ਸ਼ਾਹੀ ਵਿਆਹ ਵਿੱਚ ਕੈਟਰੀਨਾ ਕੈਫ ਨੇ ਲਗਾਏ ਠੁਮਕੇ, ਵਿਆਹ 'ਤੇ ਖਰਚ ਕੀਤੇ ਗਏ 2੦੦ ਕਰੋੜ ! 

Written by  Rupinder Kaler   |  June 22nd 2019 02:55 PM  |  Updated: June 22nd 2019 02:55 PM

ਸ਼ਾਹੀ ਵਿਆਹ ਵਿੱਚ ਕੈਟਰੀਨਾ ਕੈਫ ਨੇ ਲਗਾਏ ਠੁਮਕੇ, ਵਿਆਹ 'ਤੇ ਖਰਚ ਕੀਤੇ ਗਏ 2੦੦ ਕਰੋੜ ! 

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀ ਫ਼ਿਲਮ 'ਭਾਰਤ' ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ । ਪਰ ਏਨੀਂ ਖੁਸ਼ੀ ਉਹਨਾਂ ਨੂੰ ਫ਼ਿਲਮ ਦੇ ਹਿੱਟ ਹੋਣ ਤੇ ਨਹੀਂ ਹੋਈ ਜਿੰਨੀ ਖੁਸ਼ੀ ਉਹਨਾਂ ਨੂੰ ਉੱਤਰਾਖੰਡ ਵਿੱਚ ਹੋਏ ਸ਼ਾਹੀ ਵਿਆਹ ਦੀ ਹੋਈ ਹੈ । ਕੈਟਰੀਨਾ ਦੀ ਇਸ ਖੁਸ਼ੀ ਦਾ ਅੰਦਾਜ਼ਾ ਉਸ ਦੀਆਂ ਵਾਇਰਲ ਹੋ ਰਹੀਆਂ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ।

https://www.instagram.com/p/By9ZNjchAVx/

ਖ਼ਬਰਾਂ ਦੀ ਮੰਨੀਏ ਤਾਂ ਇਹ ਵਿਆਹ ਆਪਣੇ ਆਪ ਵਿੱਚ ਖ਼ਾਸ ਸੀ ਕਿਉਂਕਿ ਇਸ ਤੇ ਦਿਲ ਖੋਲ ਕੇ ਖਰਚਾ ਕੀਤਾ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਉੱਤਰਾਖੰਡ ਦੇ ਓਲੀ 'ਚ ਹੋਏ ਇਸ ਵਿਆਹ ਤੇ 2੦੦ ਕਰੋੜ ਦੀ ਵੱਡੀ ਰਕਮ ਖਰਚ ਕੀਤੀ ਗਈ ਹੈ । ਇਸ ਵਿਆਹ 'ਚ ਅਦਾਕਾਰਾ ਕੈਟਰੀਨਾ ਤੋਂ ਇਲਾਵਾ ਰੈਪਰ ਬਾਦਸ਼ਾਹ ਤੇ ਟੀਵੀ ਸਟਾਰ ਸੁਰਭੀ ਜੋਤੀ ਵੀ ਸ਼ਾਮਿਲ ਹੋਈ ਸੀ।

https://www.instagram.com/p/By9Y6YjhoI2/

ਵਿਆਹ ਐਨਆਰਆਈ ਗੁਪਤਾ ਭਰਾਵਾਂ ਦੇ ਪੁੱਤਰਾਂ ਦਾ ਸੀ।ਇਨ੍ਹਾਂ ਹੀ ਨਹੀਂ, ਇਸ ਆਲੀਸ਼ਾਨ ਵਿਆਹ 'ਤੇ ਹਾਈਕੋਰਟ ਨੇ ਪ੍ਰਸ਼ਾਸਨ ਨੂੰ ਨਜ਼ਰ ਰੱਖਣ ਦੀਆਂ ਹਿਦਾਇਤਾਂ ਵੀ ਦਿੱਤੀਆਂ ਹਨ। ਕਾਰੋਬਾਰੀ ਅਜੇ ਗੁਪਤਾ ਦੇ ਇੱਕ ਬੇਟੇ ਦਾ ਵਿਆਹ 2੦ ਜੂਨ ਨੂੰ ਹੋ ਚੁੱਕਿਆ ਹੈ ਜਦਕਿ ਦੂਜੇ ਬੇਟੇ ਦਾ ਵਿਆਹ 22 ਜੂਨ ਨੂੰ ਹੋ ਰਿਹਾ ਹੈ ।

https://www.instagram.com/p/By9YlEaBHWM/

ਇਸ ਸ਼ਾਹੀ ਵਿਆਹ 'ਚ ਕਈ ਸਿਤਾਰਿਆਂ ਨੂੰ ਪ੍ਰਫਾਰਮ ਕਰਨ ਲਈ ਬੁਲਾਇਆ ਗਿਆ ਸੀ। ਇਸ ਦੇ ਨਾਲ ਹੀ ਸ਼ਾਹੀ ਵਿਆਹ 'ਚ ਸਜਾਵਟ ਲਈ ਖ਼ੂਬਸੂਰਤ ਫੁੱਲ ਸਵਿਟਜ਼ਰਲੈਂਡ ਤੋਂ ਮੰਗਵਾਏ ਗਏ ਸੀ ਜਿਨ੍ਹਾਂ 'ਤੇ 5 ਕਰੋੜ ਦਾ ਖ਼ਰਚ ਆਇਆ। ਵਿਆਹ ਸਮਾਗਮ ਲਈ ਓਲੀ ਦੀਆਂ ਸੜਕਾਂ ਨੂੰ ਵੀ ਫੁੱਲਾਂ ਨਾਲ ਸਜਾਇਆ ਗਿਆ।

https://www.instagram.com/p/By9Xwz1hcMx/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network