ਕੈਟਰੀਨਾ ਕੈਫ ਨੇ ਨਹੀਂ ਭੇਜਿਆ ਆਪਣੇ ਐਕਸ-ਬੁਆਏ ਫ੍ਰੈਂਡ ਨੂੰ ਵਿਆਹ ਦਾ ਸੱਦਾ

written by Shaminder | December 03, 2021

ਕੈਟਰੀਨਾ ਕੈਫ (Katrina Kaif)  ਅਤੇ ਵਿੱਕੀ ਕੌਸ਼ਲ (Vicky Kaushal) ਦੇ ਵਿਆਹ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਵਿਆਹ ਨੂੰ ਲੈ ਕੇ ਕਈ ਸੈਲੀਬ੍ਰੇਟੀਜ਼ ਨੂੰ ਸੱਦਾ ਭੇਜਿਆ ਗਿਆ ਹੈ । ਪਰ ਸਲਮਾਨ ਖ਼ਾਨ (Salman Khan) ਨੂੰ ਸੱਦਾ ਨਹੀਂ ਭੇਜਿਆ ਗਿਆ ਹੈ । ਵਿਆਹ ਦੇ ਲਈ ਮਹਿਮਾਨਾਂ ਦੀ ਸੂਚੀ ਲਗਾਤਾਰ ਸਾਹਮਣੇ ਆ ਰਹੀ ਹੈ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ 'ਚ ਕੁਝ ਹੀ ਦਿਨ ਰਹਿ ਗਏ ਹਨ, ਉਨ੍ਹਾਂ ਦੇ ਮਹਿਮਾਨਾਂ ਦੀ ਸੂਚੀ ਲਗਾਤਾਰ ਸਾਹਮਣੇ ਆ ਰਹੀ ਹੈ।

Vicky Kaushal And Katrina Kaif image From instagram

ਹੋਰ ਪੜ੍ਹੋ : ਜਸਬੀਰ ਜੱਸੀ ਨੇ ਸਾਂਝਾ ਕੀਤਾ ਆਪਣੀ ਮਾਤਾ ਜੀ ਦੇ ਨਾਲ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ 'ਚ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਉੱਥੇ ਹੀ ਹੁਣ ਇਸ ਗੈਸਟ ਲਿਸਟ 'ਚੋਂ ਇਕ ਹੋਰ ਨਾਂ ਗਾਇਬ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਖਬਰਾਂ ਮੁਤਾਬਕ ਕੈਟਰੀਨਾ ਨੇ ਆਪਣੇ ਸਾਬਕਾ ਬੁਆਏ ਫ੍ਰੈਂਡ ਨੂੰ ਵੀ ਸੱਦਾ ਨਹੀਂ ਭੇਜਿਆ ।

Vicky Kaushal And Katrina kaif image From instagram

ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੰਨੀ ਪ੍ਰੋਫੈਸ਼ਨਲ ਹੋਣ ਦੇ ਬਾਵਜੂਦ ਵੀ ਕੈਟਰੀਨਾ ਆਪਣੇ ਐਕਸ ਨੂੰ ਆਪਣੇ ਵਿਆਹ 'ਚ ਨਹੀਂ ਬੁਲਾ ਰਹੀ ਹੈ। ਰਣਬੀਰ ਨਾਲ ਬ੍ਰੇਕਅੱਪ ਤੋਂ ਬਾਅਦ ਵੀ ਕੈਟਰੀਨਾ ਨੇ ਨਾ ਸਿਰਫ਼ ਅਨੁਰਾਗ ਬਾਸੂ ਦੀ ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ ਪੂਰੀ ਕੀਤੀ ਸੀ, ਸਗੋਂ ਕਈ ਇੰਟਰਵਿਊ ਵੀ ਦਿੱਤੇ ਸਨ।

 

View this post on Instagram

 

A post shared by Katrina Kaif (@katrinakaif)

ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ‘ਚ ਹੀ ਆਈ ਫ਼ਿਲਮ ‘ਸਰਦਾਰ ਊਧਮ’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ ।

 

You may also like