ਖ਼ਾਨ ਸਾਬ ਦੀ ਆਵਾਜ਼ 'ਚ ਪੀਟੀਸੀ ਸਟੂਡੀਓ 'ਚ ਲੱਗਣਗੀਆਂ ਰੌਣਕਾਂ, ਲੈ ਕੇ ਆ ਰਹੇ ਨੇ ਨਵਾਂ ਗੀਤ

Written by  Aaseen Khan   |  April 18th 2019 11:03 AM  |  Updated: April 18th 2019 11:03 AM

ਖ਼ਾਨ ਸਾਬ ਦੀ ਆਵਾਜ਼ 'ਚ ਪੀਟੀਸੀ ਸਟੂਡੀਓ 'ਚ ਲੱਗਣਗੀਆਂ ਰੌਣਕਾਂ, ਲੈ ਕੇ ਆ ਰਹੇ ਨੇ ਨਵਾਂ ਗੀਤ

ਖ਼ਾਨ ਸਾਬ ਦੀ ਆਵਾਜ਼ 'ਚ ਪੀਟੀਸੀ ਸਟੂਡੀਓ 'ਚ ਲੱਗਣਗੀਆਂ ਰੌਣਕਾਂ, ਲੈ ਕੇ ਆ ਰਹੇ ਨੇ ਨਵਾਂ ਗੀਤ : ਪੰਜਾਬ ਦੇ ਨਾਮਵਰ ਗਾਇਕ ਖ਼ਾਨ ਸਾਬ ਜਿੰਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਖ਼ਾਨ ਸਾਬ ਇਸ ਵਾਰ ਪੀਟੀਸੀ ਰਿਕਾਰਡਜ਼ ਦੇ ਲੇਬਲ ਨਾਲ ਆਪਣਾ ਨਵਾਂ ਗੀਤ 'ਸਾਂਵਲ ਮੋੜ' ਪੀਟੀਸੀ ਸਟੂਡੀਓਜ਼ 'ਚ ਲੈ ਕੇ ਆ ਰਹੇ ਹਨ। ਹਮੇਸ਼ਾ ਦੀ ਤਰਾਂ ਇਸ ਗੀਤ ਰਾਹੀਂ ਵੀ ਖ਼ਾਨ ਸਾਬ ਦੀ ਸ਼ਾਨਦਾਰ ਗਾਇਕੀ ਦਾ ਅਨੰਦ ਦੇਖਣ ਨੂੰ ਮਿਲਣ ਵਾਲਾ ਹੈ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ 19 ਅਪ੍ਰੈਲ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਕਰ ਦਿੱਤਾ ਜਾਵੇਗਾ।

ਯੂ ਟਿਊਬ 'ਤੇ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਚੈਨਲ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਖ਼ਾਨ ਸਾਬ ਦੀ ਗਾਇਕੀ ਅਤੇ ਗਾਣਿਆਂ ਨੂੰ ਦਰਸ਼ਕਾਂ ਨੇ ਹੁਣ ਤੱਕ ਬਹੁਤ ਪਸੰਦ ਕੀਤਾ ਹੈ। ਰਿਮ ਝਿਮ, ਬੇਕਦਰਾ, ਸਾਜਨਾ ਵਰਗੇ ਗੀਤਾਂ ਨਾਲ ਮਕਬੂਲ ਹੋਏ ਖ਼ਾਨ ਸਾਬ ਇੱਕ ਵਾਰ ਫ਼ਿਰ ਪੀਟੀਸੀ ਸਟੂਡੀਓ 'ਚ ਆਪਣੀ ਲਾਜਵਾਬ ਗਾਇਕੀ ਦੇ ਰੰਗ ਬਿਖੇਰਦੇ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ : ਪੀਟੀਸੀ ਸਟੂਡੀਓ 'ਚ ਗਾਏ 'ਅਲੀ ਅਲੀ' ਗਾਣੇ ਨਾਲ ਸਭ ਦਾ ਦਿਲ ਜਿੱਤ ਰਹੇ ਹਨ ਹੈਰੀ ਅਜ਼ੀਜ਼, ਦੇਖੋ ਵੀਡੀਓ

khan saab new song in ptc studio Saanwal Modd releasing 19th April khan saab

ਇਸ ਤੋਂ ਪਹਿਲਾਂ ਵੀ ਪੀਟੀਸੀ ਸਟੂਡੀਓ 'ਚ ਪੰਜਾਬ ਦੇ ਨਾਮਵਰ ਗਾਇਕ ਆਪਣੇ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਪੀਟੀਸੀ ਸਟੂਡੀਓ 'ਚ ਪੰਜਾਬ ਦੇ ਨਵੇਂ ਪੁਰਾਣੇ ਸੱਭਿਆਚਾਰਕ ਗੀਤਾਂ ਨੂੰ ਗਾਇਕਾਂ ਵੱਲੋਂ ਗਾਇਆ ਜਾਂਦਾ ਹੈ ਜਿੰਨ੍ਹਾਂ ਨੂੰ ਹੁਣ ਤੱਕ ਬਹੁਤ ਪਿਆਰ ਮਿਲਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network