ਕਰੀਨਾ ਕਪੂਰ ਦੇ ਪਰਿਵਾਰ ਨੇ ਉਹਨਾਂ ਟਰੋਲਰਾਂ ਨੂੰ ਦਿੱਤਾ ਠੋਕਵਾਂ ਜਵਾਬ ਜੋ ਜਹਾਂਗੀਰ ਨਾਂਅ ’ਤੇ ਕਰ ਰਹੇ ਸਨ ਹੰਗਾਮਾ

written by Rupinder Kaler | August 11, 2021

ਕਰੀਨਾ ਕਪੂਰ ਖ਼ਾਨ  (kareena-kapoor) ਨੇ ਆਪਣੀ ਬੁੱਕ ‘ਪ੍ਰੈਗਨੈਂਸੀ ਬਾਈਬਲ’ ’ਚ ਆਪਣੇ ਛੋਟੇ ਬੇਟੇ ਦੇ ਨਾਂ ਦਾ ਜ਼ਿਕਰ ਕੀਤਾ ਹੈ। ਕਰੀਨਾ ਤੇ ਸੈਫ ਅਲੀ ਖ਼ਾਨ ਨੇ ਆਪਣੇ ਬੇਟੇ ਦਾ ਨਾਮ ਇਕ ਮੁਸਲਿਮ ਸ਼ਾਸਕ ਜਹਾਂਗੀਰ ਦੇ ਨਾਮ ’ਤੇ ਰੱਖਿਆ ਹੈ। ਜਿਸ ਤੋਂ ਬਾਅਦ ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ । ਇੰਟਰਨੈੱਟ ਤੇ ਇਸ ਨਾਂਅ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ । ਇਸ ਸਭ ਦੇ ਚਲਦੇ ਸੈਫ ਅਲੀ ਖ਼ਾਨ ਦੇ ਪਰਿਵਾਰ ਵੱਲੋਂ ਵੀ ਪ੍ਰਤੀਕਰਮ ਆਇਆ ਹੈ । ਇਸ ਦੇ ਨਾਲ ਹੀ ਕਰੀਨਾ (kareena-kapoor)  ਦਾ ਵੀ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਸਕਾਟਲੈਂਡ ‘ਚ ਗੋਲਡਨ ਸਟਾਰ ਮਲਕੀਤ ਸਿੰਘ ਨੇ ਕੀਤਾ ਪਹਿਲਾ ਲਾਈਵ ਸ਼ੋਅ

Pic Courtesy: Instagram

ਦਰਅਸਲ ਸੈਫ ਅਲੀ ਦੀ ਭੈਣ ਸਬਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਪੋਸਟ ਕੀਤੀ ਹੈ । ਉਸ ਨੇ ਲਿਖਿਆ ਹੈ ‘ਜੇਹ…ਜਾਨ ਨਾਂਅ ਵਿੱਚ ਆਖਿਰ ਕੀ ਰੱਖਿਆ ਹੈ …ਪਿਆਰ ਕਰੋ …ਜ਼ਿੰਦਗੀ ਜੀਓ ਅਤੇ ਇਸ ਨੂੰ ਇਸ ਤਰ੍ਹਾਂ ਹੀ ਰਹਿਣ ਦਿਓ …ਬੱਚੇ ਭਗਵਾਨ ਦਾ ਆਸ਼ੀਰਵਾਦ ਹੁੰਦੇ ਹਨ’ । ਇਸ ਤਰ੍ਹਾਂ ਦੇ ਬਿਆਨ ਤੋਂ ਬਾਅਦ ਟਰੋਲ ਕਰਨ ਵਾਲਿਆਂ ਵਿੱਚ ਇੱਕ ਤਬਕਾ ਇਸ ਤਰ੍ਹਾਂ ਦਾ ਵੀ ਉਭਰ ਕੇ ਸਾਹਮਣੇ ਆਇਆ ਹੈ ਜਿਹੜਾ ਕਰੀਨਾ ਤੇ ਸਬਾ ਦਾ ਸਮਰਥਨ ਕਰ ਰਿਹਾ ਹੈ ।

 

View this post on Instagram

 

A post shared by Viral Bhayani (@viralbhayani)

ਇਹੀ ਨਹੀਂ ਕਰਣ ਜੌਹਰ ਦੇ ਨਾਲ ਕਰੀਨਾ (kareena-kapoor)  ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਕਰਣ ਕਰੀਨਾ ਨੂੰ ਛੋਟੇ ਬੇਟੇ ਦਾ ਨਾਂਅ ਸਰਵਰਜਨਕ ਕਰਨ ਲਈ ਕਹਿ ਰਹੇ ਹਨ । ਜਿਸ ਤੇ ਕਰੀਨਾ ਥੋੜੀ ਝਿਜਕਦੀ ਹੈ ਤੇ ਫਿਰ ਕਹਿੰਦੀ ਹੈ ਜੇਹ ਅਲੀ ਖ਼ਾਨ ਨਾਂਅ ਹੈ । ਇਸ ਤਰ੍ਹਾਂ ਦੇ ਹਲਾਤ ਵਿੱਚ ਨਾਂਅ ਨੂੰ ਲੈ ਕੇ ਕੰਨਫਿਊਜਨ ਖ਼ਤਮ ਹੁੰਦਾ ਦਿਖਾਈ ਨਹੀਂ ਦੇ ਰਿਹਾ ।

0 Comments
0

You may also like