ਵੇਖੋ ਸਤਵਿੰਦਰ ਬਿੱਟੀ ਦੀ ਕਾਮਯਾਬੀ ਦੀ ਕਹਾਣੀ ,ਕਿਸ ਦੀ ਬਦੌਲਤ ਬਣੀ ਰਾਤੋ ਰਾਤ ਸਟਾਰ

written by Shaminder | January 09, 2019

ਸਤਵਿੰਦਰ ਕੌਰ ਬਿੱਟੀ ਇਹ ਉਹ ਨਾਂਅ ਹੈ ਜਿਸਨੇ ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਆਪਣੇ ਗੀਤਾਂ ਦੀ ਛਹਿਬਰ ਜਿਹੀ ਲਗਾ ਦਿੱਤੀ ਸੀ। ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਬਿੱਟੀ ਦੇ ਧਾਰਮਿਕ ਗੀਤਾਂ ਦੀ ਕੈਸੇਟ ਵੱਜਦੀ ਅਤੇ ਕੋਈ ਰੰਗਾਰੰਗ ਪ੍ਰੋਗਰਾਮ ਹੁੰਦਾ ਤਾਂ ਬਿੱਟੀ ਦੇ ਗੀਤਾਂ ਨਾਲ ਹਰ ਗਲੀ, ਕੂਚੇ ਵਿੱਚ ਉਨਾਂ ਦੇ ਗੀਤਾਂ ਦੀ ਅਵਾਜ਼ ਗੂੰਜਦੀ ਸੁਣਾਈ ਦੇਂਦੀ । ਬਿੱਟੀ ਨੂੰ ਸੁਰਾਂ ਦੀ ਏਨੀ ਸਮਝ ਸੀ ਕਿ ਉਨਾਂ ਨੇ ਜਲਦ ਹੀ ਲੋਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ ।

ਹੋਰ ਵੇਖੋ: ਜਨਮ ਦਿਨ ‘ਤੇ ਜਾਣੋਂ ਗਾਇਕ ਰਾਜ ਬਰਾੜ ਦੀ ਜ਼ਿੰਦਗੀ ਦੇ ਕੁਝ ਰਾਜ਼

https://www.youtube.com/watch?v=Eqf9mGPrnvY

ਗੱਲ ਉਨਾਂ ਵੱਲੋਂ ਪਾਈਆਂ ਗਈਆਂ ਬੋਲੀਆਂ ਦੀ ਹੁੰਦੀ ਤਾਂ ਹਰ ਪੈਰ ਥਿਰਕਣ ਲੱਗ ਪੈਂਦਾ, ਅਤੇ ਜੇ ਗੱਲ ਵਾਰਾਂ ਦੀ ਹੁੰਦੀ ਤਾਂ ਪੰਜਾਬ ਦੇ ਹਰ ਗੱਭਰੂ ਵਿੱਚ ਇਹ ਵਾਰਾਂ ਨਵਾਂ ਜੋਸ਼ ਭਰਦੀਆਂ । ਜੇ ਉਹ ਆਪਣੇ ਗੀਤਾਂ ਵਿੱਚ ਸਿੱਖੀ ਦੀ ਗੱਲ ਕਰਦੀ ਤਾਂ ਹਰ ਨੌਜੁਆਨ ਭਗਤੀ ਨਾਲ ਲਬਰੇਜ਼ ਹੋ ਜਾਂਦਾ ।

ਹੋਰ ਵੇਖੋ:ਸਿੱਧੂ ਮੂਸੇਵਾਲਾ ਦੀ ਪਿੰਡ ‘ਚ ਗੇੜੀ,ਵੇਖੋ ਵੀਡਿਓ

https://www.youtube.com/watch?v=fCnIHGhJ5f4

ਸਤਵਿੰਦਰ ਬਿੱਟੀ ਆਪਣੀ ਇਸ ਕਾਮਯਾਬੀ ਦੇ ਪਿੱਛੇ ਪ੍ਰਮਾਤਮਾ ਦਾ ਵੱਡਾ ਹੱਥ ਮੰਨਦੇ ਹਨ । ਅਖਾੜਿਆਂ ਵਿੱਚ ਪੰਜਾਬ ਦੀ ਇਸ ਸੋਹਣੀ ਸੁੱਨਖੀ ਮੁਟਿਆਰ ਦੇ ਆਉਣ ਬਾਰੇ ਪਤਾ ਲੱਗਦਾ ਤਾਂ ਲੋਕ ਵਹੀਰਾਂ ਘੱਤ ਕੇ ਅਖਾੜਾ ਸੁਣਨ ਲਈ ਪਹੁੰਚਦੇ ਅਤੇ ਅਖਾੜਿਆਂ 'ਚ ਲੋਕਾਂ ਨੂੰ ਖੜਨ ਨੂੰ ਤਾਂ ਕੀ ਤਿਲ ਰੱਖਣ ਨੂੰ ਵੀ ਜਗਾ ਨਹੀਂ ਸੀ ਮਿਲਦੀ । ਇੱਕ ਸਮਾਂ ਅਜਿਹਾ ਸੀ , ਜਦੋਂ ਕਹਿ ਲਿਆ ਜਾਵੇ ਕਿ ਬਿੱਟੀ ਦਾ ਦੌਰ ਸੀ ਤਾਂ ਕੋਈ ਗਲਤ ਨਹੀਂ ਹੋਵੇਗਾ ।

