ਜਾਣੋ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗੀ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਦੀ ਫ਼ਿਲਮ ‘Govinda Naam Mera’

written by Lajwinder kaur | November 18, 2022 01:58pm

'Govinda Naam Mera' news: ਅਦਾਕਾਰ ਵਿੱਕੀ ਕੌਸ਼ਲ, ਅਭਿਨੇਤਰੀ ਕਿਆਰਾ ਅਡਵਾਨੀ ਅਤੇ ਭੂਮੀ ਪੇਡਨੇਕਰ ਸਟਾਰਰ ਫਿਲਮ 'ਗੋਵਿੰਦਾ ਨਾਮ ਮੇਰਾ' ਦੇ ਨਵੇਂ ਪੋਸਟਰ ਰਿਲੀਜ਼ ਹੋ ਗਏ ਹਨ, ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ਿਲਮ ਦਸੰਬਰ 'ਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਫ਼ਿਲਮ ਦੇ ਤਾਜ਼ਾ ਪੋਸਟਰਾਂ ਨੇ ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਉਤਸ਼ਾਹ ਵਧਾ ਦਿੱਤਾ ਹੈ।

ਸੋਸ਼ਲ ਮੀਡੀਆ ਉੱਤੇ ਫ਼ਿਲਮ ਦੇ ਪੋਸਟਰ ਖੂਬ ਵਾਇਰਲ ਹੋ ਰਹੇ ਹਨ। ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣਾ ਇੱਕ ਪੋਸਟਰ ਸ਼ੇਅਰ ਕੀਤਾ ਹੈ ਅਤੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ ਗੋਵਿੰਦਾ ਨਾਮ ਮੇਰਾ, ਨਾਚਣਾ ਕਾਮ ਮੇਰਾ...ਆ ਰਿਹਾ ਹੈ ਹੁਣ ਜਲਦ, ਆਪਣੀ ਕਹਾਣੀ ਲੈ ਕਰ’। ਇਸ ਤੋਂ ਇਲਾਵਾ ਉਹ ਉਨਾਂ ਨੇ ਕਿਆਰਾ ਅਤੇ ਭੂਮੀ ਦੇ ਨਾਲ ਇੱਕ ਹੋਰ ਪੋਸਟਰ ਸ਼ੇਅਰ ਕੀਤਾ ਹੈ।

Govinda Naam Mera vicky kaushal image image source: instagram

ਹੋਰ ਪੜ੍ਹੋ: ਯੋ ਯੋ ਹਨੀ ਸਿੰਘ ਨੇ ਨਵੇਂ ਗੀਤ ‘ਗਤੀਵਿਧੀ’ ਦਾ ਪੋਸਟਰ ਕੀਤਾ ਸਾਂਝਾ, ਬਾਲੀਵੁੱਡ ਐਕਟਰ ਮੌਨੀ ਰਾਏ ਆਵੇਗੀ ਨਜ਼ਰ

Govinda Naam Mera kiara advani image source: instagram

ਇਸ ਦੇ ਨਾਲ ਹੀ ਫ਼ਿਲਮ ਦੇ ਮੁੱਖ ਪੋਸਟਰ 'ਤੇ ਕੈਪਸ਼ਨ 'ਚ ਲਿਖਿਆ ਸੀ, 'ਗੋਵਿੰਦਾ ਕੀ ਕਹਾਨੀ, ਨਹੀਂ ਹੈ ਇਹ ਆਮ ਕਹਾਨੀ।' ਸੈਲੇਬਸ ਦੇ ਕਿਰਦਾਰਾਂ ਦੀ ਗੱਲ ਕਰੀਏ ਤਾਂ ਫ਼ਿਲਮ ਵਿੱਚ ਗੋਵਿੰਦਾ ਵਾਘਮਾਰੇ ਦੇ ਰੂਪ ਵਿੱਚ ਵਿੱਕੀ ਕੌਸ਼ਲ, ਗੋਵਿੰਦਾ ਦੀ ਗਰਲਫ੍ਰੈਂਡ ਗੌਰੀ ਦੇ ਰੂਪ ਵਿੱਚ ਕਿਆਰਾ ਅਡਵਾਨੀ ਅਤੇ ਗੋਵਿੰਦਾ ਦੀ ਪਤਨੀ ਗੌਰੀ ਦੇ ਰੂਪ ਵਿੱਚ ਭੂਮੀ ਹਨ।

Govinda Naam Mera vicky kaushal image source: instagram

ਦੱਸ ਦੇਈਏ ਕਿ ਫ਼ਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਕਰ ਰਹੇ ਹਨ। ਇੰਨਾ ਹੀ ਨਹੀਂ ਸ਼ਸ਼ਾਂਕ ਨੇ ਇਸ ਫ਼ਿਲਮ ਨੂੰ ਲਿਖਿਆ ਵੀ ਹੈ ਅਤੇ ਇਹ ਫ਼ਿਲਮ ਕਾਫੀ ਸਮੇਂ ਤੋਂ ਸੁਰਖੀਆਂ 'ਚ ਸੀ। ਪਿਛਲੇ ਦਿਨੀਂ ਵਿੱਕੀ ਅਤੇ ਕਰਨ ਜੌਹਰ ਦਾ ਇੱਕ ਮਜ਼ਾਕੀਆ ਵੀਡੀਓ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਫ਼ਿਲਮ ਦਾ ਸੰਕੇਤ ਦਿੱਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਇਹ ਫ਼ਿਲਮ 16 ਦਸੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।

 

 

View this post on Instagram

 

A post shared by Vicky Kaushal (@vickykaushal09)

You may also like