Trending:
ਕੌਰ ਬੀ ਦਾ ਨਵਾਂ ਗੀਤ ‘ਵੇ ਜੱਟਾ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਕੌਰ ਬੀ ਦਾ ਨਵਾਂ ਗੀਤ ‘ਵੇ ਜੱਟਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬਬਲੂ ਸੋਢੀ ਨੇ ਲਿਖੇ ਨੇ । ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ । ਫੀਚਰਿੰਗ ‘ਚ ਗੁਰੀ ਤੁਰ ਅਤੇ ਕੌਰ ਬੀ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ । ਜਿਸ ਨੂੰ ਇੱਕ ਗੱਭਰੂ ਬੇਹੱਦ ਪਸੰਦ ਹੈ ।
ਇਸ ਗੱਭਰੂ ਨੂੰ ਇਹ ਮੁਟਿਆਰ ਅਰਜੋਈਆਂ ਕਰਦੀ ਹੈ ਕਿ ਉਹ ਉਸ ਨੂੰ ਛੱਡ ਕੇ ਨਾਂ ਜਾਵੇ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਕੌਰ ਬੀ ਦੇ ਇਸ ਨਵੇਂ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਵੀ ਸੁਣ ਸਕਦੇ ਹੋ। ਕੌਰ ਬੀ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਦਿੱਤੇ ਨੇ ।
ਹੋਰ ਪੜ੍ਹੋ : ਆਲਿਆ ਭੱਟ ਦੀ ਇਹ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕ ਲਗਾ ਰਹੇ ਵਿਆਹ ਦੇ ਕਿਆਸ

ਜਿਸ ‘ਚ ‘ਬਜਟ’, ‘ਮਿੱਤਰਾਂ ਦੇ ਬੂਟ’ ਸਣੇ ਹੋਰ ਕਈ ਗੀਤ ਸ਼ਾਮਿਲ ਹਨ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਕੌਰ ਬੀ ਅਕਸਰ ਆਪਣੇ ਇੰਸਟਾਗ੍ਰਾਮ ਤੇ ਆਪਣੇ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਹ ਕਿਸਾਨਾਂ ਦੇ ਹੱਕ ‘ਚ ਵੀ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ ।

ਬੀਤੇ ਦਿਨੀਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਗੀਤ ਵੀ ਗਾਇਆ ਸੀ ।