
ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ (Katrina Kaif-Vicky Kaushal ) ਦਾ ਵਿਆਹ ਬੀ-ਟਾਊਨ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਜੋੜੀ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਵਿਆਹ ਦੀਆਂ ਤਿਆਰੀਆਂ ਦਰਮਿਆਨ ਵਿੱਕੀ ਨੇ ਆਪਣੇ ਲਈ ਇੱਕ ਵਧੀਆ ਘਰ ਲੱਭ ਲਿਆ ਹੈ। ਸੂਤਰਾਂ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਵਿੱਕੀ ਨੇ ਜੁਹੂ ਵਿੱਚ ਇੱਕ ਅਪਾਰਟਮੈਂਟ ਲਈ ਮੋਟੀ ਰਕਮ ਅਦਾ ਕੀਤੀ ਹੈ। ਵਿੱਕੀ ਦਾ ਇਹ ਅਪਾਰਟਮੈਂਟ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਦੇ ਗੁਆਂਢ ਵਿੱਚ ਹੈ। ਯਾਨੀ ਵਿੱਕੀ-ਕੈਟਰੀਨਾ ਬਹੁਤ ਜਲਦ ਅਨੁਸ਼ਕਾ-ਵਿਰਾਟ ਦੇ ਗੁਆਂਢੀ ਬਣਨਗੇ।

ਹੋਰ ਪੜ੍ਹੋ :
ਫ਼ਿਲਮ ‘ਨਿਸ਼ਾਨਾ’ ‘ਚ ਨਜ਼ਰ ਆਏਗੀ ਮਿਸ ਪੀਟੀਸੀ ਪੰਜਾਬੀ ਦਾ ਖਿਤਾਬ ਜਿੱਤਣ ਵਾਲੀ ਭਾਵਨਾ ਸ਼ਰਮਾ

ਰਿਪੋਰਟ ਮੁਤਾਬਕ ਇਸ ਬਿਲਡਿੰਗ 'ਚ ਵਿਰਾਟ-ਅਨੁਸ਼ਕਾ ਦੀਆਂ ਦੋ ਮੰਜ਼ਿਲਾਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਨੇ ਉਸੇ ਬਿਲਡਿੰਗ ਦੇ ਇਕ ਅਪਾਰਟਮੈਂਟ ਦੀ 8ਵੀਂ ਮੰਜ਼ਿਲ 60 ਮਹੀਨਿਆਂ ਯਾਨੀ 5 ਸਾਲ ਲਈ ਕਿਰਾਏ 'ਤੇ ਲਈ ਹੈ। ਵਿੱਕੀ ਇਹ ਕਿਰਾਇਆ ਤਿੰਨ ਵੱਖ-ਵੱਖ ਕਿਸ਼ਤਾਂ ਵਿੱਚ ਅਦਾ ਕਰੇਗਾ। ਵਿੱਕੀ (Katrina Kaif-Vicky Kaushal ) ਨੇ 1.75 ਕਰੋੜ ਰੁਪਏ ਪੇਸ਼ਗੀ ਕਿਰਾਏ ਵਜੋਂ ਦੇ ਦਿੱਤੇ ਹਨ। ਵਿਆਹ ਤੋਂ ਬਾਅਦ ਵਿੱਕੀ ਅਤੇ ਕੈਟਰੀਨਾ ਇਸ ਅਪਾਰਟਮੈਂਟ 'ਚ ਰਹਿਣਗੇ। ਅਪਾਰਟਮੈਂਟ ਦਾ ਸ਼ੁਰੂਆਤੀ 36 ਮਹੀਨਿਆਂ ਦਾ ਕਿਰਾਇਆ 8 ਲੱਖ ਰੁਪਏ ਪ੍ਰਤੀ ਮਹੀਨਾ ਹੈ।
View this post on Instagram
ਅਗਲੇ 12 ਮਹੀਨਿਆਂ ਲਈ ਇਹ 8.40 ਲੱਖ ਰੁਪਏ ਪ੍ਰਤੀ ਮਹੀਨਾ ਹੈ, ਅਤੇ ਬਾਕੀ ਦੇ 12 ਮਹੀਨਿਆਂ ਲਈ ਵਿੱਕੀ ਕੌਸ਼ਲ 8.82 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰੇਗਾ। ਕੈਟਰੀਨਾ ਅਤੇ ਵਿੱਕੀ ਦੇ ਰੋਕੇ ਦੀ ਰਸਮ ਹਾਲ ਹੀ ‘ਚ ਅਦਾ ਕੀਤੀ ਗਈ ਹੈ। ਇੰਡੀਆ ਟੂਡੇ 'ਚ ਛਪੀ ਖਬਰ ਮੁਤਾਬਕ ਕੈਟਰੀਨਾ ਦੇ ਇਕ ਦੋਸਤ ਨੇ ਦੱਸਿਆ ਕਿ ਦੋਹਾਂ ਦਾ ਰੋਕਾ ਹੋ ਚੁੱਕਿਆ ਹੈ। ਵਿੱਕੀ ਕੌਸ਼ਲ ਅਤੇ ਕੈਟਰੀਨਾ (Katrina Kaif-Vicky Kaushal ) ਦੀ ਰੋਕੇ ਦੀ ਰਸਮ ਕਬੀਰ ਖ਼ਾਨ ਦੇ ਘਰ ਅਦਾ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਕਬੀਰ ਖ਼ਾਨ ਕੈਟਰੀਨਾ ਨਾਲ 'ਏਕ ਥਾ ਟਾਈਗਰ' 'ਚ ਕੰਮ ਕਰ ਚੁੱਕੇ ਹਨ। ਕੈਟਰੀਨਾ ਕਬੀਰ ਨੂੰ ਆਪਣਾ ਭਰਾ ਮੰਨਦੀ ਹੈ।