ਇਹ ਹਨ ਪ੍ਰਸਿੱਧ ਗਾਇਕਾ ਪਰਵੀਨ ਭਾਰਟਾ ਦੀ ਭੈਣ ਰਹਿਮਤ ਭਾਰਟਾ,ਕਈ ਗੀਤ ਗਾ ਚੁੱਕੀ ਹੈ ਰਹਿਮਤ 

Written by  Shaminder   |  August 17th 2019 12:57 PM  |  Updated: August 17th 2019 12:57 PM

ਇਹ ਹਨ ਪ੍ਰਸਿੱਧ ਗਾਇਕਾ ਪਰਵੀਨ ਭਾਰਟਾ ਦੀ ਭੈਣ ਰਹਿਮਤ ਭਾਰਟਾ,ਕਈ ਗੀਤ ਗਾ ਚੁੱਕੀ ਹੈ ਰਹਿਮਤ 

ਪਰਵੀਨ ਭਾਰਟਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਲਗਾਤਾਰ ਪੰਜਾਬੀ ਮਿਊੋਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਹਨ । ਜਿੱਥੇ ਉਹ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਉੱਥੇ ਉਨ੍ਹਾਂ ਦੀ ਛੋਟੀ ਭੈਣ ਰਹਿਮਤ ਭਾਰਟਾ ਵੀ ਗਾਇਕੀ ਦੇ ਖੇਤਰ 'ਚ ਨਾਮ ਕਮਾ ਰਹੇ ਹਨ ਅਤੇ ਉਹ ਵੀ ਆਪਣੀ ਭੈਣ ਪਰਵੀਨ ਵਾਂਗ ਬੁਲੰਦ ਆਵਾਜ਼ ਦੇ ਮਾਲਕ ਹਨ । ਦੱਸ ਦਈਏ ਕਿ ਪਰਵੀਨ ਭਾਰਟਾ ਨੂੰ ਗਾਇਕੀ ਦੇ ਖੇਤਰ 'ਚ ਆਉਣ ਲਈ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਸੀ ।

ਹੋਰ ਵੇਖੋ :ਗਾਇਕੀ ਦੇ ਨਾਲ-ਨਾਲ ਸੁਰਜੀਤ ਭੁੱਲਰ ਰਹਿ ਚੁੱਕੇ ਹਨ ਇਸ ਪਿੰਡ ਦੇ ਸਰਪੰਚ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਬਾਰੇ

https://www.youtube.com/watch?v=vGyWDzO2mgI&feature=youtu.be&fbclid=IwAR27yt-YBEUln4ZLZcmdiL9aMTK41HI-E6SA3ZHBNErTPTtdyTiBpNqatAg

ਪਰਵੀਨ ਭਾਰਟਾ ਇੱਕ ਅਜਿਹੀ ਗਾਇਕਾ ਹਨ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਲੰਬਾ ਸਮਾਂ ਸੰਘਰਸ਼ ਕੀਤਾ ਇੰਡਸਟਰੀ ‘ਚ ਆਪਣੀ ਇਸ ਜਗ੍ਹਾ ਨੂੰ ਬਨਾਉਣ ਲਈ ।ਉਨ੍ਹਾਂ ਦਾ ਨਿੱਕਾ ਨਾਂਅ ਸੋਨਾ ਭਾਰਟਾ ਹੈ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਪਿੰਡ ਭਾਰਟਾ ‘ਚ ਪਿਤਾ ਕਮਲਜੀਤ ਸਿੰਘ ਦੇ ਘਰ ਅਤੇ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਹੋਇਆ।ਉਨ੍ਹਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪੂਰੀ ਕੀਤੀ।

https://www.youtube.com/watch?v=i_LvODD7RF8

ਉਨ੍ਹਾਂ ਦੇ ਪਿਤਾ ਜੀ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਉਨ੍ਹਾਂ ਦੇ ਸ਼ੌਂਕ ਨੂੰ ਵੇਖ ਕੇ ਹੀ ਉਨ੍ਹਾਂ ਨੂੰ ਵੀ ਗਾਉਣ ਦਾ ਸ਼ੌਂਕ ਜਾਗਿਆ ।ਉਨ੍ਹਾਂ ਨੇ ਅੱਠ ਸਾਲ ਦੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਤਾ ਦਾ ਸ਼ੁਰੂ ਤੋਂ ਹੀ ਸਹਿਯੋਗ ਰਿਹਾ । ਪਰ ਚਾਚੇ ਦੇ ਵਿਰੋਧ ਦਾ ਸਾਹਮਣਾ ਪਰਵੀਨ ਭਾਰਟਾ ਨੂੰ ਕਰਨਾ ਪਿਆ ।ਇੱਕ ਸਮਾਂ ਤਾਂ ਅਜਿਹਾ ਸੀ ਕਿ ਪਿਤਾ ਜੀ ਦਾ ਸਹਿਯੋਗ ਤਾਂ ਪੂਰਾ ਰਿਹਾ ਪਰ ਗਾਇਕੀ ‘ਚ ਆਪਣਾ ਕਰੀਅਰ ਬਨਾਉਣ ਕਾਰਨ ਪਰਵੀਨ ਭਾਰਟਾ ਦੇ ਨਾਲ ਉਨ੍ਹਾਂ ਦੇ ਚਾਚਾ ਜੀ ਨੇ 10 ਸਾਲ ਤੱਕ ਬੋਲਚਾਲ ਨਹੀਂ ਰੱਖੀ ।

https://www.youtube.com/watch?v=uhiOY_qeG1s

ਪਰ ਰਹਿਮਤ ਭਾਰਟਾ ਨੂੰ ਉਹ ਪਛਾਣ ਅਜੇ ਤੱਕ ਨਹੀਂ ਮਿਲੀ ਜੋ ਕਿ ਪਰਵੀਨ ਭਾਰਟਾ ਨੂੰ ਮਿਲੀ ਸੀ । ਰਹਿਮਤ ਭਾਰਟਾ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network