ਪੰਜਾਬੀ ਫ਼ਿਲਮਾਂ ਦੀ ਉਹ ਹੀਰੋਇਨਾਂ ਜੋ ਫ਼ਿਲਮਾਂ 'ਚ ਨਹੀਂ ਆ ਰਹੀਆਂ ਨਜ਼ਰ, ਜਾਣੋ ਕਿੱਥੇ ਹਨ ਅੱਜ ਕੱਲ੍ਹ

Written by  Shaminder   |  February 19th 2020 01:43 PM  |  Updated: February 19th 2020 01:43 PM

ਪੰਜਾਬੀ ਫ਼ਿਲਮਾਂ ਦੀ ਉਹ ਹੀਰੋਇਨਾਂ ਜੋ ਫ਼ਿਲਮਾਂ 'ਚ ਨਹੀਂ ਆ ਰਹੀਆਂ ਨਜ਼ਰ, ਜਾਣੋ ਕਿੱਥੇ ਹਨ ਅੱਜ ਕੱਲ੍ਹ

ਬਾਲੀਵੁੱਡ ਵਾਂਗ ਪੰਜਾਬੀ ਇੰਡਸਟਰੀ ਵੀ ਦਿਨੋਂ ਦਿਨ ਵੱਧ ਫੁਲ ਰਹੀ ਹੈ ।ਪੰਜਾਬੀ ਇੰਡਸਟਰੀ 'ਚ ਆਏ ਦਿਨ ਨਵੀਆਂ ਨਵੀਆਂ ਹੀਰੋਇਨਾਂ ਦੀ ਐਂਟਰੀ ਹੈ,ਪਰ ਕੁਝ ਹੀਰੋਇਨਾਂ ਅਜਿਹੀਆਂ ਵੀ ਹਨ ਜੋ ਕਦੋਂ ਇੰਡਸਟਰੀ 'ਚ ਆਈਆਂ ਅਤੇ ਕਦੋਂ ਗਾਇਬ ਹੋ ਗਈਆਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ,ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਹੀਰੋਇਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਅਚਾਨਕ ਇੱਕ ਦੋ ਫ਼ਿਲਮਾਂ ਕਰਨ ਤੋਂ ਬਾਅਦ ਇੰਡਸਟਰੀ ਚੋਂ ਗਾਇਬ ਜਿਹੀਆਂ ਹੋ ਗਈਆਂ ਸਨ ।

ਹੋਰ ਵੇਖੋ:ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਕਰਵਾਈ ਪੂਜਾ, ਸਾਂਝੀ ਕੀਤੀ ਤਸਵੀਰ

ਕੀਆ ਖੰਨਾ ਜਿਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2014 'ਚ ਮੈਰਿਜ ਦਾ ਗੈਰੇਜ ਫ਼ਿਲਮ ਨਾਲ ਕੀਤੀ ਸੀ ।ਜਿਸ ਤੋਂ ਬਾਅਦ ਉਹ ਇੱਕ ਦੋ ਫ਼ਿਲਮਾਂ 'ਚ ਨਜ਼ਰ ਆਏ ਸਨ ।ਜਿਸ 'ਚ ਮੁੱਖ ਤੌਰ 'ਤੇ ਯਾਰ ਅਣਮੁੱਲੇ, ਪੰਜਾਬੀਆਂ ਦਾ ਕਿੰਗ ਸ਼ਾਮਿਲ ਹਨ । ਹਾਲਾਂਕਿ ਉਨ੍ਹਾਂ ਨੇ 'ਡਾਕੂਆਂ ਦਾ ਮੁੰਡਾ' ਫ਼ਿਲਮ 'ਚ ਵੀ ਕੰਮ ਕੀਤਾ ਸੀ,ਪਰ ਇਸ ਫ਼ਿਲਮ 'ਚ ਉਨ੍ਹਾਂ ਦਾ ਇੱਕ ਦੋ ਸੀਨ ਹੀ ਸੀ ।

https://www.instagram.com/p/B75ewfRpJ0B/

ਅੱਜ ਕੱਲ੍ਹ ਉਹ ਮੁੰਬਈ 'ਚ ਰਹਿ ਰਹੇ ਹਨ ।ਗੱਲ ਕਰਦੇ ਹਾਂ ਟੀਵੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਯੁਵਿਕਾ ਚੌਧਰੀ ਦੀ । ਜਿਨ੍ਹਾਂ ਨੇ ਪਿੱਛੇ ਜਿਹੇ ਮਾਡਲ ਅਤੇ ਅਦਾਕਾਰ ਪ੍ਰਿੰਸ ਨਰੂਲਾ ਨਾਲ ਵਿਆਹ ਕਰਵਾਇਆ ਸੀ ।

