ਭਾਰਤ ਪਹੁੰਚਣ ਵਾਲੇ ਲੜਾਕੂ ਜਹਾਜ਼ਾਂ ਨੂੰ ਇਹ ਸਿੱਖ ਪਾਇਲਟ ਕਰਵਾਏਗਾ ਲੈਂਡਿੰਗ, 2008 ‘ਚ ਮਿਗ ਜਹਾਜ਼ ਨੂੰ ਬਚਾਉਣ ਲਈ ਸ਼ੌਰਿਆ ਚੱਕਰ ਨਾਲ ਹੋਏ ਸਨ ਸਨਮਾਨਿਤ

Written by  Shaminder   |  July 29th 2020 01:16 PM  |  Updated: July 29th 2020 01:16 PM

ਭਾਰਤ ਪਹੁੰਚਣ ਵਾਲੇ ਲੜਾਕੂ ਜਹਾਜ਼ਾਂ ਨੂੰ ਇਹ ਸਿੱਖ ਪਾਇਲਟ ਕਰਵਾਏਗਾ ਲੈਂਡਿੰਗ, 2008 ‘ਚ ਮਿਗ ਜਹਾਜ਼ ਨੂੰ ਬਚਾਉਣ ਲਈ ਸ਼ੌਰਿਆ ਚੱਕਰ ਨਾਲ ਹੋਏ ਸਨ ਸਨਮਾਨਿਤ

ਪੰਜ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਅੱਜ ਭਾਰਤ ਪਹੁੰਚ ਰਹੀ ਹੈ । ਪੂਰੇ ਦੇਸ਼ ਲਈ ਇਹ ਗੌਰਵਮਈ ਦਿਨ ਹੈ ਕਿਉਂਕਿ ਦੇਸ਼ ਦੀ ਸੁਰੱਖਿਆ ਲਈ ਇਹ ਜਹਾਜ਼ ਦੇਸ਼ ਦੇ ਵੱਖ ਵੱਖ ਭਾਗਾਂ ‘ਚ ਮੌਜੂਦ ਰਹਿਣਗੇ। ਇਨ੍ਹਾਂ ਚੋਂ ਇੱਕ ਰਾਫੇਲ ਜਹਾਜ਼ ਅੰਬਾਲਾ ਕੈਂੇਟ ‘ਚ ਆਏਗਾ । ਪਰ ਇਸ ਤੋਂ ਜ਼ਿਆਦਾ ਮਾਣ ਦੀ ਗੱਲ ਹੈ ਸਿੱਖ ਕੌਮ ਲਈ । ਕਿਉਂਕਿ ਰਾਫੇਲ ਜਹਾਜ਼ ਦੀ ਲੈਂਡਿੰਗ ਹਰਕੀਰਤ ਸਿੰਘ ਕਰਵਾਉਣਗੇ । ਹਵਾਈ ਜਹਾਜ਼ਾਂ ਦੇ ਚੀਫ ਏਅਰ ਮਾਰਸ਼ਲ ਆਰ.ਕੇ.ਐੱਸ ਭਦੌਰੀਆ ਸਣੇ ਪੱਛਮੀ ਏਅਰ ਕਮਾਂਡ ਦੇ ਕਈ ਅਧਿਕਾਰੀ ਜਹਾਜ਼ਾਂ ਨੂੰ ਰਿਸੀਵ ਕਰਨ ਲਈ ਅੰਬਾਲਾ ਏਅਰਬੇਸ ‘ਤੇ ਮੌਜੂਦ ਰਹਿਣਗੇ ।

