ਆਸ਼ਾ ਭੋਂਸਲੇ ਨਾਲ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਚੰਨੀ ਸਿੰਘ ਬਜ਼ੁਰਗਾਂ ਲਈ ਕਰਦੇ ਨੇ ਕੰਮ, ਜਾਣੋ ਪੂਰੀ ਕਹਾਣੀ

written by Shaminder | March 13, 2019

ਗਾਇਕ ਚੰਨੀ ਸਿੰਘ ਇੱਕ ਅਜਿਹੇ ਗਾਇਕ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਜਿਨ੍ਹਾਂ 'ਚ ਭਾਬੀਏ ਨੀ ਭਾਬੀਏ ਨੀ ਸੁਣ ਭਾਬੀਏ, ਨਿੱਕਾ ਦਿਉਰ ਤੇਰਾ ਬੜਾ ਨੀ ਪਿਆਰਾ ਨੀ ਸਾਕ ਤੂੰ ਕਰਾ ਦੇ ਭਾਬੀਏ।ਮੈਨੂੰ ਚੂੜੀਆਂ ਚੜਾ ਦੇ ਚੰਨ ਵੇ ,ਚੁੰਨੀ ਉੱਡ ਉੱਡ ਜਾਏ,ਗੁੱਤ ਖੁੱਲ ਖੁੱਲ ਜਾਏ,ਕੁੜੀ ਨੂੰ ਯਾਰੋ ਕੀ ਹੋ ਗਿਆ ।ਵੇ ਵਣਜਾਰਿਆ ਕਰਮਾ ਵਾਲਿਆ,ਚਿੱਟੀਏ ਕਬੂਤਰੀਏ,ਮੱਖਣਾ ਹਾਏ ਓਏ, ਚੰਨੀ ਸਿੰਘ ਪੰਜਾਬ ਦੇ ਜੰਮਪਲ ਨੇ ਪਰ ਉਹ ਯੁ.ਕੇ ਜਾ ਕੇ ਵੱਸ ਗਏ ਸਨ ।

ਹੋਰ ਵੇਖੋ :ਆਪਣੇ ਖੇਤ ‘ਚ ਆਰਗੈਨਿਕ ਸਬਜ਼ੀਆਂ ਉਗਾਉਂਦੇ ਹਨ ਧਰਮਿੰਦਰ,ਕਿਸਾਨਾਂ ਲਈ ਹੈ ਇੱਕ ਵਧੀਆ ਸੁਨੇਹਾ,ਵੇਖੋ ਵੀਡੀਓ

https://www.youtube.com/watch?v=UgVdpiFRD0M

ਪਰ ਜਦੋਂ ਉਹ ਯੁ.ਕੇ ਤੋਂ ਆਉਂਦੇ ਨੇ ਤਾਂ  ਸਭ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਦੇ ਨੇ ।ਵਿਦੇਸ਼ 'ਚ ਉਨ੍ਹਾਂ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ । ਜਿੱਥੇ ਉਹ ਆਪਣੇ ਕੰਮ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮ ਵੀ ਕਰਦੇ ਨੇ । ਦਰਅਸਲ ਉਨ੍ਹਾਂ ਦੇ ਕੋਲ ਮਜਬੂਰ ਅਤੇ ਬੇਸਹਾਰਾ ਤੀਹ ਪੈਂਤੀ ਬਜ਼ੁਰਗ ਆਉਂਦੇ ਨੇ ਜਿਨ੍ਹਾਂ  ਲਈ ਤਿੰਨ ਚਾਰ ਮੁਲਾਜ਼ਮ ਰੱਖੇ ਗਏ ਨੇ ਜੇ ਉਨ੍ਹਾਂ ਲਈ ਲੰਚ ਬਣਾ ਕੇ ਰੱਖਦੇ ਨੇ ।

