ਕੌਰ ਬੀ ਦਾ ਲਾਈਫ ਪਲਾਨ ਗੀਤ ਹੋਇਆ ਰਿਲੀਜ਼, ਰੋਮਾਂਟਿਕ ਗੀਤ ਲੋਕਾਂ ਨੂੰ ਆ ਰਿਹਾ ਪਸੰਦ 

Written by  Shaminder   |  February 14th 2019 06:24 PM  |  Updated: February 14th 2019 06:24 PM

ਕੌਰ ਬੀ ਦਾ ਲਾਈਫ ਪਲਾਨ ਗੀਤ ਹੋਇਆ ਰਿਲੀਜ਼, ਰੋਮਾਂਟਿਕ ਗੀਤ ਲੋਕਾਂ ਨੂੰ ਆ ਰਿਹਾ ਪਸੰਦ 

ਕੌਰ ਬੀ ਦਾ ਨਵਾਂ ਗੀਤ ਲਾਈਫ ਪਲਾਨ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਕੌਰ ਬੀ ਨੇ ਵੈਲੇਂਨਟਾਈਨ ਡੇ ਦੇ ਮੌਕੇ 'ਤੇ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਰਾਂਝਾ ਯਾਰ ਨੇ ।

ਹੋਰ ਵੇਖੋ :ਪਾਕਿਸਤਾਨ ‘ਚ ਤਰਨਜੀਤ ਸਿੰਘ ਨੇ ਐਂਕਰਿੰਗ ਦੇ ਖੇਤਰ ‘ਚ ਪਾਈ ਧੱਕ, ਹਰ ਸਿੱਖ ਨੂੰ ਤਰਨਜੀਤ ਸਿੰਘ ‘ਤੇ ਮਾਣ

kaur b new song kaur b new song

ਇਹ ਇੱਕ ਰੋਮਾਂਟਿਕ ਗੀਤ ਹੈ ਜਿਸ 'ਚ ਕੌਰ ਬੀ ਇੱਕ ਪ੍ਰੇਮਿਕਾ ਦੇ ਜ਼ਰੀਏ ਬੋਲ ਰਹੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਕਿਸੇ ਤਰ੍ਹਾਂ ਮਨਾ ਲਵੇਗੀ,ਪਰ ਉਸ ਨੂੰ ਇਹ ਭਰੋਸਾ ਦਿਵਾਉਣਾ ਪਵੇਗਾ ਕਿ ਉਹ ਉਸ ਨੂੰ ਖੁਸ਼ ਰੱਖੇਗਾ ।

ਹੋਰ ਵੇਖੋ :ਵਾਇਸ ਆਫ ਪੰਜਾਬ ਸੀਜ਼ਨ -9 ‘ਚ ਪਤਾ ਲੱਗੇਗਾ ਕਿਸ ਦੀ ਹੋਵੇਗੀ ਘਰ ਵਾਪਸੀ ‘ਤੇ ਕੌਣ ਕਰੇਗਾ ਆਪਣੀ ਥਾਂ ਪੱਕੀ

kaur b new song kaur b new song

ਕੌਰ ਬੀ ਦੇ ਇਸ ਗੀਤ ਦਾ ਪੀਟੀਸੀ ਪੰਜਾਬੀ 'ਤੇ ਅਤੇ ਪੀਟੀਸੀ ਚੱਕ ਦੇ 'ਤੇ ਐਕਸਕਲਿਊਸਿਵ ਪ੍ਰੀਮੀਅਰ ਕੀਤਾ ਗਿਆ । ਇਸ ਤੋਂ ਪਹਿਲਾਂ ਵੀ ਕੌਰ ਬੀ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਇਸ ਵਾਰ ਵੀ ਉਨ੍ਹਾਂ ਨੇ ਵੈਂਲੇਨਟਾਈਨ ਡੇ ਦੇ ਮੌਕੇ 'ਤੇ ਆਪਣਾ ਨਵਾਂ ਗੀਤ ਸਰੋਤਿਆਂ ਲਈ ਕੱਢਿਆ ਹੈ ।

https://www.youtube.com/watch?v=hRkMCD51IP8

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਵੀਡੀਓ ਨੂੰ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਅਤੇ ਬਹੁਤ ਹੀ ਸੋਹਣੀ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network