ਉਨ੍ਹਾਂ ਨੇ 2013 'ਚ ਡੈਡੀ ਕੂਲ ਮੁੰਡੇ ਫੂਲ 'ਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਸ ਤੋਂ ਬਾਅਦ ਯੁਵਿਕਾ ਕਈ ਫ਼ਿਲਮਾਂ 'ਚ ਨਜ਼ਰ ਆਏ ਸਨ। 2016 ਤੋਂ ਬਾਅਦ ਉਹ 'ਲਕੀਰਾਂ' ਫ਼ਿਲਮ 'ਚ ਨਜ਼ਰ ਆਏ ਸਨ,ਜਿਸ ਤੋਂ ਬਾਅਦ ਉਹ ਪੰਜਾਬੀ ਫ਼ਿਲਮਾਂ ਚੋਂ ਗਾਇਬ ਜਿਹੇ ਹੋ ਗਏ ।

https://www.instagram.com/p/B4vSPxrJl0K/

ਉਹ ਅੱਜ ਕੱਲ੍ਹ ਮੁੰਬਈ 'ਚ ਆਪਣੇ ਕਰੀਅਰ ਦੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ਅਤੇ ਕਈ ਰਿਆਲਟੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੇ ਨੇ । ਗੱਲ ਕਰਦੇ ਹਾਂ ਹਰਭਜਨ ਮਾਨ ਦੇ ਨਾਲ ਫ਼ਿਲਮ ਜੀ ਆਇਆ ਨੂੰ ਸਣੇ ਕਈ ਫ਼ਿਲਮਾਂ 'ਚ ਕੰਮ ਕਰਨ ਵਾਲੀ ਕਿਮੀ ਵਰਮਾ ਦੀ ।

ਜੋ ਵਿਆਹ ਤੋਂ ਬਾਅਦ ਇੰਡਸਟਰੀ ਚੋਂ ਗਾਇਬ ਹੋ ਗਏ ਸਨ, ਪਰ ਹੁਣ ਉਹ ਮੁੜ ਤੋਂ ਜਲਦ ਹੀ ਇੱਕ ਪੰਜਾਬੀ ਫ਼ਿਲਮ 'ਚ ਨਜ਼ਰ ਆਉਣਗੇ । ਉਹ ਅੱਜ ਕੱਲ੍ਹ ਅਮਰੀਕਾ 'ਚ ਆਪਣੇ ਪਤੀ ਅਤੇ ਬੱਚਿਆਂ ਨਾਲ ਸੈਟਲ ਹਨ ।

https://www.instagram.com/p/B5_FhBrgYVN/

ਹੁਣ ਜਲਦ ਹੀ ਉਹ ਆਪਣੀ ਅਦਾਕਾਰੀ ਦਾ ਜਲਵਾ ਵਿਖਾਉਣਗੇ, ਪਰਿਵਾਰਿਕ ਰੁਝੇਵਿਆਂ ਕਾਰਨ ਉਹਨਾਂ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਬੁਰਰਾਅ 'ਚ ਹਰੀਸ਼ ਵਰਮਾ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਣ ਵਾਲੀ ਪਾਰੁਲ ਗੁਲਾਟੀ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ।

ਕਿਉਂਕਿ ਕਈ ਵਧੀਆ ਸਟਾਰਸ ਨਾਲ ਉਹ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ।

https://www.instagram.com/p/B7s-VjYhLjF/

ਉਨ੍ਹਾਂ ਨੇ ਰੋਮੀਓ ਰਾਂਝਾ, ਜ਼ੋਰਾਵਰ ਸਣੇ ਕਈ ਫ਼ਿਲਮਾਂ 'ਚ ਕੰਮ ਕੀਤਾ।ਪਰ ਅਚਾਨਕ ਉਹ ਫ਼ਿਲਮਾਂ 'ਚ ਦਿਖਣਾ ਬੰਦ ਹੋ ਗਏ ।ਉਨ੍ਹਾਂ ਨੇ ਕਈ ਹਿੰਦੀ ਸੀਰੀਅਲਸ 'ਚ ਵੀ ਕੰਮ ਕੀਤਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network