਕੁੱਝ ਸਮਾਂ ਪਹਿਲਾਂ ਗਾਏ ਗਾਣੇ 'ਬਾੱਸ' ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਜੱਸ ਮਾਣਕ ਦੇ ਪਿੱਛਲੇ ਹਫਤੇ ਹੀ ਰਿਲੀਜ਼ ਹੋਏ ਗਾਣੇ 'ਟਾਰਾਂਟੋ' ਨੇ ਵੀ ਖੂਬ ਸੁਰਖੀਆਂ ਬਟੋਰੀਆਂ ਹਨ ਇਸ ਗਾਣੇ 'ਚ ਫੀਮੇਲ ਆਵਾਜ਼ 'ਚ ਉਹਨਾਂ ਦਾ ਸਾਥ ਪ੍ਰਿਆ ਨੇ ਨਿਭਾਇਆ ਹੈ ਜਿਹੜਾ ਕਿ ਗੈਂਗਲੈਂਡ ਇਨ ਮਦਰ ਲੈਂਡ ਨਾਮ ਦੀ ਆਉਣ ਵਾਲੀ ਵੈਬ ਸੀਰੀਜ਼ ਲਈ ਗਾਇਆ ਗਿਆ ਹੈ।

You may also like