ਕਰਤਾਰ ਚੀਮਾ ਨੇ ਆਪਣੀ ਮਾਂ ਦੀ ਤਸਵੀਰ ਕੀਤੀ ਸਾਂਝੀ, ਕਿਹਾ ‘ਮੈਨੂੰ ਮਾਂ ਦਾ ਫਿਕਰ ਰਹੇ, ਮੇਰੀਆਂ ਗੱਲਾਂ ’ਚ ਅਕਸਰ ਮੇਰੀ ਮਾਂ ਦਾ ਜ਼ਿਕਰ ਰਹੇ’

written by Rupinder Kaler | February 02, 2021

ਅਦਾਕਾਰ ਕਰਤਾਰ ਚੀਮਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਤੇ ਵੀਡੀਓ ਸਾਂਝੀਆ ਕਰਦੇ ਰਹਿੰਦੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਬਹੁਤ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ । ਦਰਅਸਲ ਇਹ ਤਸਵੀਰ ਉਹਨਾਂ ਦੀ ਮਾਂ ਦੀ ਹੈ ਜਿਸ ਵਿੱਚ ਉਹ ਵੀ ਨਜ਼ਰ ਆ ਰਹੇ ਹਨ । ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ ’ਤੇ ਖੂਬ ਹੋ ਰਹੀ ਹੈ ਵਾਇਰਲ, ਕੀ ਸ਼ਹਿਨਾਜ਼ ਨੇ ਕਰਵਾ ਲਿਆ ਵਿਆਹ ਇਸ ਤਸਵੀਰ ਨੂੰ ਸਾਂਝਾ ਕਰਨ ਤੋਂ ਬਾਅਦ ਕਰਤਾਰ ਚੀਮਾ ਨੇ ਇਸ ਤਸਵੀਰ ਨੂੰ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ‘ਮੈਨੂੰ ਮਾਂ ਦਾ ਫਿਕਰ ਰਹੇ, ਮੇਰੀਆਂ ਗੱਲਾਂ ’ਚ ਅਕਸਰ ਮੇਰੀ ਮਾਂ ਜ਼ਿਕਰ ਰਹੇ’ ਇਹ ਤਸਵੀਰ ਕਰਤਾਰ ਚੀਮਾ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਉਹਨਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਇਸ ਤਸਵੀਰ ’ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । kartar ਤੁਹਾਨੂੰ ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਕਰਤਾਰ ਚੀਮਾ ਕਿਸਾਨ ਸੰਘਰਸ਼ ਵਿੱਚ ਕਾਫੀ ਸਰਗਰਮ ਹਨ ਉਹਨਾਂ ਨੂੰ ਅਕਸਰ ਕਿਸਾਨ ਮੋਰਚੇ ਤੇ ਦੇਖਿਆ ਜਾ ਸਕਦਾ ਹੈ ।

0 Comments
0

You may also like