ਜ਼ਿਆਦਾ ਕੇਕ ਖਾਣ ਨਾਲ ਕਰੀਨਾ ਕਪੂਰ ‘ਤੇ ਕਰਿਸ਼ਮਾ ਕਪੂਰ ਦੀ ਵਿਗੜੀ ਹਾਲਤ, ਵੀਡੀਓ ਹੋ ਰਿਹਾ ਵਾਇਰਲ

written by Shaminder | August 02, 2021

ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭੈਣ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਨਾਲ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਸੰਡੇ ਨੂੰ ਖੂਬ ਇਨਜੁਆਏ ਕਰ ਰਹੀਆਂ ਹਨ ਅਤੇ ਖੂਬ ਖਾ ਰਹੀਆਂ ਹਨ ।

Kareena Kapoor Image Source: Instagram

ਹੋਰ ਪੜ੍ਹੋ :       ਮਿਹਨਤ ਨਾਲ ਰਮਿੰਦਰ ਰਾਮੀ ਨੇ ਹਾਸਲ ਕੀਤੀ ਮੰਜ਼ਿਲ  

Image Source: Instagram

ਦੋਵਾਂ ਨੇ ਏਨਾਂ ਜ਼ਿਆਦਾ ਕੇਕ ਖਾਧਾ ਕਿ ਦੋਵਾਂ ਦੀ ਹਾਲਤ ਖਰਾਬ ਹੋ ਗਈ । ਦੋਵੇਂ ਕੁਝ ਹੀ ਦੇਰ ਬਾਅਦ ਬੈੱਡ ‘ਤੇ ਪਈਆਂ ਨਜ਼ਰ ਆਈਆਂ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਭੈਣਾਂ ਨੇ ਪਹਿਲਾਂ ਤਾਂ ਨੌਨਵੇਜ ਖਾਧਾ ਅਤੇ ਉਸ ਤੋਂ ਬਾਅਦ ਕੇਕ ਨੂੰ ਗੇੜੇ ਦਿੱਤੇ ।

Image Source: Instagram

ਕੇਕ ਏਨਾਂ ਜ਼ਿਆਦਾ ਖਾਧਾ ਕਿ ਦੋਵਾਂ ਦੀ ਹਾਲਤ ਖਰਾਬ ਹੋ ਗਈ। ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਇਸ ਦੇ ਨਾਲ ਹੀ ਅਦਾਕਾਰਾ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਡਾ’ ‘ਚ ਨਜ਼ਰ ਆਏਗੀ ।

0 Comments
0

You may also like