ਕੇਸਰੀ ਫ਼ਿਲਮ 'ਚ ਪੰਜਾਬ ਦੇ ਇਹਨਾਂ ਮੁੰਡਿਆਂ ਨੇ ਨਿਭਾਇਆ ਅਹਿਮ ਕਿਰਦਾਰ 

Written by  Rupinder Kaler   |  March 23rd 2019 01:54 PM  |  Updated: March 23rd 2019 01:54 PM

ਕੇਸਰੀ ਫ਼ਿਲਮ 'ਚ ਪੰਜਾਬ ਦੇ ਇਹਨਾਂ ਮੁੰਡਿਆਂ ਨੇ ਨਿਭਾਇਆ ਅਹਿਮ ਕਿਰਦਾਰ 

ਅਕਸ਼ੇ ਕੁਮਾਰ ਦੀ ਫ਼ਿਲਮ 'ਕੇਸਰੀ' ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕਰ ਰਹੀ ਹੈ । ਸਿੰਘਾਂ ਦੀ ਬਹਾਦਰੀ ਨੂੰ ਬਿਆਨ ਕਰਨ ਵਾਲੀ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ ਹੈ । ਪਰ ਅਸੀਂ ਉਹਨਾਂ 5 ਨੌਜਵਾਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਫ਼ਿਲਮ ਵਿੱਚ 21 ਸਿੰਘਾਂ ਵਿੱਚੋਂ ਪੰਜਾਂ ਦਾ ਕਿਰਦਾਰ ਨਿਭਾਇਆ ਹੈ ।

https://www.youtube.com/watch?v=JFP24D15_XM&t=15s

ਸਭ ਤੋਂ ਪਹਿਲਾ ਨਾਂ ਵਿਕਰਮ ਸਿੰਘ ਦਾ ਆਉਂਦਾ ਹੈ । ਇਹ ਨੌਜਵਾਨ ਲੁਧਿਆਣਾ ਦਾ ਰਹਿਣ ਵਾਲਾ ਹੈ । ਫ਼ਿਲਮ ਵਿੱਚ ਵਿਕਰਮ ਨੇ ਹੀਰਾ ਸਿੰਘ ਦਾ ਕਿਰਦਾਰ ਨਿਭਾਇਆ ਹੈ । ਦੂਜਾ ਨਾਂ ਪਾਲੀ ਸੰਧੂ ਦਾ ਆਉਂਦਾ ਹੈ । ਪਾਲੀ ਮੋਗਾ ਦਾ ਰਹਿਣ ਵਾਲਾ ਹੈ । ਪਾਲੀ ਸੰਧੂ ਨੇ ਚੰਡੀਗੜ੍ਹ ਤੋਂ ਥਿਏਟਰ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ ਤੇ ਉਸ ਨੇ ਕੇਸਰੀ ਫ਼ਿਲਮ ਵਿੱਚ ਨਰੈਣ ਸਿੰਘ ਦਾ ਰੋਲ ਨਿਭਾਇਆ ਹੈ । ਪਾਲੀ ਇਸ ਤੋਂ ਪਹਿਲਾਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ ।

ਵਿਕਰਮ, ਪਾਲੀ ਸੰਧੂ ਵਿਕਰਮ, ਪਾਲੀ ਸੰਧੂ

ਤੀਜੇ ਨੌਜਵਾਨ ਦਾ ਨਾਂ ਗਗਨਦੀਪ ਮੱਖਣ ਹੈ, ਇਸ ਨੌਜਵਾਨ ਨੇ ਕੇਸਰੀ ਫ਼ਿਲਮ ਵਿੱਚ ਜੀਵਨ ਸਿੰਘ ਦਾ ਕਿਰਦਾਰ ਨਿਭਾਇਆ ਹੈ । ਗਗਨਦੀਪ ਮੱਖਣ ਕਾਲਾ ਸ਼ਾਹ ਕਾਲਾ ਵਿੱਚ ਵੀ ਅਹਿਮ ਕਿਰਦਾਰ ਨਿਭਾਅ ਚੁੱਕਿਆ ਹੈ । ਚੌਥੇ ਨੰਬਰ ਤੇ ਹਰਮਨ ਜਾਂਡੀ ਦਾ ਨਾਂ ਆਉਂਦਾ ਹੈ । ਇਹ ਨੌਜਵਾਨ ਫਤਿਹਗੜ੍ਹ ਸਾਹਿਬ ਦੇ ਪਿੰਡ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ।ਪਟਿਆਲਾ ਦੇ ਮਹਿੰਦਰਾ ਕਾਲਜ ਵਿੱਚ ਪੜਨ ਵਾਲੇ ਇਸ ਨੌਜਵਾਨ ਨੇ ਕੇਸਰੀ ਫ਼ਿਲਮ ਵਿੱਚ ਭਗਵਾਨ ਸਿੰਘ ਦਾ ਕਿਰਦਾਰ ਨਿਭਾਇਆ ਹੈ ।

