ਪੰਜਾਬੀ ਗਾਇਕ ਜੈਲੀ ਦਾ ਅੱਜ ਹੈ ਜਨਮ ਦਿਨ ,ਗਾਉਣ ਦੇ ਨਾਲ –ਨਾਲ ਡਰਾਈਵਿੰਗ ਦਾ ਵੀ ਸ਼ੌਕ ਰੱਖਦੇ ਹਨ ਜੈਲੀ

written by Shaminder | January 16, 2019

ਪੰਜਾਬੀ ਗਾਇਕ ਜੈਲੀ ਦਾ ਅੱਜ ਜਨਮ ਦਿਨ ਹੈ । ਜੈਲੀ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਆਪਣੇ ਸੰਗੀਤਕ ਸਫਰ 'ਚ ਉਹ ਕਈ ਵਾਰ ਵਿਵਾਦਾਂ 'ਚ ਵੀ ਘਿਰੇ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਦੱਸਾਂਗੇ ਜੈਲੀ ਨਾਲ ਸਬੰਧਤ ਅਜਿਹੀਆਂ ਗੱਲਾਂ ਜੋ ਸ਼ਾਇਦ ਤੁਹਾਨੂੰ ਪਤਾ ਨਹੀਂ ਹੋਣੀਆਂ । ਤੈਨੂੰ ਸੋਹਣੀਏ ਬਲਾਉਂਦੇ ਜਾਨ ਜਾਨ ਗੱਭਰੂ ਦੇ ਬੁੱਲ ਸੁੱਕ ਗਏ । ਜੀ ਹਾਂ ਇਸ ਗੀਤ ਨੂੰ ਗਾਉਣ ਵਾਲੇ ਗਾਇਕ ਨੁੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ । ਨਹੀਂ ਜਾਣਦੇ ਤਾਂ ਅੱਜ ਅਸੀਂ ਤੁਹਾਨੂੰ ਇਸ ਗਾਇਕ ਦੇ ਜੀਵਨ ਅਤੇ ਉਨ੍ਹਾਂ ਨਾਲ ਜੁੜੀਆਂ ਕੰਟਰੋਵਰਸੀ ਬਾਰੇ ਦੱਸਾਂਗੇ । ਜੈਲੀ ਦਾ ਪੂਰਾ ਜਰਨੈਲ ਸਿੰਘ ਹੈ ਅਤੇ ਉਨ੍ਹਾਂ ਦਾ ਛੋਟਾ ਨਾਂਅ ਜੈਲੀ ਹੈ ।

ਹੋਰ ਵੇਖੋ : ਪੀਟੀਸੀ ਪੰਜਾਬੀ ‘ਤੇ ਦੇਖੋ ਵਾਇਸ ਆਫ ਪੰਜਾਬ ਸੀਜ਼ਨ-9 ਦਾ ਅੰਮ੍ਰਿਤਸਰ ਆਡੀਸ਼ਨ

https://www.youtube.com/watch?v=uQ5HoPN29Ns

ਉਨ੍ਹਾਂ ਦਾ ਜਨਮ  ਫਤਿਹਗੜ ਸਾਹਿਬ ਦੇ ਖਮਾਣੋਂ ਦੇ ਨਜ਼ਦੀਕ ਪਿੰਡ ਬਿਲਾਸਪੁਰ ਪਿੰਡ 'ਚ ਹੋਇਆ ਸੀ । ਉਨ੍ਹਾਂ ਨੇ ਮੋਹਾਲੀ ਦੇ ਸੈਕਟਰ ਛੇ ਸਥਿਤ ਕਾਲਜ ਤੋਂ ਮਿਊਜ਼ਿਕ ਦੀ ਸਿੱਖਿਆ ਹਾਸਲ ਕੀਤੀ ।ਉਨ੍ਹਾਂ ਨੂੰ ਡਾਂਸ ਅਤੇ ਡਰਾਈਵਿੰਗ ਦਾ ਬਹੁਤ ਸ਼ੌਕ ਹੈ ।

