ਕੌਰ ਬੀ ਨੇ ਆਪਣੇ ਜਨਮ ਦਿਨ ਤੇ ਆਪਣੇ ਮੰਮੀ ਡੈਡੀ ਲਈ ਸ਼ੇਅਰ ਕੀਤੀ ਖ਼ਾਸ ਪੋਸਟ

written by Rupinder Kaler | July 05, 2021

ਆਪਣੇ ਗਾਣਿਆ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਕੌਰ ਬੀ ਦਾ ਅੱਜ ਜਨਮ ਦਿਨ ਹੈ ।ਕੌਰ ਬੀ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਖ਼ਾਸ ਮੌਕੇ ਤੇ ਕੌਰ ਬੀ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ ।

Pic Courtesy: Instagram
ਹੋਰ ਪੜ੍ਹੋ : ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਗਾਇਕ ਜੈਜ਼ੀ ਬੀ ਦਾ ਗੋਲਡ ਮੈਡਲ ਨਾਲ ਸਨਮਾਨ
singer kaur b shared her father picture and wishe happy father's day to everyone Pic Courtesy: Instagram
ਕੌਰ ਬੀ ਨੇ ਆਪਣੇ ਮਾਤਾ ਪਿਤਾ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੌਰ ਬੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਜਨਮ ਦੇਣ ਵਾਲਿਆਂ ਨੂੰ ਜਨਮ ਦਿਨ ਦੀ ਮੁਬਾਰਕ ….ਧੰਨਵਾਦ ਕਰਨ ਲਈ ਸ਼ਬਦ ਘੱਟ ਹੋਣਗੇ ।
Kaur b Pic Courtesy: Instagram
ਰੱਬ ਹਰ ਸੁੱਖ ਦੇਵੇ ਮੇਰੇ ਮੰਮੀ ਡੈਡੀ ਨੂੰ ਜਿਨ੍ਹਾਂ ਕਰਕੇ ਸੋਹਣੀ ਲਾਈਫ ਮਿਲੀ …ਬੜਾ ਸ਼ੁਕਰਾਨਾ ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਨਾਉਣ ਲਈ …ਇਹ ਸਾਹ ਤੁਹਾਡੇ ਨਾਂਅ’ । ਕੌਰ ਬੀ ਦੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
 
View this post on Instagram
 

A post shared by KaurB🔥 (@kaurbmusic)

0 Comments
0

You may also like