ਕਰੀਨਾ ਕਪੂਰ ਨਨਾਣ ਸੋਹਾ ਅਲੀ ਖ਼ਾਨ ‘ਤੇ ਬੱਚਿਆਂ ਦੇ ਨਾਲ ਜੈਸਲਮੇਰ ‘ਚ ਬਿਤਾ ਰਹੀ ਸਮਾਂ, ਕਠਪੁਤਲੀ ਦੇ ਨਾਚ ਦਾ ਮਾਣਿਆ ਅਨੰਦ

written by Shaminder | December 10, 2022 11:05am

ਕਰੀਨਾ ਕਪੂਰ (Kareena Kapoor Khan) ਆਪਣੀ ਨਨਾਣ ਸੋਹਾ ਅਲੀ ਖ਼ਾਨ ਅਤੇ ਬੱਚਿਆਂ ਤੈਮੂਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ ਦੇ ਨਾਲ ਜੈਸਲਮੇਰ ‘ਚ ਸਮਾਂ ਬਿਤਾ ਰਹੀ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਕਪੂਰ ਆਪਣੀ ਨਨਾਣ ਦੇ ਨਾਲ ਖੂਬ ਇਨਜੁਆਏ ਕਰ ਰਹੀ ਹੈ ਅਤੇ ਕਠਪੁਤਲੀਆਂ ਦਾ ਡਾਂਸ ਵੇਖ ਰਹੀ ਹੈ ।

Image Source :Instagram

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਮੁੜ ਤੋਂ ਹੋਇਆ ਪਿਆਰ, ਖੁਦ ਤੋਂ 24 ਸਾਲ ਛੋਟੀ ਅਦਾਕਾਰਾ ਨੂੰ ਕਰ ਰਹੇ ਡੇਟ !

ਕਰੀਨਾ ਕਪੂਰ ਆਪਣੀ ਸੱਸ ਸ਼ਰਮੀਲਾ ਟੈਗੋਰ ਦੇ ਜਨਮ ਦਿਨ ਦੇ ਮੌਕੇ ‘ਤੇ ਪਰਿਵਾਰ ਦੇ ਨਾਲ ਜੈਸਲਮੇਰ ‘ਚ ਘੁੰਮਣ ਗਈ ਹੈ । ਜਿੱਥੇ ਪੂਰਾ ਪਰਿਵਾਰ ਛੁੱਟੀਆਂ ਦਾ ਅਨੰਦ ਮਾਣ ਰਿਹਾ ਹੈ ।ਕਰੀਨਾ ਕਪੂਰ ਦੀ ਨਨਾਣ ਸਬਾ ਨੇ ਵੀ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ ਜਿਸ ‘ਚ ਕਰੀਨਾ ਆਪਣੇ ਬੇਟੇ ਜੇਹ ਅਤੇ ਤੈਮੂਰ ਅਤੇ ਸੋਹਾ ਆਪਣੀ ਬੇਟੀ ਇਨਾਇਆ ਦੇ ਕੋਲ ਬੈਠੀ ਦਿਖਾਈ ਦਿੰਦੀ ਹੈ।

kareena kapoor

ਹੋਰ ਪੜ੍ਹੋ : ਗੁੱਗੂ ਗਿੱਲ ਦੇ ਪੁੱਤਰ ਗੁਰਜੋਤ ਗਿੱਲ ਦਾ ਹੋਇਆ ਵਿਆਹ, ਦਰਸ਼ਨ ਔਲਖ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਕਲਿੱਪ ਦਾ ਸਭ ਤੋਂ ਪਿਆਰਾ ਹਿੱਸਾ ਹੈ ਕਰੀਨਾ ਆਪਣੇ ਸਭ ਤੋਂ ਛੋਟੇ ਬੇਟੇ ਜੇਹ ਨੂੰ ਕਠਪੁਤਲੀ ਡਾਂਸ ਬਾਰੇ ਦੱਸ ਰਹੀ ਹੈ। ਦੱਸ ਦਈਏ ਕਿ ਕਰੀਨਾ ਕਪੂਰ ਅਕਸਰ ਆਪਣੇ ਪਰਿਵਾਰ ਦੇ ਨਾਲ ਵੈਕੇਸ਼ਨ ‘ਤੇ ਜਾਂਦੀ ਹੋਈ ਦਿਖਾਈ ਦਿੰਦੀ ਹੈ । ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਆਪਣੇ ਬਿਜ਼ੀ ਸ਼ੈਡਿਊਲ ਚੋਂ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੇ ਹਨ ।

kareena kapoor and saif ali khan

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਆਮਿਰ ਖ਼ਾਨ ਦੇ ਨਾਲ ਨਜ਼ਰ ਆਈ ਸੀ ਅਤੇ ਹੋਰ ਵੀ ਕਈ ਪ੍ਰੋਜੈਕਟਸ ‘ਤੇ ਉਹ ਕੰਮ ਕਰ ਰਹੀ ਹੈ ।

 

View this post on Instagram

 

A post shared by CineRiser (@cineriserofficial)

You may also like