
ਅਦਾਕਾਰਾ ਕਿਰਨ ਖੇਰ (Kirron Kher) ਇੱਕ ਵਾਰ ਫ਼ਿਰ ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਬਾਦਸ਼ਾਹ, ਸ਼ਿਲਪਾ ਸ਼ੈੱਟੀ ਦੇ ਨਾਲ ਜੱਜ ਦੇ ਰੂਪ ਵਿੱਵ ਦਿਖਾਈ ਦੇਣ ਵਾਲੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਰਨ ਨੂੰ ਬਲੱਡ ਕੈਂਸਰ ਸੀ, ਜਿਸ ਦੇ ਇਲਾਜ਼ ਲਈ ਉਹ ਛੁੱਟੀਆਂ ਤੇ ਸੀ । ਪਰ ਹੁਣ ਇੱਕ ਵਾਰ ਫਿਰ ਕੰਮ ਤੇ ਪਰਤਣ ਨੂੰ ਲੈ ਕੇ ਕਿਰਨ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਸ਼ੋਅ ਉਹਨਾਂ ਦੇ ਦਿਲ ਦੇ ਕਰੀਬ ਹੈ ।

ਹੋਰ ਪੜ੍ਹੋ :
ਨੀਰੂ ਬਾਜਵਾ ਨੇ ਸਾਂਝੀਆਂ ਕੀਤੀਆਂ ਆਪਣੀ ਗਰਲ ਗੈਂਗ ਦੇ ਨਾਲ ਤਸਵੀਰਾਂ, ਪ੍ਰਸ਼ੰਸਕਾਂ ਨੂੰ ਵੀ ਆ ਰਹੀਆਂ ਪਸੰਦ

ਇਸ ਸ਼ੋਅ ਨੂੰ ਜੱਜ ਕਰਦੇ ਹੋਏ ਇਹ ਮੇਰਾ ਨੌਵਾਂ ਸਾਲ ਹੈ । ਹੁਣ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਮੈਂ ਘਰ ਵਾਪਿਸ ਆ ਰਹੀ ਹਾਂ । ਕਿਰਨ (Kirron Kher) ਨੇ ਕਿਹਾ ਹੈ ਕਿ ‘ਸ਼ੋਅ ਦਾ ਹਿੱਸਾ ਹੋਣਾ ਮੇਰੇ ਲਈ ਹਮੇਸ਼ਾ ਮਾਣ ਦੀ ਗੱਲ ਰਿਹਾ ਹੈ ਜਿਹੜਾ ਕਿ ਹਰ ਇੱਕ ਨੂੰ ਆਪਣਾ ਟੇਲੈਂਟ ਦਿਖਾਉਣ ਤੇ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਮਿਲਦਾ ਹੈ ।
View this post on Instagram
ਮੈਂ (Kirron Kher) ਖੂਬਸੁਰਤ ਸ਼ਿਲਪਾ ਸ਼ੈੱਟੀ ਤੇ ਪੰਜਾਬੀ ਮੁੰਡੇ ਬਾਦਸ਼ਾਹ ਨਾਲ ਇਸ ਸ਼ੋਅ ਨੂੰ ਜੱਜ ਕਰਨ ਲਈ ਕਾਫੀ ਉਤਸ਼ਾਹਿਤ ਹਾਂ । ਸਭ ਤੋਂ ਵੱਡੀ ਗੱਲ ਇਸ ਸ਼ੋਅ ਦਾ ਹਿੱਸ ਬਣਕੇ ਬਹੁਤ ਖੁਸ਼ ਹਾਂ । ਹੁਣ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦੀ’। ਤੁਹਾਨੂੰ ਦੱਸ ਦਿੰਦੇ ਹਾ ਕਿ ਅਨੁਪਮ ਖੇਰ ਨੇ ਕਿਰਨ (Kirron Kher) ਦੇ ਕੈਂਸਰ ਦੀ ਖ਼ਬਰ ਸਾਂਝੀ ਕੀਤੀ ਸੀ ।