ਇਸ ਗੀਤ ਨਾਲ ਕੌਰ ਬੀ ਦੀ ਚੜੀ ਸੀ ਗੁੱਡੀ,ਜਨਮ ਦਿਨ ਤੇ ਜਾਣੋਂ ਕੁਝ ਖ਼ਾਸ ਗੱਲਾਂ 

Reported by: PTC Punjabi Desk | Edited by: Shaminder  |  July 05th 2019 10:11 AM |  Updated: July 05th 2019 10:11 AM

ਇਸ ਗੀਤ ਨਾਲ ਕੌਰ ਬੀ ਦੀ ਚੜੀ ਸੀ ਗੁੱਡੀ,ਜਨਮ ਦਿਨ ਤੇ ਜਾਣੋਂ ਕੁਝ ਖ਼ਾਸ ਗੱਲਾਂ 

ਇੱਕ ਬੇਹਦ ਹੀ ਖੂਬਸੂਰਤ ਫਨਕਾਰ ਜਿਸਦੀ ਅਵਾਜ਼ ਏਨੀ ਪਿਆਰੀ 'ਤੇ ਬੁਲੰਦ ਹੈ ਕਿ ਉਸ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਬਹੁਤ ਹੀ ਘੱਟ ਸਮੇਂ 'ਚ ਉਸਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖਾਸ ਜਗਾ ਬਣਾਈ ਹੈ । ਜਿੰਨੀ ਖੂਬਸੂਰਤ ਉਹ ਖੁਦ ਹੈ ਉਸ ਤੋਂ ਵੀ ਜਿਆਦਾ ਖੂਬਸੂਰਤ ਉਸਦੀ ਅਦਾ ਹੈ । ਜਿਸਨੂੰ ਪੰਜਾਬੀ ਗੱਭਰੂ 'ਤੇ ਮੁਟਿਆਰਾਂ ਕਾਫੀ ਪਸੰਦ ਕਰਦੇ ਹਨ । ਬਹੁਤ ਹੀ ਘੱਟ ਉਮਰ 'ਚ ਉਨਾਂ ਨੇ ਪੰਜਾਬੀਆਂ ਦੇ ਦਿਲਾਂ 'ਚ ਆਪਣੀ ਖਾਸ ਜਗਾ ਬਣਾਈ ਹੈ । ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੀ ਉਭਰਦੀ ਗਾਇਕਾ ਕੌਰ ਬੀ ਦੀ ।

ਹੋਰ ਵੇਖੋ:ਕੌਰ ਬੀ ਦਾ ਪਹਿਲਾ ਹਿੰਦੀ ਗੀਤ ‘ਖ਼ੁਦਗਰਜ਼ ਮੁਹੱਬਤ’ ਰਿਲੀਜ਼,ਸੁਣ ਕੇ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ 2019

https://www.instagram.com/p/Bze7fCkl7CK/

ਜਿਸਨੇ ਆਪਣੀ ਸੁਰੀਲੀ ਅਵਾਜ਼ ਨਾਲ ਲੋਕਾਂ ਨੂੰ ਕੀਲਿਆ ਹੈ । ਪੰਜਾਬ 'ਚ ਕੌਰ ਬੀ ਦਾ ਜਨਮ 5ਜੁਲਾਈ 1991 ਨੂੰ ਹੋਇਆ ।ਉਨਾਂ ਦਾ ਅਸਲੀ ਨਾਮ ਬਲਜਿੰਦਰ ਕੌਰ ਹੈ ਪਰ ਪਾਲੀਵੁੱਡ 'ਚ ਉਨਾਂ ਨੂੰ ਕੌਰ ਬੀ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ। ਕੌਰ ਬੀ ਨਾਂਅ ਉਨ੍ਹਾਂ ਨੂੰ ਬੰਟੀ ਬੈਂਸ ਨੇ ਦਿੱਤਾ ਸੀ ।ਉਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 'ਚ 'ਕਲਾਸਮੇਟ' ਨਾਲ ਸ਼ੁਰੂ ਕੀਤੀ ਸੀ ਜਿਹੜਾ ਫਿਲਮ 'ਡੈਡੀ ਕੂਲ ਮੁੰਡੇ ਫੂਲ' 'ਚ ਆਇਆ ਸੀ ।

https://www.instagram.com/p/BzXSAoYF_6a/

ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ 'ਤੇ ਕੁਝ ਹੀ ਦਿਨਾਂ 'ਚ ਉਨਾਂ ਨੇ ਲੋਕਾਂ 'ਚ ਆਪਣੀ ਖਾਸ ਪਹਿਚਾਣ ਬਣਾ ਲਈ । ਪਰ ਇੱਕ ਗੀਤ ਜਿਸ ਨੇ ਉਨਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਉਹ ਸੀ 'ਮਿੱਤਰਾਂ ਦੇ ਬੂਟ' ।ਜਿਸ ਨੂੰ ਉਨਾਂ ਨੇ ਆਪਣੀ ਬੁਲੰਦ ਅਵਾਜ਼ ਨਾਲ ਇਸ ਕਦਰ ਸ਼ਿੰਗਾਰਿਆ ਕਿ ਇਹ ਗੀਤ ਸੁਪਰ ਹਿੱਟ ਰਿਹਾ 'ਤੇ ਕੁਝ ਹੀ ਦਿਨਾਂ 'ਚ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ ਗਿਆ । ਇਸ ਗੀਤ ਨੂੰ ਉਨਾਂ ਨੇ ਜੈਜ਼ੀ ਬੀ ਨਾਲ ਗਾਇਆ ਇਹ ਪੰਜਾਬ ਹੀ ਨਹੀਂ ਬਲਕਿ ਪੂਰੇ ਉੱਤਰ ਭਾਰਤ 'ਚ ਏਨਾ ਮਸ਼ਹੂਰ ਹੋਇਆ ਕਿ ਵਿਆਹਾਂ 'ਚ ਸਭ ਤੋਂ ਵੱਧ ਵੱਜਣ ਵਾਲਾ ਗੀਤ ਬਣ ਗਿਆ ।

