ਕਿਲੀ ਪੌਲ ਨੇ ਟਰੈਂਡਿੰਗ ਗੀਤ ‘Chann Sitare’ ‘ਤੇ ਬਣਾਈ ਰੀਲ, ਐਮੀ ਵਿਰਕ ਨੇ ਪੋਸਟ ਪਾ ਕੇ ਕੀਤੀ ਤਾਰੀਫ਼
ਕਿਲੀ ਪੌਲ ਨੇ ਟਰੈਂਡਿੰਗ ਗੀਤ ‘Chann Sitare’ ‘ਤੇ ਬਣਾਈ ਰੀਲ, ਐਮੀ ਵਿਰਕ ਨੇ ਪੋਸਟ ਪਾ ਕੇ ਕੀਤੀ ਤਾਰੀਫ਼
Kili Paul news: ਕਿਲੀ ਪੌਲ ਜੋ ਕਿ ਆਪਣੀ ਵੀਡੀਓਜ਼ ਨੂੰ ਲੈ ਕੇ ਇੰਟਰਨੈੱਟ ‘ਤੇ ਛਾਏ ਰਹਿੰਦੇ ਹਨ। ਉਹ ਆਪਣੀਆਂ ਸ਼ਾਨਦਾਰ ਵੀਡੀਓ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਗੀਤਾਂ ਉੱਤੇ ਖੂਬ ਧਮਾਲ ਮਚਾਉਂਦੇ ਹੋਏ ਆਪਣੀ ਪ੍ਰਤਿਭਾ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਹੈ।
ਹਾਲ ਹੀ ‘ਚ ਕਿਲੀ ਪੌਲ ਨੇ ਕੁਝ ਪੰਜਾਬੀ ਗੀਤ ਨੂੰ ਆਪਣੀ ਆਵਾਜ਼ ਦੇ ਵਿੱਚ ਗਾਇਆ ਸੀ ਅਤੇ ਵੀਡੀਓ ਬਣਾ ਕੇ ਆਪਣੇ ਫੈਨਜ਼ ਦੇ ਨਾਲ ਸਾਂਝੇ ਵੀ ਕੀਤੇ ਸਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ਸੀ। ਹਾਲ ਹੀ ‘ਚ ਕਿਲੀ ਨੇ ਆਪਣਾ ਇੱਕ ਨਵਾਂ ਵੀਡੀਓ ਪੰਜਾਬੀ ਗੀਤ ਉੱਤੇ ਬਣਾਇਆ ਹੈ।
image source: instagram
ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕਿਲੀ ਪੌਲ ਭਾਰਤੀ ਮਿਊਜ਼ਿਕ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਹ ਹਿੰਦੀ ਅਤੇ ਪੰਜਾਬੀ ਗਾਣਿਆਂ ‘ਤੇ ਰੀਲਾਂ ਬਣਾ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਕਿਲੀ ਪੌਲ ਨੇ ਆਪਣੀ ਨਵੀਂ ਰੀਲ ਟਰੈਂਡਿੰਗ ਪੰਜਾਬੀ ਸੌਂਗ ਉੱਤੇ ਬਣਾਈ ਹੈ। ਉਨ੍ਹਾਂ ਨੇ ਐਮੀ ਵਿਰਕ ਦੇ ਚਰਚਿਤ ਗੀਤ ‘ਚੰਨ ਸਿਤਾਰੇ’ ‘ਤੇ ਰੀਲ ਬਣਾਈ ਹੈ। ਕਿਲੀ ਜੋ ਕਿ ਗਾਣੇ ਦੇ ਬੋਲਾਂ ‘ਤੇ ਲਿੱਪ ਸਿੰਕਿੰਗ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਕਿਲੀ ਦੀ ਭੈਣ ਨੀਮਾ ਪੌਲ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ। ਕਿਲੀ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ‘ਚ ਲਿਖਿਆ, “ਬਹੁਤ ਹੀ ਸੁੰਦਰ ਪੰਜਾਬੀ ਗਾਣਾ, ਐਮੀ ਵਿਰਕ।”
image source: instagram
ਜਦੋਂ ਇਹ ਵੀਡੀਓ ਗਾਇਕ ਐਮੀ ਵਿਰਕ ਕੋਲ ਪਹੁੰਚੀ ਤਾਂ ਉਹ ਇਸ ਵੀਡੀਓ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਧੰਨਵਾਦ ਕਰਦੇ ਹੋਏ ਕਿਲੀ ਅਤੇ ਨੀਮਾ ਦੀ ਤਾਰੀਫ ਕੀਤੀ ਹੈ।
image source: instagram
ਦੱਸ ਦਈਏ ਕਿ ਚੰਨ ਸਿਤਾਰੇ ਗੀਤ ਐਮੀ ਵਿਰਕ ਦੀ ਹਾਲ ਵਿੱਚ ਰਿਲੀਜ਼ ਹੋਈ ਫ਼ਿਲਮ ਓਏ ਮੱਖਣਾ ਦਾ ਹੈ। ਇਹ ਇੱਕ ਰੋਮਾਂਟਿਕ ਸੌਂਗ ਹੈ, ਜੋ ਕਿ ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਹੋਇਆ ਹੈ। ਪ੍ਰਸ਼ੰਸਕ ਇਸ ਗੀਤ ਉੱਤੇ ਖੂਬ ਰੀਲਾਂ ਬਣਾ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
