
ਮਹਿੰਗੀਆਂ ਕਾਰਾਂ ਹਰ ਕਿਸੇ ਨੂੰ ਪਸੰਦ ਹੁੰਦੀਆਂ ਹਨ । ਕਿਉਂਕਿ ਇਨ੍ਹਾਂ ਲਗਜ਼ਰੀ ਕਾਰਾਂ ‘ਚ ਹਰੇਕ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹੁੰਦੀਆਂ ਹਨ । ਪਰ ਮਹਿੰਗੀਆਂ ਕਾਰਾਂ ਦਾ ਸ਼ੌਂਕ ਹਰ ਕੋਈ ਪੂਰਾ ਨਹੀਂ ਕਰ ਸਕਦਾ । ਕਿਉਂਕਿ ਇਸ ਲਈ ਅੱਜ ਕੱਲ੍ਹ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ । ਜੀ ਹਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੀਆਂ ਕਾਰਾਂ ਦੇ ਵਿੱਚ ਸ਼ੁਮਾਰ ਹੈ । ਜਿਸ ਦੀ ਨੀਲਾਮੀ 1100 ਕਰੋੜ ਰੁਪਏ ‘ਚ ਹੋਈ ਹੈ ।ਇਸ ਕਾਰ ਦਾ ਨਾਮ ਮਰਸੀਡੀਜ਼ ਬੈਂਜ 300 ਐੱਸ ਐੱਲ ਆਰ (Mercedes Benz 300 SLR) ਹੈ ।

ਹੋਰ ਪੜ੍ਹੋ : ਗਾਇਕਾ ਕਨਿਕਾ ਕਪੂਰ ਦੀ ਮਹਿੰਦੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਆਪਣੇ ਵਿਆਹ ‘ਚ ਨੱਚਦੀ ਨਜ਼ਰ ਆਈ ਗਾਇਕਾ, ਵੇਖੋ ਤਸਵੀਰਾਂ
ਮੀਡੀਆ ਰਿਪੋਰਟਾਂ ਕਨਫਰਮ ਹਨ ਤਾਂ ਇਸ ਦਾ ਮਤਲਬ ਹੈ ਕਿ ਇਹ ਦੁਨੀਆ ਦੀ ਸਭ ਤੋਂ ਪਹਿਲੀ ਮਹਿੰਗੀ ਕਾਰ ਹੋਵੇਗੀ ।ਦੱਸਿਆ ਜਾ ਰਿਹਾ ਹੈ ਕਿ ਮਰਸੀਡੀਜ਼ ਬੈਂਜ ਵੱਲੋਂ ਇੱਕ ਗੁਪਤ ਨੀਲਾਮੀ ਹੋਈ ਸੀ, ਜਿਸ ‘ਚ 10 ਦਿੱਗਜ ਕੰਪਨੀਆਂ ਨੇ ਹਿੱਸਾ ਲਿਆ ਸੀ ।

ਹੋਰ ਪੜ੍ਹੋ : ਪਾਇਲ ਰੋਹਤਗੀ ਅਤੇ ਸੰਗ੍ਰਾਮ ਸਿੰਘ ਜੁਲਾਈ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ
ਨੀਲਾਮੀ ਪ੍ਰਕਿਰਿਆ ‘ਚ ਜਰਮਨ ਕਾਰ ਨਿਰਮਾਤਾ ਨੇ ਕਠੋਰ ਨਿਯਮ ਰੱਖੇ ਸਨ ।ਦੱਸ ਦਈਏ ਕਿ ਫਰਾਰੀ ੨੫੦ ਜੀਟੀਓਐੱਸ ਨੂੰ ਸੱਤਰ ਮਿਲੀਅਨ ਡਾਲਰ ਯਾਨੀ ਕਿ ਪੰਜ ਸੌ ਬਿਆਲੀ ਕਰੋੜ ‘ਚ ਵਿਕਰੀ ਲਈ ਮੁਹੱਈਆ ਕਰਵਾਇਆ ਗਿਆ ਹੈ । ਇਸ ਦੀ ਕੀਮਤ ‘ਚ ਵੀਹ ਕਾਰਾਂ ਨੂੰ ਖਰੀਦਿਆ ਜਾ ਸਕੇਗਾ ।

ਮਰਸੀਡੀਜ਼ ਬੈਂਜ 300 ਐੱਸਐੱਲਆਰ ਦੇ ਸਿਰਫ਼ ਦੋ ਮਾਡਲ 1950 ਦੇ ਦਹਾਕੇ ‘ਚ ਬਣਾਏ ਸਨ, ਜਿਸ ਤੋਂ ਬਾਅਦ ਮਰਸੀਡੀਜ਼ ਨੇ 1955 ‘ਚ ਇਸ ਰੇਸਿੰਗ ਨੂੰ ਬੰਦ ਕਰ ਦਿੱਤਾ ਸੀ । ਕੰਪਨੀ ਨੇ ਕਾਰ ਦੇ ਇਨ੍ਹਾਂ ਦੋ ਹਾਰਡ ਟੌਪ ਵੈਰੀਐਂਟ ਦਾ ਉਤਪਾਦਨ 1955 ‘ਚ ਬੰਦ ਕਰ ਦਿੱਤਾ ਸੀ ।ਇਸ ਰੇਸਿੰਗ ਕਾਰ ਨੂੰ ਟਰੈਕ ‘ਤੇ ਉਤਾਰਿਆ ਗਿਆ ਸੀ । ਅਜਿਹੀ ਹੀ ਇੱਕ ਰੇਸ ਦੇ ਦੌਰਾਨ 84 ਲੋਕਾਂ ਦੀ ਮੌਤ ਹੋ ਗਈ ਸੀ । ਸਾਲ 1954 ‘ਚ ਇਸ ਕਾਰ ਨੇ 12 ਵਿੱਚੋਂ ਨੌ ਰੇਸਾਂ ਜਿੱਤੀਆਂ ਸਨ ।