https://www.instagram.com/p/BzM9cykFyna/

ਇਸ ਗੀਤ ਨੇ ਕੌਰ ਬੀ ਨੂੰ ਬੁਲੰਦੀਆਂ 'ਤੇ ਪਹੁੰਚਾਇਆ । ਉਨਾਂ ਨੇ ਬੀ.ਏ. ਤੱਕ ਸਿੱਖਿਆ ਹਾਸਲ ਕੀਤੀ 'ਤੇ ਬਚਪਨ ਤੋਂ ਹੀ ਉਨਾਂ ਨੂੰ ਨੱਚਣ ਅਤੇ ਗਾਉਣ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ ।ਇਹੀ ਕਾਰਨ ਹੈ ਕਿ ਉਨਾਂ ਦਾ ਇਹ ਸ਼ੌਂਕ ਹੀ ਉਨਾਂ ਦੇ ਇਸ ਪ੍ਰੋਫੈਸ਼ਨ 'ਚ ਆਉਣ ਦਾ ਕਾਰਨ ਬਣਿਆ । 'ਮਿੱਤਰਾਂ ਦੇ ਬੂਟ' ਤੋਂ ਆਪਣੀ ਖਾਸ ਪਹਿਚਾਣ  ਬਨਾਉਣ ਵਾਲੀ ਕੌਰ ਬੀ ਨੇ ਇਸ ਤੋਂ ਬਾਅਦ ਕਈ ਹਿੱਟ ਗੀਤ ਦਿੱਤੇ ਜਿਸ 'ਚ 'ਕਰਾਂ ਵੇਟ ਮੈਂ ਪੀਜ਼ਾ ਹੱਟ 'ਤੇ ਜੱਟ ਖੜਾ ਵੱਟ 'ਤੇ ' ਹੋਵੇ ਜਾਂ ਫਿਰ 'ਅੱਤਵਾਦੀ ਐਟੀਟਿਊਡ 'ਤੇ ਮੁੰਡਾ ਮਰਦਾ'  ਇੱਕ ਤੋਂ ਬਾਅਦ ਇੱਕ ਉਨਾਂ ਨੇ ਕਈ ਹਿੱਟ ਗੀਤ ਦਿੱਤੇ ।

https://www.instagram.com/p/BzIKv4HFhV6/

2014 'ਚ ਉਨਾਂ ਦਾ ਗੀਤ ਆਇਆ 'ਤੇਰੇ ਪਿੱਛੇ ਹੁਣ  ਤੱਕ ਫਿਰਾਂ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾ ਤਾਂ ਨੀ ਲਈ' , 'ਕਣਕਾਂ ਦਾ ਰੰਗ ਉਡਿੱਆ ਮੇਰੀ ਉੱਡਦੀ ਵੇਖ ਫੁਲਕਾਰੀ' ਸਮੇਤ ਕਈ ਗੀਤਾਂ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾ ਦਿੱਤੀਆਂ ।ਇਹੀ ਕਾਰਨ ਹੈ ਕਿ ਉਹ ਬਹੁਤ ਹੀ ਘੱਟ ਸਮੇਂ 'ਚ ਏਨੀ ਪ੍ਰਸਿੱਧ ਹੋ ਗਈ ਕਿ ਵੱਡੇ ਵੱਡੇ ਗਾਇਕਾਂ ਨਾਲ ਉਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ ।

https://www.instagram.com/p/BzA9-5KlfgW/

ਕੌਰ ਬੀ ਅਜਿਹੀ ਗਾਇਕਾ ਹਨ ਜਿਨਾਂ ਨੇ ਬਹੁਤ ਹੀ ਘੱਟ ਉਮਰ 'ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ । ਸੋਸ਼ਲ ਸਾਈਟਸ 'ਤੇ ਉਨਾਂ ਦੀ ਵੱਡੀ ਫੇਨ ਫਾਲੋਵਿੰਗ ਹੈ ,ਕੌਰ ਬੀ ਅਜਿਹੇ ਗਾਇਕਾਂ 'ਚੋਂ ਹਨ ਜਿਨਾਂ ਨੇ ਬਹੁਤ ਹੀ ਘੱਟ ਸਮੇਂ 'ਚ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ।

https://www.instagram.com/p/By25KsBlt5f/

ਹਜ਼ਾਰਾਂ ਲੋਕਾਂ ਦੀ ਪਸੰਦ ਕੌਰ ਬੀ ਨੂੰ ਗਾਇਕਾਂ 'ਚੋਂ ਗੁਰਦਾਸ ਮਾਨ ਬੇਹੱਦ ਪਸੰਦ ਹਨ 'ਤੇ ਫਿਲਮ ਅਦਾਕਾਰਾਂ  'ਚੋਂ ਦਿਲਜੀਤ ਦੋਸਾਂਝ 'ਤੇ ਜਿੰਮੀ ਸ਼ੇਰਗਿੱਲ ਬੇਹੱਦ ਪਸੰਦ ਹਨ । ਉਨਾਂ ਦੇ ਪਸੰਦੀਦਾ ਅਦਾਕਾਰਾ ਪ੍ਰੀਤੀ ਸਪਰੂ ਹਨ ਕੌਰ ਬੀ ਨੇ ਬਹੁਤ ਘੱਟ ਸਮੇਂ 'ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ । ਆਪਣੇ ਖਾਲੀ ਸਮੇਂ 'ਚ ਉਹ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਪਸੰਦ ਕਰਦੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network