ਸਿਨੇਮਾ ਵਿੱਚ ਫ਼ਿਲਮ ਦੇਖਣ ਗਈ ਕਿਆਰਾ ਅਡਵਾਨੀ ਦੀ ਲੋਕਾਂ ਨੇ ਲਗਾਈ ਕਲਾਸ

written by Rupinder Kaler | December 11, 2020

ਕਿਆਰਾ ਅਡਵਾਨੀ ਦੀ ਫਿਲਮ 'ਇੰਦੂ ਕੀ ਜਵਾਨੀ' ਦੇ ਹਰ ਪਾਸੇ ਚਰਚੇ ਹਨ । ਕਿਆਰਾ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ । ਇਸ ਸਭ ਦੇ ਚਲਦੇ ਕਿਆਰਾ ਨੇ ਵੀ ਆਪਣੇ ਪਰਿਵਾਰ ਨਾਲ ਸਿਨੇਮਾ ਵਿੱਚ ਫਿਲਮ ਦੇਖਣ ਲਈ ਪਹੁੰਚੀ । ਕਿਆਰਾ ਨੇ ਕੋਰੋਨਾ ਦੇ ਡਰ ਦੇ ਵਿਚਕਾਰ ਫਿਲਮ ਵੇਖਣ ਦੀ ਇੱਕ ਤਸਵੀਰ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ। ਜਿਸ ਨੂੰ ਦੇਖ ਕੇ ਕੁਝ ਲੋਕ ਭੜਕ ਗਏ ਹਨ । ਫੋਟੋ ਵਿਚ ਕੁਝ ਅਜਿਹਾ ਦਿਖਿਆ ਕਿ ਹਰ ਕੋਈ ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ । ਹੋਰ ਪੜ੍ਹੋ :

kiara-advani ਇਸ ਫੋਟੋ ਵਿੱਚ ਕਿਆਰਾ ਕੋਰੋਨਾ ਵਾਇਰਸ ਨੂੰ ਲੈ ਕੇ ਬਣਾਏ ਨਿਯਮਾਂ ਨੂੰ ਤੋੜਦੀ ਦਿਖਾਈ ਦੇ ਰਹੀ ਹੈ । ਫੋਟੋ 'ਚ ਕਿਆਰਾ ਅਗਲੀ ਸੀਟ 'ਤੇ ਬੈਠੀ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਪਿੱਛੇ ਬੈਠੇ ਨਜ਼ਰ ਆ ਰਹੇ ਹਨ। ਕਿਆਰਾ ਨੇ ਇਸ ਫੋਟੋ ਦੇ ਕੈਪਸ਼ਨ ਵਿਚ ਇਹ ਵੀ ਦੱਸਿਆ ਹੈ ਕਿ ਉਹ ਫਿਲਮ ਵੇਖਣ ਲਈ ਆਪਣੇ ਪਰਿਵਾਰ ਨਾਲ ਸਿਨੇਮਾ ਪਹੁੰਚੀ ਹੈ। kiara-advani ਕਿਆਰਾ ਨੇ ਇਸ ਫੋਟੋ ਦੇ ਕੈਪਸ਼ਨ 'ਚ ਲਿਖਿਆ- 'ਫਾਈਨਲੀ ਮੈਂ ਸਿਨੇਮਾ ਘਰ ਤੋਂ ਪਰਤੀ ਹਾਂ। ਮੈਂ ਬਿੱਗ ਸਕ੍ਰੀਨ ਨੂੰ ਬਹੁਤ ਮਿਸ ਕੀਤਾ ! ਬੀਤੀ ਰਾਤ ਇੰਦੂ ਦੀ ਜਵਾਨੀ ਨੂੰ ਪਰਿਵਾਰ ਨਾਲ ਵੇਖਿਆ ਅਤੇ ਤਜਰਬਾ ਸ਼ਾਨਦਾਰ ਰਿਹਾ ! ਕਿਆਰਾ ਦੁਆਰਾ ਸਾਂਝੀ ਕੀਤੀ ਗਈ ਇਸ ਫੋਟੋ ਵਿੱਚ ਉਨ੍ਹਾਂ ਦੇ ਪਿੱਛੇ ਬੈਠੇ ਲੋਕ ਉਨ੍ਹਾਂ ਸੀਟਾਂ ‘ਤੇ ਬੈਠੇ ਦਿਖਾਈ ਦੇ ਰਹੇ ਹਨ, ਜਿਥੇ ਬੈਠਣ ਦੀ ਹਦਾਇਤ ਨਹੀਂ ਲਿਖੀ ਗਈ ਹੈ ... ਇਹ ਨਿਰਦੇਸ਼ ਕੋਰੋਨਾ ਵਾਇਰਸ ਕਾਰਨ ਸਮਾਜਕ ਦੂਰੀ ਬਣਾਈ ਰੱਖਣ ਲਈ ਲਿਖੇ ਗਏ ਹਨ। ਪਰ ਜਦੋਂ ਲੋਕ ਇਸ ਨਿਯਮ ਦੀ ਪਾਲਣਾ ਕਰਦੇ ਨਜ਼ਰ ਨਹੀਂ ਆਏ ਤਾਂ ਸੋਸ਼ਲ ਮੀਡੀਆ ਯੂਜਰਸ ਨੇ ਕਿਆਰਾ ਦੀ ਫੋਟੋ 'ਤੇ ਉਨ੍ਹਾਂ ਦੀ ਕਲਾਸ ਲਗਾ ਦਿੱਤੀ ... ਇਕ ਨੇ ਲਿਖਿਆ - ਆਪਣੇ ਪਰਿਵਾਰ ਨੂੰ ਦੱਸੋ ਕਿ ਨਿਯਮ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ ... ਉਨ੍ਹਾਂ ਦੀ ਬੈਠਕ ਦੀ ਸਥਿਤੀ ਵੇਖੋ ... ਜਿੱਥੇ ਲੋਕ ਇਕ ਪਾਸੇ ਕਿਆਰਾ ਦੀ ਫੋਟੋ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੀ ਫਿਲਮ ‘ਇੰਦੂ ਕੀ ਜਵਾਨੀ’ ਨੂੰ ਲੈ ਕੇ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

0 Comments
0

You may also like