
ਕਿਸ਼ਵਰ ਮਰਚੈਂਟ (kishwer merchantt) ਜਿਸ ਨੇ ਕਿ ਅਗਸਤ ਮਹੀਨੇ ‘ਚ ਬੇਟੇ (Son) ਨੂੰ ਜਨਮ ਦਿੱਤਾ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਨਿਰਵੈਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਜਿਸ ‘ਚ ਉਸ ਨੇ ਦੱਸਿਆ ਹੈ ਕਿ ਉਹ ਪਹਿਲੀ ਵਾਰ ਆਪਣੇ ਬੇਟੇ ਦੇ ਨਾਲ ਗੁਰਦੁਆਰਾ ਸਾਹਿਬ (Gurdwara Sahib) ‘ਚ ਦਰਸ਼ਨ ਕਰਨ ਦੇ ਲਈ ਪਹੁੰਚੀ ਹੈ ।

ਕਿਸ਼ਵਰ ਮਾਰਚੈਂਟ ਅਤੇ ਸੁਯੱਸ਼ ਰਾਏ ਦੇ ਘਰ ਬੇਟੇ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਇਸ ਜੋੜੀ ਦੇ ਵੱਲੋਂ ਲਗਾਤਾਰ ਆਪਣੇ ਨਵ-ਜਨਮੇ ਬੇਟੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ।ਦੱਸ ਦਈਏ ਕਿ ਜੂਨ ‘ਚ ਕਿਸ਼ਵਰ ਵੀ ਗੋਦ ਭਰਾਈ ਦੀ ਰਸਮ ਹੋਈ ਸੀ ਅਤੇ ਜਿਸ ‘ਚ ਇੰਡਸਟਰੀ ਦੇ ਖਾਸ ਦੋਸਤਾਂ ਨੂੰ ਦੋਵਾਂ ਨੇ ਸੱਦਿਆ ਸੀ ।ਜਿਸ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ ।

ਬੇਟੇ ਦੇ ਜਨਮ ਤੋਂ ਬਾਅਦ ਦੋਵਾਂ ਨੇ ਆਪਣੇ ਲਾਡਲੇ ਦੀ ਤਸਵੀਰ 40 ਦਿਨ ਬਾਅਦ ਸ਼ੇਅਰ ਰਕਨ ਦਾ ਐਲਾਨ ਕੀਤਾ ਸੀ। ਕਿਉਂਕਿ ਪ੍ਰੰਪਰਾਵਾਂ ਮੁਤਾਬਿਕ 40 ਦਿਨਾਂ ਤੱਕ ਬੱਚੇ ਨੂੰ ਘਰ ‘ਚ ਹੀ ਰੱਖਿਆ ਜਾਂਦਾ ਹੈ ।ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ ।ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵਾਂ ਦੇ ਰਿਸ਼ਤੇ ‘ਚ ਕਦੇ ਵੀ ਕੋਈ ਫਾਸਲਾ ਨਹੀਂ ਆਇਆ । ਕਿਸ਼ਵਰ ਮਾਰਚੈਂਟ ਨੇ ‘ਭੇਜਾ ਫਰਾਈ’ ਫ਼ਿਲਮ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਅਨੇਕਾਂ ਹੀ ਸੀਰੀਅਲਸ ‘ਚ ਵੀ ਕਿਰਦਾਰ ਨਿਭਾਏ ਹਨ ।ਜਿਸ ‘ਚ ਮੁੱਖ ਤੌਰ ‘ਤੇ ‘ਸ਼ਕਤੀਮਾਨ’, ‘ਅਕਬਰ ਬੀਰਬਲ’, ‘ਹੋਂਗੇ ਜੁਦਾ ਨਾ ਹਮ’ ਸਣੇ ਕਈ ਸੀਰੀਅਲਸ ਸ਼ਾਮਿਲ ਹਨ ।
View this post on Instagram