ਹਰ ਵਰਗ ਦੇ ਚਹੇਤੇ ਕਲਾਕਾਰ ਨੇ ਬੱਬੂ ਮਾਨ ,ਜਾਣੋ ਉਨ੍ਹਾਂ ਦੇ ਸੰਗੀਤ ਦੇ ਸਫਰ ਬਾਰੇ 

written by Shaminder | January 08, 2019

ਬੱਬੂ ਮਾਨ ਇੱਕ ਅਜਿਹੇ ਗਾਇਕ ਹਨ ਜਿਨਾਂ ਨੇ ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗਾ ਬਣਾਈ ਹੈ ।ਪਿੰਡ ਦੇ ਮਹੌਲ ਵਿੱਚ ਪੈਦਾ ਹੋਣ ਵਾਲੇ ਬੱਬੂ ਮਾਨ ਨੂੰ ਸੁਰਾਂ ਦੀ ਏਨੀ ਸਮਝ ਹੈ ਕਿ ਉਨਾਂ ਦੀ ਗਾਇਕੀ ਨੂੰ ਪੰਜਾਬ ਦਾ ਹਰ ਵਰਗ ਪਸੰਦ ਕਰਦਾ ਹੈ ।ਸੋਸ਼ਲ ਮੀਡੀਆ 'ਤੇ ਉਨਾਂ ਦੀ ਹਰ ਤਰਾਂ ਦੀ ਫੈਨ ਫਾਲੋਵਿੰਗ ਹੈ । ਪੇਂਡੂ ਮਹੌਲ ਵਿੱਚ ਜਨਮੇ ਬੱਬੂ ਮਾਨ ਨੇ ਆਪਣੇ ਗੀਤਾਂ 'ਚ ਹਰ ਵਰਗ ਦੀ ਗੱਲ ਕੀਤੀ ਹੈ ਭਾਵੇਂ ਗੱਲ ਪਿੰਡਾਂ ਵਿੱਚ ਲੱਗਣ ਵਾਲੇ ਠੀਕਰੀ ਪਹਿਰਿਆਂ ਦੀ ਹੋਵੇ ਜਾਂ ਫਿਰ ਖੇਤੀ ਕਿਰਸਾਨੀ ਦੀ ।

ਹੋਰ ਵੇਖੋ : ਰਣਵੀਰ ਸਿੰਘ ਨੇ ਭੰਗੜਾ ਪਾ ਕੇ ਫਿਲਮ ਦੀ ਸਫਲਤਾ ਦੀ ਮਨਾਈ ਖੁਸ਼ੀ, ਦੇਖੋ ਵੀਡਿਓ

https://www.youtube.com/watch?v=8cXsZxn5bAg

ਹਰ ਵਰਗ ਦੀ ਗੱਲ ਨੂੰ ਗੀਤਾਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਉਨਾਂ ਨੇ ਕੋਸ਼ਿਸ਼ ਕੀਤੀ ਹੈ ।ਉਨਾਂ ਨੇ ਆਪਣੀ ਗਾਇਕੀ ਦੇ ਜ਼ਰੀਏ ਸਰੋਤਿਆਂ ਨਾਲ ਅਜਿਹੀ ਸਾਂਝ ਪਾਈ ਹੈ ਕਿ ਉਹ ਲੰਬੇ ਸਮੇਂ ਤੋਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ । 1998 ਤੋਂ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕਰਨ ਵਾਲੇ ਬੱਬੂ ਮਾਨ ਉਦੋਂ ਚਰਚਾ 'ਚ ਆਏ ਜਦੋਂ ਉਨਾਂ ਦਾ ਗੀਤ 'ਸੱਜਣ ਰੁਮਾਲ ਦੇ ਗਿਆ' ਆਇਆ ।

ਹੋਰ ਵੇਖੋ :ਇਸ ਕ੍ਰਿਕੇਟਰ ਦੇ ਜਨਮ ਦਿਨ ਦੀ ਪਾਰਟੀ ‘ਤੇ ਜਸਬੀਰ ਜੱਸੀ ਨੇ ਸਭ ਨੂੰ ਲਾਇਆ ਨੱਚਣ,ਵੇਖੋ ਵੀਡਿਓ