ਹੋਰ ਵੇਖੋ:ਹਾਲੀਵੁੱਡ ਵੀ ਕਰਦਾ ਹੈ ਭਾਰਤੀ ਫ਼ਿਲਮਾਂ ਦੀ ਨਕਲ, ਦੇਖੋ ਕਿਹੜੀ ਕਿਹੜੀ ਫ਼ਿਲਮ ਦੀ ਕੀਤੀ ਗਈ ਨਕਲ

https://www.youtube.com/watch?v=OE3EGjG9bNg

ਹਰ ਵਰਗ ਦੇ ਲੋਕਾਂ ਲਈ ਉਹ ਸਮਾਜ ਭਲਾਈ ਦੇ ਕੰਮ ਕਰਦੇ ਨੇ ਅਤੇ ਫਿਰ ਸ਼ਾਮ ਨੂੰ ਘਰ ਜਾਂਦੇ ਨੇ ਅਤੇ ਰਾਤ ਨੂੰ ਆਪਣੀ ਰਿਕਾਰਡਿੰਗ ਕਰਦੇ ਨੇ । ਕੋਈ ਸਮਾਂ ਸੀ ਉਨ੍ਹਾਂ ਦੇ ਗੀਤਾਂ ਦੀ ਪੰਜਾਬ 'ਚ ਤੂਤੀ ਬੋਲਦੀ ਸੀ,ਪਰ ਹੁਣ ਉਹ ਵਿਦੇਸ਼ 'ਚ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਦੇ ਹਨ । ਐੱਮ ਏ ਇੰਗਲਿਸ਼ 'ਚ ਕਰਨ ਵਾਲੇ ਚੰਨੀ ਸਿੰਘ ਲੈਕਚਰਰ ਬਣਨਾ ਚਾਹੁੰਦੇ ਸਨ ,ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।

ਹੋਰ ਵੇਖੋ:ਜਾਣੋ ਖਲਨਾਇਕ ਦੀ ਸ਼ੂਟਿੰਗ ਤੋਂ ਪਹਿਲਾਂ ਸੁਭਾਸ਼ ਘਈ ਨੇ ਮਾਧੁਰੀ ਦੀਕਸ਼ਿਤ ਤੋਂ ਕਿਉਂ ਸਾਈਨ ਕਰਵਾਇਆ ਸੀ ਨੋ ਪ੍ਰੇਗਨੈਂਸੀ ਕਲਾਜ਼

https://www.youtube.com/watch?v=mt4ZG6EU_kI

ਮਲੇਰਕੋਟਲਾ ਦੇ ਪਿੰਡ ਸਲਾਰ 'ਚ ਉਨ੍ਹਾਂ ਦਾ ਬਚਪਨ ਬੀਤਿਆ ।ਡੀਏਵੀ ਜਲੰਧਰ ਕਾਲਜ 'ਚ ਅੰਗਰੇਜ਼ੀ ਦੀ ਐੱਮਏ ਕੀਤੀ । ਪਿਤਾ ਆਰਮੀ 'ਚ ਅਫ਼ਸਰ ਸਨ । ੧੯੭੭ 'ਚ ਉਨ੍ਹਾਂ ਨੇ ਆਪਣਾ ਅਲਾਪ ਬੈਂਡ ਬਣਾਇਆ ,ਚੰਨੀ ਸਿੰਘ ਬਹੁਤ ਹੀ ਸ਼ਰਮੀਲੇ ਸੁਭਾਅ ਦੇ ਮਾਲਕ ਹਨ । ਰੈਸਲਿੰਗ 'ਚ ਵੀ ਚੈਂਪੀਅਨ ਰਹੇ ਨੇ ਚੰਨੀ ਸਿੰਘ ਅਤੇ ਕਈ ਮੁਕਾਬਲਿਆਂ 'ਚ ਉਨ੍ਹਾਂ ਨੇ ਭਾਗ ਲਿਆ ।

