ਯੋ ਯੋ ਹਨੀ ਸਿੰਘ ਨੇ ਨਵੇਂ ਗੀਤ ‘ਗਤੀਵਿਧੀ’ ਦਾ ਪੋਸਟਰ ਕੀਤਾ ਸਾਂਝਾ, ਬਾਲੀਵੁੱਡ ਐਕਟਰ ਮੌਨੀ ਰਾਏ ਆਵੇਗੀ ਨਜ਼ਰ

written by Lajwinder kaur | November 17, 2022 06:32pm

Yo Yo Honey Singh news: ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਨੇ। ਇੰਨ੍ਹੀਂ ਦਿਨੀਂ ਉਹ ਆਪਣੀ ਮਿਊਜ਼ਿਕ ਐਲਬਮ ਹਨੀ3.0 ਲੈ ਕੇ ਸੁਰਖੀਆਂ ਵਿੱਚ ਹਨ। ਜਿਸ ਕਰਕੇ ਉਹ ਇੱਕ ਤੋਂ ਬਾਅਦ ਇੱਕ ਕਰਕੇ ਗਾਣੇ ਰਿਲੀਜ਼ ਕਰ ਰਹੇ ਹਨ।

ਹਾਲ ਹੀ ‘ਚ ਹਨੀ ਸਿੰਘ ਨੇ ਲੰਬੇ ਸਮੇਂ ਬਾਅਦ ਇੰਡਸਟਰੀ ‘ਚ ਕਮਬੈਕ ਕੀਤਾ ਹੈ। ਹੁਣ ਯੋ ਯੋ ਹਨੀ ਸਿੰਘ ਨੇ ਆਪਣੇ ਅਗਲੇ ਗਾਣੇ ਦਾ ਐਲਾਨ ਵੀ ਕਰ ਦਿੱਤਾ ਹੈ। ਹਨੀ ਸਿੰਘ ਨੇ ਆਪਣੇ ਆਉਣ ਵਾਲੇ ਗਾਣੇ ‘ਗਤੀਵਿਧੀ’ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਨਾਲ ਬਾਲੀਵੁੱਡ ਐਕਟਰ ਮੌਨੀ ਰਾਏ ਵੀ ਨਜ਼ਰ ਆ ਰਹੀ ਹੈ। ਇਹ ਗਾਣਾ ਜਲਦ ਹੀ ਰਿਲੀਜ਼ ਹੋਵੇਗਾ। ਫਿਲਹਾਲ ਹਨੀ ਸਿੰਘ ਨੇ ਤਰੀਕ ਦਾ ਐਲਾਨ ਨਹੀਂ ਕੀਤਾ, ਪੋਸਟਰ ‘ਤੇ ਦਸੰਬਰ ਲਿਖਿਆ ਹੋਇਆ ਹੈ।

ਹੋਰ ਪੜ੍ਹੋ: ‘ਹੇਰਾ ਫੇਰੀ 3’ ਦੀਆਂ ਅਫਵਾਹਾਂ ਵਿਚਾਲੇ ਅਕਸ਼ੇ ਕੁਮਾਰ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਸਰਦਾਰ ਜਸਵੰਤ ਸਿੰਘ ਗਿੱਲ ਦਾ ਨਿਭਾਉਣਗੇ ਕਿਰਦਾਰ

yo yo honey singh new look Image Source: Twitter

ਯੋ ਯੋ ਹਨੀ ਸਿੰਘ ਨੇ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, “ਮੇਰੇ ਮੰਮੀ ਡੈਡੀ ਤੇ ਫੈਨਜ਼ ਦੇ ਆਸ਼ੀਰਵਾਦ ਨਾਲ ਮੇਰਾ ਅਗਲਾ ਗਾਣਾ ‘ਗਤੀਵਿਧੀ’ ਆ ਰਿਹਾ ਹੈ। ਇਹ ਗਾਣਾ ਨਮੋ ਸਟੂਡੀਓਜ਼ ਦੇ ਬੈਨਰ ਹੇਠ ਇਸ ਦਸੰਬਰ ਮਹੀਨੇ ਰਿਲੀਜ਼ ਹੋਣ ਜਾ ਰਿਹਾ ਹੈ...ਯਾਦ ਰੱਖਿਓ’’

inside image of yo yo honey singh Image Source: Twitter

ਹਨੀ ਸਿੰਘ ਦੇ ਐਲਾਨ ਤੋਂ ਬਾਅਦ ਫੈਨਜ਼ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਪੋਸਟਰ ‘ਚ ਮੌਨੀ ਰਾਏ ਵੀ ਹਨੀ ਸਿੰਘ ਦੇ ਨਾਲ ਨਜ਼ਰ ਆ ਰਹੀ ਹੈ। ਇਸ ਗੀਤ ਵਿੱਚ ਮੌਨੀ ਰਾਏ ਆਪਣੀ ਆਦਾਵਾਂ ਦਾ ਤੜਕਾ ਲਗਾਉਂਦੇ ਹੋਏ ਨਜ਼ਰ ਆਵੇਗੀ।

yo yo honey singh new releationship Image Source: Twitter

ਦੱਸ ਦਈਏ ਕਿ ਹਨੀ ਸਿੰਘ ਹਾਲ ਹੀ ਆਪਣੇ ਤਲਾਕ ਕਰਕੇ ਸੁਰਖੀਆਂ ‘ਚ ਰਹੇ ਸੀ। ਕਈ ਸਾਲਾਂ ਦੇ ਰਿਸ਼ਤੇ ਤੋਂ ਬਾਅਦ ਹਨੀ ਸਿੰਘ ਦਾ ਆਪਣੀ ਪਤਨੀ ਸ਼ਾਲਿਨੀ ਨਾਲ ਤਲਾਕ ਹੋਇਆ ਹੈ। ਇਸ ਤੋਂ ਬਾਅਦ ਹੀ ਹਨੀ ਸਿੰਘ ਨੇ ਇੰਡਸਟਰੀ ‘ਚ ਹੁਣ ਵਾਪਸੀ ਕੀਤੀ ਹੈ। ਇਸ ਦੇ ਨਾਲ ਨਾਲ ਹਨੀ ਸਿੰਘ ਨੇ ਆਪਣੇ ਨਵੇਂ ਰਿਸ਼ਤੇ ਦਾ ਐਲਾਨ ਵੀ ਕਰ ਦਿੱਤਾ ਹੈ।

 

View this post on Instagram

 

A post shared by Yo Yo Honey Singh (@yoyohoneysingh)

You may also like