ਕੈਟਰੀਨਾ ਕੈਫ ਨੇ ਆਪਣੀਆਂ ਭੈਣਾਂ ਦੇ ਨਾਂਅ ਲਿਖੀ ਖੁਬਸੁਰਤ ਪੋਸਟ ਫੈਨਜ਼ ਨੂੰ ਆ ਰਹੀ ਪਸੰਦ
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਹੋਣ ਤੋਂ ਬਾਅਦ ਇਸ ਜੋੜੀ ਨੇ ਖ਼ੁਦ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ। ਦੁਲਹਨ ਦੇ ਰੂਪ ਵਿੱਚ ਸਜੀ ਹੋਈ ਕੈਟਰੀਨਾ ਕੈਫ ਬੇਹੱਦ ਸੋਹਣੀ ਲੱਗ ਰਹੀ ਹੈ। ਕੈਟਰੀਨਾ ਕੈਫ਼ ਨੇ ਆਪਣੀਆਂ ਭੈਣਾਂ ਦੇ ਨਾਂਅ ਇੱਕ ਖੁਬਸੁਰਤ ਪੋਸਟ ਲਿਖੀ ਹੈ, ਜੋ ਕਿ ਫੈਨਜ਼ ਨੂੰ ਬਹੁਤ ਪਸੰਦ ਆ ਰਹੀ ਹੈ।
Image Source: google
ਕੈਟਰੀਨਾ ਕੈਫ ਨੇ ਆਪਣੇ ਵਿਆਹ ਦੇ ਦਿਨ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕਰਦੇ ਹੋਏ ਆਪਣੀ ਭੈਣਾਂ ਲਈ ਇੱਕ ਪਿਆਰੀ ਜਿਹੀ ਪੋਸਟ ਲਿਖੀ ਹੈ।ਕੈਟਰੀਨਾ ਨੇ ਲਿਖਿਆ, " ਵੱਡੇ ਹੁੰਦੇ ਹੋਏ ਅਸੀਂ ਸਭ ਭੈਣਾਂ ਨੇ ਹਮੇਸ਼ਾ ਇੱਕ ਦੂਜੇ ਦੀ ਰੱਖਿਆ ਕੀਤੀ ਹੈ। ਉਹ ਮੇਰੀ ਤਾਕਤ ਦੇ ਥੰਮ੍ਹ ਹਨ ਅਤੇ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਜੁੜੇ ਹੋਏ ਹਾਂ... ਇਹ ਹਮੇਸ਼ਾ ਇਸੇ ਤਰ੍ਹਾਂ ਰਹੇ! ? ✨ ਕੈਟਰੀਨਾ ਵੱਲੋਂ ਲਿਖੀ ਇਹ ਪੋਸਟ ਇਨ੍ਹਾਂ ਭੈਣਾਂ ਦੇ ਆਪਸੀ ਪਿਆਰ ਨੂੰ ਦਰਸਾਉਂਦੀ ਹੈ।
Image Source: Instagram
ਹੋਰ ਪੜ੍ਹੋ : ਅੰਕਿਤਾ ਲੋਖਡੇ ਤੇ ਵਿੱਕੀ ਜੈਨ ਦੀ ਸਗਾਈ 'ਚ ਸੁਣਾਈ ਦਿੱਤਾ ਸੁਸ਼ਾਤ ਸਿੰਘ ਰਾਜਪੂਤ ਦੀ ਫਿਲਮ ਦਾ ਗੀਤ, ਟ੍ਰੈਂਡ ਹੋ ਰਹੀ ਵੀਡੀਓ
ਦੱਸ ਦਈਏ ਕੈਟਰੀਨਾ ਇੱਕ ਪੰਜਾਬੀ ਪਰਿਵਾਰ ਦੀ ਨੂੰਹ ਬਣੀ ਹੈ, ਤੇ ਉਸ ਦਾ ਵਿਆਹ ਵੀ ਪੰਜਾਬੀ ਰੀਤੀ ਰਿਵਾਜਾਂ ਨਾਲ ਹੋਇਆ ਹੈ। ਪੰਜਾਬ ਦੇ ਸੱਭਿਆਚਾਰ ਮੁਤਾਬਕ ਵਿਆਹ ਵਾਲੇ ਦਿਨ ਲਾੜੀ ਦੇ ਭਰਾ ਉਸ ਨੂੰ ਲਾੜੇ ਕੋਲ ਸਟੇਜ਼ ਉੱਤੇ ਛੱਡਣ ਜਾਂਦੇ ਹਨ, ਪਰ ਕੈਟਰੀਨਾ ਦੇ ਵਿਆਹ 'ਚ ਇਹ ਰਸਮ ਨਿਵੇਕਲੇ ਤਰੀਕੇ ਨਾਲ ਵੇਖਣ ਨੂੰ ਮਿਲੀ। ਇਥੇ ਕੈਟਰੀਨਾ ਦੇ ਭਰਾ ਨਹੀਂ ਸਗੋਂ ਕੈਟਰੀਨਾ ਦੀਆਂ ਛੇ ਭੈਣਾਂ ਨੇ ਉਸ ਦੇ ਵਿਆਹ ਦੀਆਂ ਰਸਮਾਂ ਨਿਭਾਈਆਂ।
Image Source: Instagram
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਆਲੀਆ ਭੱਟ ਇਹ ਵੀਡੀਓ
View this post on Instagram