harkirat singh 1 harkirat singh 1

ਹਰਕੀਰਤ ਸਿੰਘ ਦੀ ਗੱਲ ਕਰੀਏ ਤਾਂ ਉਹ ਭਾਰਤ ਦੇ ਰਣਨੀਤਕ ਮਾਮਲਿਆਂ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀ ਪਤਨੀ ਵੀ ਅੰਬਾਲਾ ਏਅਰ ਫੋਰਸ ‘ਚ ਵਿੰਗ ਕਮਾਂਡਰ ਹਨ । ਉਨ੍ਹਾਂ ਦੇ ਪਿਤਾ ਲੈਫਟੀਨੇਂਟ ਕਰਨਲ ਰਹਿ ਚੁੱਕੇ ਹਨ । ਜਦੋਂਕਿ ਉਹ ਖੁਦ ਏਅਰਫੋਰਸ ਦੇ 17ਵੇਂ ਗੋਲਡਨ ਐਰੋ ਸਕੁਐਡਨ ਦੇ ਕਮਾਂਡਿੰਗ ਅਫਸਰ ਵਜੋਂ ਤਾਇਨਾਤ ਹਨ ।

harkirat singh 2 harkirat singh 2

ਹਰਕੀਰਤ ਨੂੰ ਖ਼ਰਾਬ ਇੰਜਨ ਦੇ ਬਾਵਜੂਦ ਮੁਸ਼ਕਲ ਹਾਲਾਤ ਵਿੱਚ ਲੜਾਕੂ ਜਹਾਜ਼ ਮਿੱਗ ਨੂੰ ਲੈਂਡਿੰਗ ਕਰਨ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

https://twitter.com/HarsimratBadal_/status/1288343826277339136

ਸਕੁਐਡਰਨ ਲੀਡਰ ਦੇ ਅਹੁਦੇ 'ਤੇ ਤਾਇਨਾਤ ਹਰਕੀਰਤ ਸਿੰਘ ਦੇ ਕੈਰੀਅਰ ਵਿੱਚ ਇਹ ਘਟਨਾ 23 ਸਤੰਬਰ 2008 ਨੂੰ ਵਾਪਰੀ ਸੀ। ਰਾਜਸਥਾਨ ਦੇ ਇੱਕ ਏਅਰਬੇਸ ਤੋਂ ਉਹ ਰਾਤ ਦੀ ਅਭਿਆਸ ਦੌਰਾਨ ਮਿਗ-21 ਬਾਈਸਨ ਦੀ ਉਡਾਣ 'ਤੇ ਸੀ। ਅਸਮਾਨ ਵਿੱਚ 4 ਕਿਲੋਮੀਟਰ ਦੀ ਉਚਾਈ 'ਤੇ ਉਨ੍ਹਾਂ ਨੇ ਇੰਜਣ ਤੋਂ 3 ਧਮਾਕੇ ਸੁਣੇ। ਜਿਵੇਂ ਹੀ ਇੰਜਣ ਰੁਕਿਆ ਕਾਕਪਿਟ 'ਚ ਹਨੇਰਾ ਹੋ ਗਿਆ। ਐਮਰਜੈਂਸੀ ਲਾਈਟ ਵਿੱਚ ਹਰਕੀਰਤ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ।

ਕਿਹਾ ਜਾਂਦਾ ਹੈ ਕਿ ਜੇ ਹਰਕੀਰਤ ਚਾਹੁੰਦੇ ਤਾਂ ਜਹਾਜ਼ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਸਕਦੇ ਸੀ। ਇਸ ਦੇ ਬਾਵਜੂਦ ਉਨ੍ਹਾਂ ਮਿੱਗ ਨੂੰ ਸੁਰੱਖਿਅਤ ਲੈਂਡ ਕਰਵਾਇਆ। ਉਨ੍ਹਾਂ ਦੇ ਇਸ ਕੰਮ ਦੀ ਮਿਸਾਲ ਦਿੱਤੀ ਜਾਂਦੀ ਹੈ। ਹਰਕੀਰਤ ਸਿੰਘ ਦੀ ਇਸ ਪ੍ਰਪਾਤੀ 'ਤੇ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਨੇ ਖਾਸ ਟਵੀਟ ਕਰਕੇ ਵਧਾਈ ਦਿੱਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network