ਕੈਟਰੀਨਾ ਕੈਫ ਮਨਾ ਰਹੀ ਹੈ ਆਪਣਾ ਜਨਮ ਦਿਨ, ਬਾਲੀਵੁੱਡ ਦੀ ਇਸ ਫ਼ਿਲਮ ਨਾਲ ਮਿਲੀ ਸੀ ਪਹਿਚਾਣ

written by Rupinder Kaler | July 16, 2021

ਕੈਟਰੀਨਾ ਕੈਫ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਬਾਲੀਵੁੱਡ ਦੇ ਸਿਤਾਰਿਆਂ ਦੇ ਨਾਲ ਨਾਲ ਕੈਟਰੀਨਾ ਦੇ ਪ੍ਰਸ਼ੰਸਕ ਵੀ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਕੈਟਰੀਨਾ ਕੈਫ ਮਾਡਲਿੰਗ ਕਰਦੀ ਸੀ। ਕੈਟਰੀਨਾ ਨੂੰ 2003 ਵਿਚ ਆਈ ਫਿਲਮ 'ਬੂਮ' ਵਿਚ ਕੰਮ ਕਰਨ ਦਾ ਮੌਕਾ ਮਿਲਿਆ। 'ਬੂਮ' ਦੇ ਫਲਾਪ ਹੋਣ ਤੋਂ ਬਾਅਦ, ਉਸਨੇ ਦੱਖਣੀ ਸਿਨੇਮਾ ਵੱਲ ਮੁੜਨ ਦਾ ਫੈਸਲਾ ਕੀਤਾ।

Pic Courtesy: Instagram

ਹੋਰ ਪੜ੍ਹੋ :

ਸੁਰੇਖਾ ਸੀਕਰੀ ਦਾ ਹੋਇਆ ਦਿਹਾਂਤ, ਜਾਣੋਂ ਕਿਸ ਤਰ੍ਹਾਂ ਕਾਲਜ ‘ਚ ਵਾਪਰੇ ਇੱਕ ਹਾਦਸੇ ਨੇ ਬਦਲ ਦਿੱਤੀ ਸੀ ਸੁਰੇਖਾ ਦੀ ਕਿਸਮਤ

Katrina Kaif Extends Monetary Support To 100 Background Dancers Pic Courtesy: Instagram

ਉਸਨੇ ਤੇਲਗੂ ਫਿਲਮ 'ਮੱਲਿਸਵਰੀ' ਵਿਚ ਕੰਮ ਕੀਤਾ ਸੀ। ਇਸ ਤੋਂ ਬਾਅਦ ਉਹ ਬਾਲੀਵੁੱਡ ਫਿਲਮ 'ਸਰਕਾਰ' 'ਚ ਨਜ਼ਰ ਆਈ। ਉਸ ਨੂੰ ਬਾਲੀਵੁੱਡ ਵਿਚ ਆਪਣੀ ਅਸਲ ਪਛਾਣ ਸਲਮਾਨ ਖਾਨ ਦੀ ਫਿਲਮ 'ਮੈਂਨੇ ਪਿਆਰ ਕੀਆ' ਤੋਂ ਮਿਲੀ। ਕੈਟਰੀਨਾ ਕੈਫ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਬ੍ਰਿਟਿਸ਼-ਭਾਰਤੀ ਮੂਲ ਦੀ ਹੈ।

ranbir-katrina Pic Courtesy: Instagram

ਕੈਟਰੀਨਾ ਕੈਫ ਦਾ ਜਨਮ ਸਾਲ 1983 ਵਿਚ ਹਾਂਗਕਾਂਗ ਵਿਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਮੁਹੰਮਦ ਕੈਫ ਹੈ, ਜੋ ਕਸ਼ਮੀਰ ਮੂਲ ਦਾ ਹੈ, ਜਦਕਿ ਉਸ ਦੀ ਮਾਂ ਦਾ ਨਾਮ ਸੁਜ਼ੈਨ ਹੈ, ਜੋ ਬ੍ਰਿਟਿਸ਼ ਮੂਲ ਦੀ ਹੈ। ਕੈਟਰੀਨਾ ਦਾ ਪਰਿਵਾਰ ਬਹੁਤ ਵੱਡਾ ਹੈ। ਉਸ ਦੀਆਂ ਤਿੰਨ ਵੱਡੀਆਂ ਭੈਣਾਂ ਅਤੇ ਤਿੰਨ ਛੋਟੀਆਂ ਭੈਣਾਂ ਤੋਂ ਇਲਾਵਾ ਇਕ ਵੱਡਾ ਭਰਾ ਹੈ।

0 Comments
0

You may also like