ਕਰਣਵੀਰ ਮਹਿਰਾ ਆਪਣੀ ਪਤਨੀ ਨਾਲ ਡਾਂਸ ਕਰਦੇ ਹੋਏ ਆਏ ਨਜ਼ਰ,ਵੀਡੀਓ ਕੀਤਾ ਸਾਂਝਾ

written by Shaminder | January 27, 2021

ਅਦਾਕਾਰ ਕਰਣਵੀਰ ਮਹਿਰਾ ਦਾ ਵਿਆਹ ਬੀਤੇ ਦਿਨੀਂ ਹੋਇਆ ਸੀ ।ਹੁਣ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਕਰਣਵੀਰ ਅਤੇ ਨਿਧੀ ਦੇ ਵਿਆਹ ‘ਚ ਪਰਿਵਾਰਕ ਮੈਂਬਰ ਤੇ ਦੋਸਤ ਹੀ ਸ਼ਾਮਿਲ ਹੋਏ ਸਨ । karan ਦੋਵਾਂ ਨੇ ਐਤਵਾਰ ਨੂੰ ਗੁਰਦੁਆਰਾ ਸਾਹਿਬ ‘ਚ ਲਾਵਾਂ ਲਈਆਂ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਹੋਰ ਪੜ੍ਹੋ : ਹਰਫ਼ ਚੀਮਾ ਦੀ ਪਤਨੀ ਦਾ ਹੈ ਅੱਜ ਜਨਮ ਦਿਨ, ਕੁਝ ਇਸ ਅੰਦਾਜ਼ ਵਿੱਚ ਦਿੱਤੀ ਜਨਮ ਦਿਨ ਦੀ ਵਧਾਈ
karan ਇਸ ਤੋਂ ਇਲਾਵਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਪਤਨੀ ਨਿਧੀ ਦੇ ਨਾਲ ਡਾਂਸ ਕਰਦੇ ਹੋਏ ਵਿਖਾਈ ਦੇ ਰਹੇ ਹਨ ।ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ ‘ਤੇ ਆਪੋ ਆਪਣੇ ਕਮੈਂਟਸ ਦੇ ਰਹੇ ਹਨ । karanveer ਦੱਸ ਦਈਏ ਕਿ ਦੋਵਾਂ ਨੇ ਵਿਆਹ ਕੋਰੋਨਾ ਨਿਯਮਾਂ ਨੂੰ ਧਿਆਨ ‘ਚ ਰੱਖਦੇ ਹੋਏ ਕਰਵਾਇਆ ਹੈ ਅਤੇ ਦਿੱਲੀ ਸਥਿਤ ਇੱਕ ਗੁਰਦੁਆਰਾ ਸਾਹਿਬ ‘ਚ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ।

 
View this post on Instagram
 

A post shared by Nidhi Seth (@nidhivseth)

0 Comments
0

You may also like