ਕਰੀਨਾ ਕਪੂਰ ਨੇ ਐਕਸ ਬੁਆਏ ਫਰੈਂਡ ਸ਼ਾਹਿਦ ਕਪੂਰ ਨੂੰ ਕੁਝ ਇਸ ਤਰ੍ਹਾਂ ਕੀਤਾ ਵਿਸ਼, ਹਰ ਪਾਸੇ ਚਰਚੇ ਹੋ ਗਏ ਸ਼ੁਰੂ

written by Rupinder Kaler | February 26, 2021

ਬੀਤੇ 25 ਫਰਵਰੀ ਨੂੰ ਸ਼ਾਹਿਦ ਕਪੂਰ ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਸਭ ਦੇ ਚਲਦੇ ਬਾਲੀਵੁੱਡ ਦੇ ਸਿਤਾਰਿਆਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਵਿਸ਼ ਕੀਤਾ । ਪਰ ਇਸ ਸਭ ਦੇ ਚਲਦੇ ਇੱਕ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ।

Image from kareena-kapoor's instagram
ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਲਈ ਨਵੀਂ ਸਫਾਰੀ, ਤਸਵੀਰਾਂ ਸਾਝੀਆਂ ਕਰਕੇ ਪੁਰਾਣੇ ਦਿਨ ਕੀਤੇ ਯਾਦ
Image from kareena-kapoor's instagram
ਸ਼ਾਹਿਦ ਦੇ ਜਨਮ ਦਿਨ ਤੇ ਉਹਨਾਂ ਦੀ ਗਰਲਫਰੈਂਡ ਰਹਿ ਚੁੱਕੀ ਕਰੀਨਾ ਕਪੂਰ ਨੇ ਵੀ ਸ਼ਾਹਿਦ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਜਿਸ ਤੋਂ ਬਾਅਦ ਇਹ ਜੋੜੀ ਫਿਰ ਸੁਰਖੀਆਂ ਵਿੱਚ ਆ ਗਈ । ਕਰੀਨਾ ਕਪੂਰ ਨੇ ਫ਼ਿਲਮ ਜਬ ਵੀ ਮੇਟ ਦੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ‘ਹੈਪੀ ਬਰਥਡੇ ਆਦਿਤਿਆ ਕਸ਼ਯਪ, ਤੂੰ ਆਪਣੇ ਪਿਆਰੇ ਜਿਹੇ ਪਰਿਵਾਰ ਨਾਲ ਆਪਣਾ ਇਹ ਦਿਨ ਚੰਗੀ ਤਰ੍ਹਾਂ ਬਿਤਾਓ’।
Image from kareena-kapoor's instagram
ਇਸ ਪੋਸਟ ਨੂੰ ਸ਼ਾਹਿਦ ਕਪੂਰ ਨੂੰ ਵੀ ਟੈਗ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਨਜ਼ਰ ਆਏ ਸਨ । ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like