ਹੋਰ ਵੇਖੋ:ਸੁੱਖਾ ਤੇਰਾ ਈ ਨਾਂ ਏ ਭੈਣ ਦਿਆ ਵੀਰਾ, ਜਾਨ ਦੀ ਬਾਜ਼ੀ ਲਾਈਦੀ ਏ ਮਿੱਠਿਆ ਆਟੇ ਦੇ ਦੀਵੇ ਨਹੀਂ ਬਾਲੀ ਦੇ,ਇਨ੍ਹਾਂ ਡਾਇਲਾਗਸ ਨਾਲ ਪ੍ਰਸਿੱਧ ਹੋਏ ਗੁੱਗੂ ਗਿੱਲ ਦੇ ਡਾਇਲਾਗਸ ਸੁਣੋ ਉਨ੍ਹਾਂ ਦੀ ਜ਼ੁਬਾਨੀ

https://www.youtube.com/watch?v=uupS8u86mbI

ਕਾਲਜ ਦੇ ਕਈ ਫੰਕਸ਼ਨਾਂ 'ਚ ਉਨ੍ਹਾਂ ਨੇ ਪਰਫਾਰਮ ਕੀਤਾ ।ਇੱਕ ਪਾਸੇ ਸਾਫਟ ਮਿਊਜ਼ਿਕ ਅਤੇ ਦੂਜੇ ਪਾਸੇ ਹਾਰਡ ਰੈਸਲਿੰਗ ਦਾ ਕੰਬੀਨੇਸ਼ਨ ਨੂੰ ਵੇਖ ਕੇ ਪ੍ਰੋਫੈਸਰ ਵੀ ਹੈਰਾਨ ਰਹਿ ਜਾਂਦੇ ਸਨ । ਚੰਨੀ ਸਿੰਘ ਦਾ ਕਹਿਣਾ ਹੈ ਕਿ ਉਹ ਪ੍ਰੋਗਰਾਮ ਹੋਣ ਤੋਂ ਇੱਕ ਦਿਨ ਪਹਿਲਾਂ ਉਹ ਕਿਤੇ ਨਹੀਂ ਜਾਂਦੇ ।ਪ੍ਰੋਗਰਾਮ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਨੇ ।

ਹੋਰ ਵੇਖੋ:ਇਸ ਤਰ੍ਹਾਂ ਖੁਦ ਨੂੰ ਫਿੱਟ ਰੱਖਦੀ ਹੈ ਸਨੀ ਲਿਯੋਨੀ, ਦੇਖੋ ਵੀਡਿਓ

https://www.youtube.com/watch?v=hU0bYq_W8Dg&list=RDhU0bYq_W8Dg&start_radio=1

ਜਦੋਂ ਵੀ ਉਨ੍ਹਾਂ ਕੋਲ ਕੋਈ ਫੈਨਸ ਫੋਟੋ ਖਿਚਵਾਉਣ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਮਾਤਮਾ ਯਾਦ ਆਉਂਦਾ ਹੈ । ਉਹ ਕਹਿੰਦੇ ਨੇ ਕਿ ਕਾਮਯਾਬੀ ਕਈਆਂ ਲੋਕਾਂ ਨੂੰ ਪਚਦੀ ਨਹੀਂ,ਅਤੇ ਉਨਹਾਂ ਦਾ ਅੰਤ ਵੀ ਜਲਦੀ ਹੋ ਜਾਂਦੀ ਹੈ । ਉਨ੍ਹਾਂ ਦੀ ਪਤਨੀ ਵੀ ਦਾਨ ਪੁੰਨ ਦਾ ਕੰਮ ਕਰਦੀ ਹੈ ਕਾਰ ਸੇਵਾ ਫਾਊਂਡੇਸ਼ਨ ਦੇ ਜ਼ਰੀਏ ਮਦਦ ਕਰਦੇ ਨੇ । ਪਤਨੀ ਧੰਨੋ ਹਰ ਮੁਕਾਮ 'ਤੇ ਚੰੰਨੀ ਸਿੰਘ ਦਾ ਸਾਥ ਦਿੰਦੀ ਹੈ ਇਹੀ ਕਾਰਨ ਹੈ ਕਿ ਚੰਨੀ ਸਿੰਘ ਨੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ । ਫ਼ਿਲਮ ਦਿਲ 'ਚ ਵੀ ਉਨ੍ਹਾਂ ਦਾ ਗੀਤ 'ਨਾ ਜਾਨੇ ਕਹਾਂ ਦਿਲ ਖੋ ਗਿਆ'ਸਣੇ ਹੋਰ ਕਈ ਗੀਤ ਉਨ੍ਹਾਂ ਨੇ ਗਾਏ ।

You may also like