ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੇ ਦਿਹਾਂਤ ਤੋਂ ਬਾਅਦ ਵੀਰਾਨ ਹੋਇਆ ਕਸੌਲੀ ਵਾਲਾ ਬੰਗਲਾ

written by Shaminder | June 19, 2021

ਮਿਲਖਾ ਸਿੰਘ ਦਾ ਦਿਹਾਂਤ ਹੋ ਗਿਆ । ਜਿੱਥੇ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਹੇ ਹਨ । ਉੱਥੇ ਹੀ ਹਿਮਾਚਲ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਦਿਹਾਂਤ ‘ਤੇ ਸਦਮਾ ਪਹੁੰਚਿਆ ਹੈ ।ਕਿਉਂਕਿ ਮਿਲਖਾ ਸਿੰਘ ਦਾ ਹਿਮਾਚਲ ਦੇ ਨਾਲ ਵੀ ਗਹਿਰਾ ਨਾਤਾ ਰਿਹਾ ਹੈ । ਉਨ੍ਹਾਂ ਦਾ ਕਸੌਲੀ ‘ਚ ਸਥਿਤ ਘਰ ਵੀ ਹੈ । ਜਿੱਥੇ ਉਹ ਅਕਸਰ ਆਉਂਦੇ ਹੁੰਦੇ ਸਨ ।

Milkha singh with nirmal Image From Instagram
ਹੋਰ ਪੜ੍ਹੋ : ਮਿਲਖਾ ਸਿੰਘ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੀਆਂ ਹਸਤੀਆਂ ਨੇ ਵੀ ਜਤਾਇਆ ਦੁੱਖ 
Milkha singh Image From Instagram
ਖਬਰਾਂ ਮੁਤਾਬਕ ਕਸੌਲੀ ‘ਚ ਉਨ੍ਹਾਂ ਦਾ ਬਹੁਤ ਹੀ ਸ਼ਾਨਦਾਰ ਬੰਗਲਾ ਹੈ । ਜਿਸ ‘ਚ ਉਹ ਅਕਸਰ ਆਪਣਾ ਸਮਾਂ ਬਿਤਾਉੁਣ ਆਉਂਦੇ ਸਨ । ਇਹ ਬੰਗਲਾ ਦੋਵਾਂ ਦੇ ਦਿਹਾਂਤ ਤੋਂ ਬਾਅਦ ਵੀਰਾਨ ਹੋ ਚੁੱਕਿਆ ਹੈ । ਹਿਮਾਚਲ ਦੇ ਲੋਕਾਂ ਨੂੰ ਵੀ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਉਨ੍ਹਾਂ ਨੇ ਇੱਕ ਲੀਜੇਂਡ ਨੂੰ ਗੁਆ ਲਿਆ ਹੈ । ਜਿਸ ਦੀ ਪੂਰਤੀ ਕੋਈ ਵੀ ਨਹੀਂ ਕਰ ਸਕਦਾ ।
Image From Instagram
ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੋਵੇਂ ਹੀ ਕਸੌਲੀ 'ਚ ਮਿਲਣਸਾਰ ਸੁਭਾਅ ਲਈ ਜਾਣੇ ਜਾਂਦੇ ਸਨ।
Milkha Singh House in Himachal Image From Instagram
ਅੱਜ ਦੋਵਾਂ ਦੇ ਹੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਨਾਲ ਉਨ੍ਹਾਂ ਦਾ ਕਸੌਲੀ ਸਥਿਤ ਘਰ ਵੀ ਵੀਰਾਨ ਹੋ ਗਿਆ ਹੈ, ਜਿੱਥੇ ਉਨ੍ਹਾਂ ਨੂੰ ਅਕਸਰ ਦੇਖਿਆ ਜਾਂਦਾ ਸੀ।  

0 Comments
0

You may also like