ਹੋਰ ਵੇਖੋ : ਗਾਇਕ ਕਰਤਾਰ ਰਮਲਾ ਕਿਸ ਤਰ੍ਹਾਂ ਬਣਿਆ ਰਾਤੋ-ਰਾਤ ਸਟਾਰ, ਜਾਣੋਂ ਪੂਰੀ ਕਹਾਣੀ

https://www.youtube.com/watch?v=NrltzWucv3c

ਉਨ੍ਹਾਂ ਦੇ ਪਸੰਦੀਦਾ ਪੰਜਾਬੀ ਕਲਾਕਾਰ ਕੁਲਦੀਪ ਮਾਣਕ,ਗੁਰਦਾਸ ਮਾਨ ,ਅਮਰ ਸਿੰਘ ਚਮਕੀਲਾ ,ਸਰਦੂਲ ਸਿਕੰਦਰ ਅਤੇ ਹੰਸ ਰਾਜ ਹੰਸ ਸਨ । ਜੈਲੀ ਨੇ ਸੰਗੀਤ ਦੀ ਸਿੱਖਿਆ ਤਿਰਲੋਚਨ ਸਿੰਘ ਡੋਗਰਾ ਅਤੇ ਸੁਨੀਲ ਕੁਮਾਰ ਤੋਂ ਹਾਸਲ ਕੀਤੀ । ਪਹਿਲੀ ਵਾਰ ਉਨ੍ਹਾਂ ਨੇ ਆਪਣੇ ਦੋਸਤ ਦੇ ਵਿਆਹ 'ਚ ਸਟੇਜ 'ਤੇ ਪਰਫਾਰਮ ਕੀਤਾ ਸੀ ।

ਹੋਰ ਵੇਖੋ :ਕਬੀਰ ਬੇਦੀ ਦੇ ਚੌਥਾ ਵਿਆਹ ਕਰਵਾਉਣ ਤੋਂ ਬਾਅਦ ਆਪਣੀ ਧੀ ਨਾਲ ਵਿਗੜ ਗਏ ਸਨ ਰਿਸ਼ਤੇ

https://www.youtube.com/watch?v=Q5V_RKk0QeU

ਪਰ ਉਨ੍ਹਾਂ ਦੀ ਅਸਲ ਪਹਿਚਾਣ ਉਦੋਂ ਬਣੀ ਜਦੋਂ ਉਨ੍ਹਾਂ ਨੇ ਆਪਣਾ ਗੀਤ 'ਜਾਨ ਜਾਨ' ਕੱਢਿਆ । ਇਸ ਗੀਤ ਤੋਂ ਹੀ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ । ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ।ਦੋ ਹਜ਼ਾਰ ਚੌਦਾਂ 'ਚ ਆਈ ਡੌਲਿਆਂ 'ਚ ਜਾਨ  ਅਤੇ ਇਸੇ ਸਾਲ 'ਦਿਲ ਦੇ ਬੈਠੀ' ,ਇੱਦੂ ਸ਼ਰੀਫ ਨਾਲ ਵੀ ਉਨ੍ਹਾਂ ਨੇ ਗੀਤ ਗਾਏ ਜਿਨ੍ਹਾਂ 'ਚ 'ਤੇਰਾ ਪਿਆਰ ਢੋਲਾ' ਵੀ ਕਾਫੀ ਪਸੰਦ ਕੀਤਾ ਗਿਆ ਸੀ ।

ਹੋਰ ਵੇਖੋ :ਸੋਹਣਿਓਂ ਨਰਾਜ਼ਗੀ ਤਾਂ ਨਹੀਂ ਵਰਗੇ ਹਿੱਟ ਗੀਤ ਦੇਣ ਵਾਲੇ ਸੋਨੀ ਪਾਬਲਾ ਦੀ ਮੌਤ ਦੇ ਪਿੱਛੇ ਇਹ ਰਿਹਾ ਸੀ ਮੁੱਖ ਕਾਰਨ

https://www.youtube.com/watch?v=abcP9wN9lOU

ਦੋ ਹਜ਼ਾਰ ਪੰਦਰਾਂ 'ਚ ਆਇਆ ਉਨ੍ਹਾਂ ਦਾ ਗੀਤ 'ਰੁਮਾਲ' ਵੀ ਕਾਫੀ ਪਸੰਦ ਕੀਤਾ ਗਿਆ ਸੀ । ਪਰ ਉਨ੍ਹਾਂ ਨਾਲ ਇੱਕ ਕੰਟਰੋਵਰਸੀ ਵੀ ਜੁੜੀ ਸੀ ਜਿਸ ਕਾਰਨ ਉਹ ਕਾਫੀ ਚਰਚਾ 'ਚ ਰਹੇ ਉਨ੍ਹਾਂ 'ਤੇ ਰੇਪ ,ਅਗਵਾ ਕਰਨ ਦੇ ਇਲਜ਼ਾਮ ਲੱਗੇ ਸਨ । ਇੱਕ ਮਾਡਲ ਨੇ ਉਸ ਨਾਲ ਸਮੂਹਕ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ aਹ ਕਾਫੀ ਸਮਾਂ ਗਾਇਬ ਰਹੇ ਸਨ ਪਰ ਕਾਫੀ ਸਮੇਂ ਬਾਅਦ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ ।

jelly singer jelly singer

You may also like