ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦੇ ਨਾਲ ਵਿਆਹ ਤੋਂ ਪਹਿਲਾਂ ਲਿਆ ਬ੍ਰੇਕ, ਦੋਵਾਂ ਦੀ ਰੋਮਾਂਟਿਕ ਤਸਵੀਰ ਹੋ ਰਹੀ ਵਾਇਰਲ

written by Shaminder | November 24, 2021

ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ (Katrina Kaif)  ਦੇ ਵਿਆਹ ਦੀਆਂ ਖ਼ਬਰਾਂ ਦੇ ਦਰਮਿਆਨ ਦੋਵਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਵਿੱਕੀ ਕੌਸ਼ਲ ਕੈਟਰੀਨਾ ਨੂੰ ਬਾਂਹਾ ‘ਚ ਲਈ ਨਜ਼ਰ ਆ ਰਹੇ ਹਨ । ਦੋਵਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਜੋ ਕਿ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਅਤੇ ਲੋਕ ਵੀ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ । ਮੀਡੀਆ ਰਿਪੋਰਟਸ ਮੁਤਾਬਕ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਖੂਬ ਸੁਰਖੀਆਂ ਵਟੋਰ ਰਹੀਆਂ ਹਨ । ਦੋਵਾਂ ਦਾ ਵਿਆਹ ਅਗਲੇ ਮਹੀਨੇ ਰਾਜਸਥਾਨ ‘ਚ ਹੋਵੇਗਾ । ਦੱਸਿਆ ਜਾ ਰਿਹਾ ਹੈ ਕਿ ਕੈਟਰੀਨਾ ਨੇ ਵਿਆਹ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕੰਮ ਤੋਂ ਬ੍ਰੇਕ ਲਿਆ ਹੈ ।

vicky Kaushal And Katrina image From instagram

ਹੋਰ ਪੜ੍ਹੋ : ਤਲਾਕ ਦੀਆਂ ਖ਼ਬਰਾਂ ਦੇ ਚੱਲਦੇ ਪ੍ਰਿਯੰਕਾ ਚੋਪੜਾ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

ਹਾਲਾਂਕਿ ਵਿੱਕੀ ਕੌਸ਼ਲ ਕੰਮ ਦੀ ਕਮਿਟਮੈਂਟਸ ਦੇ ਚੱਲਦਿਆਂ ਸ਼ਾਪਿੰਗ ਦੇ ਲਈ ਬ੍ਰੇਕ ਨਹੀਂ ਲੈ ਪਾ ਰਹੇ ਹਨ । ਦੱਸ ਦਈਏ ਕਿ ਬੀਤੇ ਕੁਝ ਮਹੀਨਿਆਂ ਤੋਂ ਦੋਵੇਂ ਸੁਰਖੀਆਂ ‘ਚ ਬਣੇ ਹੋਏ ਹਨ ਅਤੇ ਦੋਵਾਂ ਦੇ ਪਹਿਲਾਂ ਰੋਕੇ ਦੀਆਂ ਖ਼ਬਰਾਂ ਵਾਇਰਲ ਹੋਈਆਂ ਸਨ । ਪਰ ਦੋਵਾਂ ਨੇ ਆਫੀਸ਼ੀਅਲ ਤੌਰ ‘ਤੇ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਸੀ ਕੀਤਾ । ਪਰ ਹੁਣ ਮੁੜ ਤੋਂ ਦੋਹਾਂ ਦੇ ਵਿਆਹ ਦੀਆਂ ਖ਼ਬਰਾਂ ਨੇ ਤੂਲ ਫੜ ਲਿਆ ਹੈ ।

Vicky-and-Katrina Image From Google

ਦੱਸ ਦਈਏ ਕਿ ਬਾਲੀਵੁੱਡ ‘ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਇਸ ਤੋਂ ਪਹਿਲਾਂ ਕਈ ਸੈਲੀਬ੍ਰੇਟੀਜ਼ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਰਾਜ ਕੁਮਾਰ ਰਾਓ ਅਤੇ ਬੀਤੇ ਹੀ ਦਿਨ ਅਦਾਕਾਰਾ ਅਨੁਸ਼ਕਾ ਰੰਜਨ ਅਤੇ ਆਦਿਤਿਆ ਦਾ ਵਿਆਹ ਹੋਇਆ ਹੈ । ਹੁਣ ਵਿੱਕੀ ਕੌਸ਼ਲ ਉਨ੍ਹਾਂ ਮੋਸਟ ਅਵੇਟੇਡ ਜੋੜਿਆਂ ਚੋਂ ਹਨ । ਜੋ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਦੋਵਾਂ ਦੇ ਪ੍ਰਸ਼ੰਸਕਾਂ ਨੂੰ ਜਲਦ ਹੀ ਇੱਕ ਹੋਣ ਦਾ ਇੰਤਜ਼ਾਰ ਹੈ ਅਤੇ ਪ੍ਰਸ਼ੰਸਕ ਦੋਵਾਂ ਦੇ ਵਿਆਹ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਟਰੀਨਾ ਕੈਫ ਦੀਆਂ ਸਲਮਾਨ ਖ਼ਾਨ ਦੇ ਨਾਲ ਵਿਆਹ ਦੀਆਂ ਚਰਚਾਵਾਂ ਸਨ । ਕਿਉਂਕਿ ਸਲਮਾਨ ਖ਼ਾਨ ਹੀ ਕੈਟਰੀਨਾ ਨੂੰ ਬਾਲੀਵੁੱਡ ‘ਚ ਲੈ ਕੇ ਆਏ ਸਨ ।

You may also like