ਹਿੱਟ ਹੋਣ ਦੇ ਬਾਵਜੂਦ 'ਕੇਸਰੀ' ਫ਼ਿਲਮ ਨਾਲ ਅਕਸ਼ੇ ਨੂੰ ਹੋ ਸਕਦਾ ਹੈ ਕਰੋੜਾਂ ਦਾ ਘਾਟਾ 

Written by  Rupinder Kaler   |  March 22nd 2019 12:29 PM  |  Updated: March 22nd 2019 12:29 PM

ਹਿੱਟ ਹੋਣ ਦੇ ਬਾਵਜੂਦ 'ਕੇਸਰੀ' ਫ਼ਿਲਮ ਨਾਲ ਅਕਸ਼ੇ ਨੂੰ ਹੋ ਸਕਦਾ ਹੈ ਕਰੋੜਾਂ ਦਾ ਘਾਟਾ 

ਬਾਲੀਵੁੱਡ ਵਿੱਚ ਪਾਈਰੇਸੀ ਇੱਕ ਵੱਡੀ ਸਮੱਸਿਆ ਹੈ । ਹੁਣ ਇਸ ਦਾ ਸ਼ਿਕਾਰ ਅਕਸ਼ੇ ਕੁਮਾਰ ਵੀ ਹੋ ਗਏ ਹਨ । ਅਕਸ਼ੇ ਕੁਮਾਰ ਇਸ ਦੇ ਖਿਲਾਫ ਕਈ ਵਾਰ ਅਵਾਜ਼ ਬੁਲੰਦ ਕਰ ਚੁੱਕੇ ਹਨ, ਪਰ ਉਹਨਾਂ ਦੀਆ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ । ਅਕਸ਼ੇ ਦੀ ਕੇਸਰੀ ਫ਼ਿਲਮ ਸੋਸ਼ਲ ਮੀਡੀਆ ਤੇ ਲੀਕ ਹੋ ਚੁੱਕੀ ਹੈ ।

akshay kumar movie Kesari first day box office collection film review akshay kumar movie Kesari first day box office collection film review

ਇਹ ਖ਼ਬਰਾਂ ਹੈਰਾਨ ਕਰਨ ਵਾਲੀਆਂ ਹਨ ਕਿ ਲੋਕ ਫ਼ਿਲਮ ਨੂੰ ਧੜਾਧੜ ਡਾਊਨਲੋਡ ਕਰ ਰਹੇ ਹਨ । ਕੇਸਰੀ ਫ਼ਿਲਮ ਕੱਲ ਹੀ ਰਿਲੀਜ਼ ਹੋਈ ਹੈ ਤੇ ਪਾਈਰੇਸੀ ਦਾ ਸ਼ਿਕਾਰ ਹੋ ਗਈ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਨੂੰ ਤਾਮਿਲ ਰੌਕਰਸ ਨਾਂ ਦੀ ਵੈਬਸਾਇਟ ਤੇ ਲੀਕ ਕੀਤਾ ਗਿਆ ਹੈ ।

Kesari Review: ‘Akshay Kumar’s Jaw-Dropping Tribute To Braveheart Sikhs’ Kesari Review: ‘Akshay Kumar’s Jaw-Dropping Tribute To Braveheart Sikhs’

ਇਹ ਵੈਬਸਾਇਟ ਪਹਿਲਾਂ ਵੀ ਬਾਲੀਵੁੱਡ ਦੀਆ ਕਈ ਫ਼ਿਲਮਾਂ ਲੀਕ ਕਰ ਚੁੱਕੀ ਹੈ । ਦਸੰਬਰ 2018 ਵਿੱਚ ਰਿਲੀਜ਼ ਹੋਈ ਫ਼ਿਲਮ 2.0 ਨੂੰ ਵੀ ਇਸ ਵੈਬਸਾਇਟ ਤੇ ਫ਼ਿਲਮ ਦੇ ਰਿਲੀਜ਼ ਵਾਲੇ ਦਿਨ ਹੀ ਲੀਕ ਕਰ ਦਿੱਤਾ ਗਿਆ ਸੀ । ਇਸੇ ਤਰ੍ਹਾਂ ਹੋਰ ਵੀ ਕਈ ਫ਼ਿਲਮਾਂ ਨੂੰ ਇਸ ਵੈਬਸਾਇਟ ਤੇ ਲੀਕ ਕੀਤਾ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network