ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਹੋਈਆਂ ਕੋਰੋਨਾ ਪਾਜ਼ੀਟਿਵ, ਬਾਲੀਵੁੱਡ ‘ਚ ਮੱਚਿਆ ਹੜਕੰਪ

written by Shaminder | December 13, 2021

ਕੋਰੋਨਾ ਵਾਇਰਸ (Corona Virus)  ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ।ਕੋਰੋਨਾ ਵਾਇਰਸ ਦੇ ਕਈ ਨਵੇਂ ਨਵੇਂ ਰੂਪ ਸਾਹਮਣੇ ਆ ਰਹੇ ਹਨ । ਇੱਕ ਵਾਰ ਮੁੜ ਤੋਂ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆ ਰਿਹਾ ਹੈ ਅਤੇ ਕਈ ਨਵੇਂ ਐਕਟਿਵ ਕੇਸ ਵੀ ਸਾਹਮਣੇ ਆ ਰਹੇ ਹਨ । ਹੁਣ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ (Kareena Kapoor Khan)  ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਸ ਤੋਂ ਇਲਾਵਾ ਉਸਦੀ ਖ਼ਾਸ ਦੋਸਤ ਅੰਮ੍ਰਿਤਾ ਅਰੋੜਾ (Amrita Arora) ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ।

kareena Kapoor image From instagram

ਹੋਰ ਪੜ੍ਹੋ : ਕਿਸਾਨ ਆਗੂ ਫਤਿਹ ਮਾਰਚ ਦੇ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ

ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ।ਦੱਸ ਦਈਏ ਕਿ ਦੋਵਾਂ ਨੇ ਬੀਤੇ ਦਿਨੀਂ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕਈ ਪਾਰਟੀਆਂ ਅਟੈਂਡ ਕੀਤੀਆਂ ਸਨ । ਜਿਸ ਤੋਂ ਬਾਅਦ ਦੋਨਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।

Amrita Arora image From google

ਇਨ੍ਹਾਂ ਦੋਵਾਂ ਦੇ ਪਾਜ਼ੀਟਿਵ ਪਾਏ ਜਾਣੇ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਹੜਕੰਪ ਜਿਹਾ ਮੱਚ ਗਿਆ ਹੈ । ਕਿਉਂਕਿ ਜਿਨ੍ਹਾਂ ਪਾਰਟੀਆਂ ‘ਚ ਇਹ ਦੋਵੇਂ ਸ਼ਾਮਿਲ ਹੋਈਆਂ ਸਨ । ਉਨ੍ਹਾਂ ‘ਚ ਹੋਰ ਵੀ ਕਈਆਂ ਦੇ ਕੋਰੋਨਾ ਸੰਕ੍ਰਮਿਤ ਹੋਣ ਦੀਆਂ ਸੰਭਾਵਨਾਵਾਂ ਵਧ ਚੁੱਕੀਆਂ ਹਨ । ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਨਵੇਂ ਵੈਟੀਐਂਟ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ । ਕਿਉਂਕਿ ਇਸ ਵਾਇਰਸ ਦੇ ਕਾਰਨ ਕਈ ਲੋਕ ਪਾਜ਼ੀਟਿਵ ਪਾਏ ਜਾ ਰਹੇ ਹਨ ਅਤੇ ਦੇਸ਼ ਦੇ ਕਈ ਰਾਜਾਂ ‘ਚ ਓਮਰੀਕੋਨ ਦੇ ਮਾਮਲੇ ਵੱਧ ਰਹੇ ਹਨ । ਇਸ ਲਈ ਜ਼ਰੂਰੀ ਹੈ ਕਿ ਅਸੀਂ ਕੋਰੋਨਾ ਨਿਯਮਾਂ ਦਾ ਪਾਲਣ ਕਰੀਏ ।

 

View this post on Instagram

 

A post shared by Viral Bhayani (@viralbhayani)

You may also like