ਤੁਹਾਨੂੰ ਹਸਾ ਹਸਾ ਕੇ ਦੂਹਰਾ ਕਰ ਦੇਵੇਗਾ ਫ਼ਿਲਮ ‘ਕਿੱਟੀ ਪਾਰਟੀ’ ਦਾ ਟ੍ਰੇਲਰ

Written by  Rupinder Kaler   |  November 16th 2019 04:46 PM  |  Updated: November 16th 2019 04:46 PM

ਤੁਹਾਨੂੰ ਹਸਾ ਹਸਾ ਕੇ ਦੂਹਰਾ ਕਰ ਦੇਵੇਗਾ ਫ਼ਿਲਮ ‘ਕਿੱਟੀ ਪਾਰਟੀ’ ਦਾ ਟ੍ਰੇਲਰ

ਅਦਾਕਾਰ ਅਤੇ ਨਿਰਦੇਸ਼ਕ ਨਵ ਬਾਜਵਾ ਦੀ ਫ਼ਿਲਮ ‘ਕਿੱਟੀ ਪਾਰਟੀ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਜਿਸ ਤਰ੍ਹਾਂ ਦਾ ਇਸ ਫ਼ਿਲਮ ਦਾ ਟ੍ਰੇਲਰ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਨਵ ਬਾਜਵਾ ਨੇ ਇਸ ਫ਼ਿਲਮ ਵਿੱਚ ਹਰ ਤਰ੍ਹਾਂ ਦਾ ਮਸਾਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਫ਼ਿਲਮ ਵਿੱਚ ਕਮੇਡੀ ਹੈ, ਡਰਾਮਾ ਹੈ ਤੇ ਸਸਪੈਂਸ ਵੀ ਹੈ ।

https://www.instagram.com/p/B46nA4JnFk-/

ਇਹ ਫ਼ਿਲਮ ਉਹਨਾਂ ਠੱਗ ਲੋਕਾਂ ਤੇ ਬਣਾਈ ਗਈ ਹੈ, ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ । ਇਸ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਕੁਝ ਲੋਕ ਲਾਲਚ ਵਿੱਚ ਆ ਕੇ ਆਪਣੇ ਜੀਵਨ ਦੀ ਜਮਾਂ ਪੂਜੀ ਗਵਾ ਦਿੰਦੇ ਹਨ ਤੇ ਇਸ ਜਮਾਂ ਪੂਜੀ ਨੂੰ ਦੁਬਾਰਾ ਹਾਸਲ ਕਰਨ ਲਈ ਕੀ ਪਲਾਨ ਬਣਾਉਂਦੇ ਹਨ ।

https://www.instagram.com/p/B41hKzbHP3Y/

ਇਹ ਹੀ ਫ਼ਿਲਮ ਵਿੱਚ ਸਸਪੈਂਸ ਹੈ । ਇਸ ਫ਼ਿਲਮ ਵਿੱਚ ਕਾਇਨਾਤ ਅਰੋੜਾ, ਮਨੀ ਬੋਪਾਰਾਏ, ਨੀਲੂ ਕੋਹਲੀ, ਅਨੀਤਾ ਦੇਵਗਨ, ਉਪਾਸਨਾ ਸਿੰਘ ਅਤੇ ਇਹਨਾਂ ਤੋਂ ਇਲਾਵਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵ ਬਾਜਵਾ, ਰਾਣਾ ਰਣਬੀਰ ਅਤੇ ਜਸਵਿੰਦਰ ਭੱਲਾ ਲੀਡ ਰੋਲ ਨਿਭਾ ਰਹੇ ਹਨ।

https://www.instagram.com/p/B3zA7N4HqhI/

ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਨਵ ਬਾਜਵਾ ਵੱਲੋਂ ਕੀਤਾ ਗਿਆ ਹੈ। ਜਗਜੀਤ ਸਿੰਘ ਐਰੀ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਦੇਖਣਾ ਹੋਵੇਗਾ ਦਰਸ਼ਕ ਇਸ ‘ਕਿਟੀ ਪਾਰਟੀ’ ਪਾਰਟੀ ਦਾ ਕਿੰਨ੍ਹਾਂ ਕੁ ਅਨੰਦ ਮਾਣਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network