https://www.youtube.com/watch?v=o6GbA1FyObI

ਉਨਾਂ ਦਾ ਇਹ ਗੀਤ ਏਨਾ ਮਕਬੂਲ ਹੋਇਆ ਕਿ ਹਰ ਕਿਸੇ ਦੀ ਜ਼ੁਬਾਨ 'ਤੇ ਚੜ ਗਿਆ । ਉਸ ਤੋਂ ਬਾਅਦ 1999 'ਚ ਆਈ ਸਾਉਣ ਦੀ ਝੜੀ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ । ਇਹ ਗੀਤ ਪੰਜਾਬ ਵਿੱਚ ਤਾਂ ਮਕਬੂਲ ਹੋਇਆ ਹੀ ਉੱਥੇ ਹਿੰਦੀ ਭਾਸ਼ੀ ਸੂਬਿਆਂ ਵਿੱਚ ਵੀ ਉਨਾਂ ਦੇ ਇਸ ਗੀਤ ਨੂੰ ਬਹੁਤ ਸਰਾਹਿਆ ਗਿਆ । ਇਸ ਤੋਂ ਬਾਅਦ 2004 'ਚ ਆਈ ਉਨਾਂ ਦੀ ਉਹੀ ਚੰਨ ਉਹੀ ਰਾਤਾਂ ਵੀ ਹਿੱਟ ਰਿਹਾ ।

ਹੋਰ ਵੇਖੋ: ਰੈਪਰ ਬਾਦਸ਼ਾਹ ਦੇ ਚੈਲੇਂਜ ਦਾ ਗਿੱਪੀ ਗਰੇਵਾਲ ਦੇ ਬੇਟੇ ਛਿੰਦੇ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ

babbu maan babbu maan

ਜਿੱਥੇ ਉਨਾਂ ਨੇ ਲੋਕ ਗੀਤ ਗਾ ਕੇ ਹਰ ਪਾਸੇ ਧੁੰਮਾਂ ਪਾਈਆਂ ਉੱਥੇ ਕਈ ਧਾਰਮਿਕ ਗੀਤ ਵੀ ਗਾਏ ਜੋ ਲੋਕਾਂ 'ਚ ਕਾਫੀ ਮਕਬੂਲ ਹੋਏ ।ਮਿਊਜ਼ਿਕ ਦੇ ਨਾਲ ਨਾਲ ਉਨਾਂ ਨੇ ਅਦਾਕਾਰੀ ਵੱਲ ਵੀ ਰੁਖ ਕੀਤਾ ਅਤੇ ਅਦਾਕਾਰੀ ਵਿੱਚ ਵੀ ਕਮਾਲ ਦਿਖਾਇਆ ।

mitrran nu Shonk mitrran nu Shonk

ਉਨਾਂ ਨੇ 2003 ਵਿੱਚ 'ਹਵਾਏਂ' ਫਿਲਮ 'ਚ ਰੋਲ ਕੀਤਾ ਜੋ ਕਿ ਸਿੱਖ ਵਿਰੋਧੀ ਦੰਗਿਆਂ ਉੱਤੇ ਅਧਾਰਿਤ ਸੀ। 2006 'ਚ ਆਈ 'ਰੱਬ ਨੇ ਬਣਾਈਆਂ ਜੋੜੀਆਂ' ਚ ਉਨਾਂ ਨੇ ਮੁੱਖ ਭੂਮਿਕਾ ਨਿਭਾਈ ।

pind pehra lagda pind pehra lagda

2008 'ਚ ਆਈ ਹਸ਼ਰ ਤੋਂ ਇਲਾਵਾ ਉਨਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ । ਅੱਜ ਉਨਾਂ ਦੀ ਗਾਇਕੀ ਪੰਜਾਬੀ ਦੇ ਨਾਮੀ ਗਾਇਕਾਂ ਵਿੱਚ ਹੁੰਦੀ ਹੈ।ਉਨਾਂ ਦੀ ਗਾਇਕੀ ਨੂੰ ਸਿਰਫ ਪੰਜਾਬ ਦੇ ਨੌਜੁਆਨਾਂ ਵਲੋਂ ਹੀ ਪਸੰਦ ਨਹੀਂ ਕੀਤਾ ਜਾਂਦਾ ,ਉਹ ਹਰ ਵਰਗ ਦੇ ਚਹੇਤੇ ਗਾਇਕ ਹਨ । ਇਸ ਤੋਂ ਬਾਅਦ ਬੱਬੂ ਮਾਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦਾ ਨਾਂਅ ਪੰਜਾਬੀ ਗਾਇਕਾਂ 'ਚ ਮੋਹਰੀ ਰਹਿਣ ਵਾਲੇ ਗਾਇਕਾਂ ਦੀ ਸੂਚੀ 'ਚ ਸ਼ਾਮਿਲ ਹੈ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਉਹ ਆਪਣੀ ਗਾਇਕੀ 'ਚ ਮਹੱਤਵਪੂਰਨ ਸਥਾਨ ਬਣਾ ਚੁੱਕੇ ਨੇ ।

You may also like