ਜਦੋਂ ਇਹ ਪੰਜਾਬਣਾਂ ਏਅਰਪੋਰਟ 'ਤੇ ਹੀ ਪਾਉਣ ਲੱਗ ਪਈਆਂ ਗਿੱਧਾ, ਕੌਰ ਬੀ ਨੇ ਵੀ ਦਿੱਤਾ ਸਾਥ  

written by Shaminder | July 13, 2019

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਏਅਰਪੋਰਟ 'ਤੇ ਕੁਝ ਕੁੜੀਆਂ ਨਾਲ ਗਿੱਧਾ ਪਾ ਰਹੇ ਨੇ । ਕੌਰ ਬੀ ਏਨੀਂ ਦਿਨੀਂ ਵਿਦੇਸ਼ 'ਚ ਹਨ ਜਿੱਥੇ ਉਹ ਆਪਣੇ ਪ੍ਰੋਗਰਾਮ ਪੇਸ਼ ਕਰਨ ਲਈ ਪਹੁੰਚੇ ਹੋਏ ਨੇ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਵੀ ਇਨ੍ਹਾਂ ਮੁਟਿਆਰਾਂ ਦੇ ਨਾਲ ਨੱਚਣ ਲੱਗ ਪਏ ਅਤੇ ਬੋਲੀਆਂ ਪਾ ਕੇ ਇਨ੍ਹਾਂ ਮੁਟਿਆਰਾਂ ਨਾਲ ਗਿੱਧਾ ਪਾ ਕੇ ਸਾਥ ਦਿੱਤਾ । ਹੋਰ ਵੇਖੋ :ਇਸ ਗੀਤ ਨਾਲ ਕੌਰ ਬੀ ਦੀ ਚੜੀ ਸੀ ਗੁੱਡੀ,ਜਨਮ ਦਿਨ ਤੇ ਜਾਣੋਂ ਕੁਝ ਖ਼ਾਸ ਗੱਲਾਂ https://www.instagram.com/p/Bz06xT_nGO5/ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "Full Tyari Perth Ch Rehndiyan Bhaina Walo Tuc Dekh Skde Kal Airport te e Gidha Pa Chadea Punjabi Mutiyara neSee u Mrng"  ਕੌਰ ਬੀ ਅਜਿਹੀ ਫ਼ਨਕਾਰ ਹੈ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।ਉਨ੍ਹਾਂ ਨੇ ਜੈਜ਼ੀ ਬੀ ਦੇ ਨਾਲ ਮਿੱਤਰਾਂ ਦੇ ਬੂਟ ਗੀਤ ਗਾਇਆ ਜੋ ਕਿ ਕਾਫੀ ਮਕਬੂਲ ਹੋਇਆ ਸੀ । https://www.instagram.com/p/Bz0sARNHED_/ ਇਸ ਤੋਂ ਇਲਾਵਾ ਪਰਾਂਦਾ,ਸੁਨੱਖੀ,ਬਜਟ,ਲਾਈਕ ਯੂ ਸਣੇ ਕਈ ਅਜਿਹੇ ਕਈ ਗੀਤ ਨੇ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਹਾਲ 'ਚ ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਵੀ ਇੱਕ ਗੀਤ ਕੱਢਿਆ ਸੀ ਸੰਧੂਰੀ ਰੰਗ । https://www.instagram.com/p/BzspbPfnfCv/ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।ਕੌਰ ਬੀ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੇ ਹਨ ਅਤੇ ਉਹ ਆਪਣੇ ਗੀਤਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਰਹਿੰਦੇ ਹਨ ।

0 Comments
0

You may also like