ਕੌਰ ਬੀ ਨੇ ਖਰੀਦੀ ਨਵੀਂ Land cruiser ਗੱਡੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦਿੱਤੀ ਵਧਾਈ

written by Shaminder | December 01, 2021

ਕੌਰ ਬੀ  (Kaur B) ਨੇ ਨਵੀਂ ਲੈਂਡ ਕ੍ਰੂਜ਼ਰ  (land cruiser) ਗੱਡੀ ਖਰੀਦੀ ਹੈ । ਜਿਸ ਦੀਆਂ ਤਸਵੀਰਾਂ ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਏਹਿ ਭਿ ਦਾਤਿ ਤੇਰੀ ਦਾਤਾਰ’ ਨਿੱਕੀ ਜਿਹੀ ਕੁੜੀ ਦੀ ਵੱਡੀ ਸਾਰੀ ਗੱਡੀ ।ਬਸ ਇੱਕੋ ਹੱਥ ਆ ਮੇਰੇ ਸਿਰ ‘ਤੇ ਮੇਰੇ ਸਾਹਿਬ ਦਾ ਤੇ ਮੇਰੇ ਪਰਿਵਾਰ ਦਾ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਾਥ’।। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਗਾਇਕਾ (Singer) ਨੂੰ ਵਧਾਈ ਦੇ ਰਹੇ ਹਨ । ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੇ ਵੀ ਕੌਰ ਬੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ਵਧਾਈ ਹੋਵੇ ਜੀ, ਵਾਹਿਗੁਰੁ ਮਿਹਰ ਕਰੇ ।

Kaur b, image From instagram

ਇਸ ਤੋਂ ਇਲਾਵਾ ਅਦਾਕਾਰ ਜੋਬਨਪ੍ਰੀਤ ਸੰਧੂ, ਜੌਰਡਨ ਸੰਧੂ ਅਤੇ ਜੱਸੀ ਗਿੱਲ ਸਣੇ ਹੋਰ ਕਈ ਗਾਇਕਾਂ ਨੇ ਵੀ ਕਮੈਂਟਸ ਕਰਕੇ ਗਾਇਕਾ ਨੂੰ ਨਵੀਂ ਲੈਂਡ ਕ੍ਰੂਜ਼ਰ ਲਈ ਵਧਾਈ ਦਿੱਤੀ ਹੈ ।ਕੌਰ ਬੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਗੱਡੀ ਖਰੀਦਣ ਤੋਂ ਬਾਅਦ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਦੇ ਲਈ ਵੀ ਪਹੁੰਚੀ ।

Kaur b image From instagram

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਕੌਰ ਬੀ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ । ਭਾਵੇਂ ਉਹ ਪੌਪ ਸੌਂਗ ਹੋਣ, ਲੋਕ ਗੀਤ ਹੋਣ ਜਾਂ ਫਿਰ ਧਾਰਮਿਕ ਗੀਤ । ਕੌਰ ਬੀ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਹੈ ।ਕੌਰ ਬੀ ਨੇ ਆਪਣੀ ਗਾਇਕੀ ਦੀ ਬਦੌਲਤ ਪੰਜਾਬੀ ਇੰਡਸਟਰੀ ‘ਚ ਵੱਖਰਾ ਮੁਕਾਮ ਹਾਸਲ ਕੀਤਾ ਹੈ ।ਇਹੀ ਕਾਰਨ ਹੈ ਕਿ ਉਸ ਨੇ ਕੁਝ ਸਾਲਾਂ ‘ਚ ਹੀ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

You may also like