ਕੋਰੋਨਾ ਕਰਕੇ ਗਰਲਫੈ੍ਰਂਡ ਨੇ ਮਿਲਣ ਤੋਂ ਕੀਤੀ ਨਾਂਹ ਤਾਂ ਇਸ ਸ਼ਖਸ ਨੇ ਬਣਾ ਦਿੱਤਾ ਕੋਰੋਨਾ ’ਤੇ ਪੰਜਾਬੀ ਗਾਣਾ, ਵੀਡੀਓ ਹੋ ਰਿਹਾ ਹੈ ਵਾਇਰਲ

Written by  Rupinder Kaler   |  March 22nd 2020 04:11 PM  |  Updated: March 22nd 2020 04:11 PM

ਕੋਰੋਨਾ ਕਰਕੇ ਗਰਲਫੈ੍ਰਂਡ ਨੇ ਮਿਲਣ ਤੋਂ ਕੀਤੀ ਨਾਂਹ ਤਾਂ ਇਸ ਸ਼ਖਸ ਨੇ ਬਣਾ ਦਿੱਤਾ ਕੋਰੋਨਾ ’ਤੇ ਪੰਜਾਬੀ ਗਾਣਾ, ਵੀਡੀਓ ਹੋ ਰਿਹਾ ਹੈ ਵਾਇਰਲ

ਕੋਰੋਨਾ ਵਾਇਰਸ ਨੇ ਜਿੱਥੇ ਦੁਨੀਆ ਭਰ ‘ਚ ਕੋਹਰਾਮ ਮਚਾਇਆ ਹੋਇਆ ਹੈ । ਉੱਥੇ ਹੀ ਹੁਣ ਤੱਕ ਇਸ ਵਾਇਰਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਨ੍ਹਾਂ ਮੌਤਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਅੱਜ ਪੂਰੇ ਭਾਰਤ ‘ਚ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ । ਅਜਿਹੇ ‘ਚ ਹਰ ਕੋਈ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਚੁੱਕਾ ਹੈ ਅਤੇ ਪੀਐੱਮ ਮੋਦੀ ਦੇ ਇਸ ਆਦੇਸ਼ ਦੀ ਪਾਲਣਾ ਹਰ ਨਾਗਰਿਕ ਕਰ ਰਿਹਾ ਹੈ ।

https://www.instagram.com/p/B9EfmwbBBtH/

ਕੋਰੋਨਾ ਵਾਇਰਸ ‘ਤੇ ਹੁਣ ਤੱਕ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਇਕ ਪੰਜਾਬੀ ਗੀਤ ਵੀ ਕੋਰੋਨਾ ‘ਤੇ ਆਇਆ ਹੈ।ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।ਕੋਰੋਨਾ ਵਾਇਰਸ ਤੇ ਬਣੇ ਇਸ ਗੀਤ ‘ਚ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਮੁੰਡਾ ਆਪਣੀ ਗਰਲ ਫ੍ਰੈਂਡ ਨੂੰ ਫੋਨ ਕਰਕੇ ਮਿਲਣ ਲਈ ਬੁਲਾਉਂਦਾ ਹੈ, ਪਰ ਕੁੜੀ ਕੋਰੋਨਾ ਦੇ ਡਰ ਤੋਂ ਉਸ ਨੂੰ ਮਿਲਣ ਨਹੀਂ ਆਉਂਦੀ ।

https://www.instagram.com/p/B91nZjShNU4/

ਮੁੰਡਾ ਇਹ ਸੁਣ ਕੇ ਫੋਨ ਤਾਂ ਰੱਖ ਦਿੰਦਾ ਹੈ, ਪਰ ਇਸ ਬੀਮਾਰੀ ‘ਤੇ ਪੂਰਾ ਗਾਣਾ ਹੀ ਬਣਾ ਦਿੰਦਾ ਹੈ ।‘ਕਰੋਨਾ ਵਰਗੀ’ ਨਾਂਅ ਦੇ ਟਾਈਟਲ ਹੇਠ ਬਣੇ ਇਸ ਗੀਤ ਨੂੰ ਯਸ਼ ਵਡਾਲੀ ਨੇ ਗਾਇਆ ਹੈ ਜੋ ਕਿ ਖੂਬ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਭਜਨ ਗਾਇਕ ਨਰੇਂਦਰ ਚੰਚਲ ਨੇ ਵੀ ਕੋਰੋਨਾ ‘ਤੇ ਗੀਤ ਗਾਇਆ ਸੀ, ਜੋ ਕਿ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ ।

https://www.youtube.com/watch?time_continue=30&v=t7CPKCG3hRw&feature=emb_logo


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network