ਹੋਰ ਵੇਖੋ: ਤੈਮੂਰ ਦੀਆਂ ਵਧੀਆਂ ਸ਼ਰਾਰਤਾਂ, ਪਰੇਸ਼ਾਨ ਹੋਈ ਕਰੀਨਾ ਕਪੂਰ, ਦੇਖੋ ਵੀਡਿਓ

https://www.youtube.com/watch?v=5raw0fHz410

ਜਿੱਥੇ ਉਨਾਂ ਨੂੰ ਸੁਰਾਂ ਦੀ ਵਧੀਆ ਸਮਝ ਹੈ aੱਥੇ ਉਨਾਂ ਦੇ ਧਾਰਮਿਕ ਗੀਤਾਂ ਨੂੰ ਵੀ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਤੇ ਜੇ ਗੱਲ ਉਨਾਂ ਦੀਆਂ ਬੋਲੀਆਂ ਦੀ ਕੀਤੀ ਜਾਵੇ ਤਾਂ ਸ਼ਾਇਦ ਹੀ ਕੋਈ ਮੁਟਿਆਰ ਹੋਵੇਗੀ ਜੋ ਉਨਾਂ ਵਾਂਗ ਲੱਕ ਮਟਕਾ ਕੇ ਬੋਲੀ ਤੇ ਬੋਲੀ ਪਾਉਣ ਦਾ ਜੁੱਸਾ ਰੱਖਦੀ ਹੋਵੇਗੀ। ਪੰਜਾਬ ਦੀ ਇਸ ਲੋਕ ਗਾਇਕਾ ਨੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਖਾਸ ਜਗਾ ਬਣਾਈ ।

satwinder bitti satwinder bitti

ਸ਼ਾਹੀ ਸ਼ਹਿਰ ਪਟਿਆਲਾ ਵਿੱਚ ੨੦ ਨਵੰਬਰ ੧੯੭੫ 'ਚ ਪਿਤਾ ਗੁਰਨੇਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਜਨਮੀ ਬਿੱਟੀ ਦੇ ਪਿਤਾ ਲੋਕ ਨਿਰਮਾਣ ਵਿਭਾਗ 'ਚੋਂ ਰਿਟਾਇਰ ਹਨ । ਦੋ ਭਰਾਵਾਂ ਦੀ ਭੈਣ ਸਤਵਿੰਦਰ ਬਿੱਟੀ ਦਾ ਵਿਆਹ ਮਾਰਚ ੨੦੦੭ 'ਚ ਅਮਰੀਕਾ 'ਚ ਰਹਿਣ ਵਾਲੇ ਕੁਲਰਾਜ ਸਿੰਘ ਗਰੇਵਾਲ ਨਾਲ ਹੋਇਆ ਅਤੇ ਫਿਰ ਉਹ ਉੱਥੇ ਜਾ ਕੇ ਵੱਸ ਗਏ ।

satwinder bitti satwinder bitti

ਬਿੱਟੀ ਨੇ ਚੰਡੀਗੜ ਦੇ ਐਮ ਸੀ ਐਮ ਕਾਲਜ 'ਚ ਬੀ ਐਸ ਸੀ ਤੱਕ ਪੜਾਈ ਹਾਸਲ ਕੀਤੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਰਹੇ ਹਨ । ਜੂਨ ੨੦੧੬ 'ਚ ਉਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ ।

satwinder bitti satwinder bitti

ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਵਾਲੀ ਗਾਇਕਾ ਸਤਵਿੰਦਰ ਬਿੱਟੀ ਹੁਣ ਕਾਂਗਰਸ 'ਚ ਸ਼ਾਮਿਲ ਹੋ ਕੇ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ । ਉਨਾਂ ਨੇ ਆਪਣੇ ਕੈਰੀਅਰ ਦੋਰਾਨ ਪੰਜਾਬੀ ਮਾਂ ਬੋਲੀ, ਸਿੱਖੀ ਅਤੇ ਪੰਜਾਬ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਜੋ ਕੋਸ਼ਿਸ਼ਾਂ ਕੀਤੀਆਂ ਉਹ ਕਾਬਿਲੇ ਤਾਰੀਫ ਹਨ ।

satwinder bitti satwinder bitti

ਸਤਵਿੰਦਰ ਬਿੱਟੀ ਆਪਣੀ ਇਸ ਕਾਮਯਾਬੀ ਦੇ ਪਿੱਛੇ ਪ੍ਰਮਾਤਮਾ ਦਾ ਵੱਡਾ ਹੱਥ ਮੰਨਦੇ ਹਨ ਕਿਉਂਕਿ ੇ ਪ੍ਰਮਾਤਮਾ ਦੀ ਬਦੌਲਤ ਹੀ ਉਹ ਆਪਣੇ ਸੰਗੀਤਕ ਸਫਰ 'ਚ ਕਾਮਯਾਬ ਹੋ ਸਕੇ ਹਨ ।

You may also like