ਗਗਨਦੀਪ ਮੱਖਣ, ਹਰਮਨ ਜਾਂਡੀ ਗਗਨਦੀਪ ਮੱਖਣ, ਹਰਮਨ ਜਾਂਡੀ

ਪੰਜਵਾਂ ਨਾਂ ਹਰਵਿੰਦਰ ਔਜਲਾ ਦਾ ਆਉਂਦਾ ਹੈ । ਹਰਵਿੰਦਰ ਚਮਕੌਰ ਸਾਹਿਬ ਦੇ ਪਿੰਡ ਮੁੰਡੀਆਂ ਦਾ ਰਹਿਣ ਵਾਲਾ ਹੈ । ਕੇਸਰੀ ਫ਼ਿਲਮ ਵਿੱਚ ਹਰਵਿੰਦਰ ਔਜਲਾ ਨੇ ਦਇਆ ਸਿੰਘ ਦਾ ਕਿਰਦਾਰ ਨਿਭਾਇਆ ਹੈ । ਕੇਸਰੀ ਫ਼ਿਲਮ ਵਿੱਚ ਵੱਖ ਵੱਖ ਕਿਰਦਾਰ ਨਿਭਾਉਣ ਵਾਲੇ ਇਹਨਾਂ ਨੌਜਵਾਨਾਂ ਨੂੰ ਫ਼ਿਲਮ ਦੇ ਡਾਇਰੈਕਟਰ ਨੇ ਚੰਡੀਗੜ੍ਹ ਤੇ ਪੰਜਾਬ ਵਿੱਚ ਰੱਖੇ ਗਏ ਵੱਖ-ਵੱਖ ਆਡੀਸ਼ਨਾਂ ਦੌਰਾਨ ਚੁਣਿਆ ਸੀ ।

ਹਰਵਿੰਦਰ ਔਜਲਾ ਹਰਵਿੰਦਰ ਔਜਲਾ

ਇਸ ਤੋਂ ਬਾਅਦ ਇਹਨਾਂ ਮੁੰਡਿਆਂ ਨੂੰ ਖ਼ਾਸ ਹਿਦਾਇਤ ਕੀਤੀ ਗਈ ਸੀ ਕਿ ਉਹ ਆਪਣੀ ਦਾੜੀ ਤੇ ਵਾਲ ਨਹੀਂ ਕਟਵਾਉਣਗੇ ਕਿਉਂਕਿ ਇਹ ਕੇਸਰੀ ਦੇ ਚਰਿੱਤਰਾਂ ਲਈ ਬਹੁਤ ਜ਼ਰੂਰੀ ਸੀ । ਦੂਜਾ ਕਾਰਨ ਇਸ ਤਰ੍ਹਾਂ ਕਰਨ ਨਾਲ ਇਹ ਨੌਜਵਾਨ ਆਤਮਿਕ ਤੌਰ ਤੇ ਸਿੱਖ ਧਰਮ ਨਾਲ ਵੀ ਜੁੜ ਗਏ ਸਨ । ਇਸ ਤੋਂ ਬਾਅਦ ਅਨੁਰਾਗ ਸਿੰਘ ਨੇ ਇਹਨਾਂ ਮੁੰਡਿਆਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਸੀ ।

https://www.youtube.com/watch?v=PtCJm7uMcf0

ਕੇਸਰੀ ਫ਼ਿਲਮ ਵਿੱਚ ਕਿਰਦਾਰ ਨਿਭਾਉਣ ਵਾਲੇ ਇਹਨਾਂ ਮੁੰਡਿਆ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਇਸ ਫ਼ਿਲਮ ਨਾਲ ਉਹ ਇੱਕ ਸਾਲ ਜੁੜੇ ਰਹੇ ਹਨ । ਜੋ ਉਹ ਪੱਗ ਬੰਨਦੇ ਸਨ ਉਹ 13  ਮੀਟਰ ਦੀ ਹੁੰਦੀ ਸੀ ਇਸ ਤੋਂ ਪਹਿਲਾਂ ਇਸ ਪੱਗ ਨੂੰ ਬੰਨਣ ਤੋਂ ਪਹਿਲਾਂ 2-3 ਮੀਟਰ ਦੇ ਪਰਨੇ ਦਾ ਬੇਸ ਬਣਾਇਆ ਜਾਂਦਾ ਸੀ । ਜਿਸ ਕਰਕੇ ਇਹ ਪੱਗ ਬਹੁਤ ਹੀ ਭਾਰੀ ਹੋ ਜਾਂਦੀ ਸੀ । ਇਹ ਨੌਜਵਾਨ ਅੱਜ ਖੁਸ਼ ਹਨ ਕਿ ਉਹ ਕੇਸਰੀ ਫ਼ਿਲਮ ਦਾ ਹਿੱਸਾ ਰਹੇ ਹਨ ਕਿਉਂਕਿ ਕੇਸਰੀ ਵਿੱਚ ਨਾ ਸਿਰਫ ਉਹਨਾਂ ਨੇ ਅਹਿਮ ਕਿਰਦਾਰ ਨਿਭਾਇਆ ਹੈ ਬਲਕਿ ਇਹ ਫ਼ਿਲਮ ਉਹਨਾਂ ਦੇ ਬਹਾਦਰ ਪੁਰਖਿਆ ਦੀ ਕਹਾਣੀ ਨੂੰ ਵੀ ਬਿਆਨ ਕਰਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network