ਗੁਰਲੇਜ਼ ਅਖ਼ਤਰ ਦੀ ਅੱਠਵੀਂ ਜਮਾਤ 'ਚ ਪੜਨ ਦੌਰਾਨ ਹੀ ਆ ਗਈ ਸੀ ਪਹਿਲੀ ਕੈਸੇਟ

Written by  Shaminder   |  March 23rd 2019 04:27 PM  |  Updated: March 23rd 2019 04:27 PM

ਗੁਰਲੇਜ਼ ਅਖ਼ਤਰ ਦੀ ਅੱਠਵੀਂ ਜਮਾਤ 'ਚ ਪੜਨ ਦੌਰਾਨ ਹੀ ਆ ਗਈ ਸੀ ਪਹਿਲੀ ਕੈਸੇਟ

ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖ਼ਤਰ ਦੀ ਜੋੜੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਹੈ । ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ । ਗੁਰਲੇਜ਼ ਅਖ਼ਤਰ ਇੱਕ ਅਜਿਹੇ ਗਾਇਕਾ ਹਨ । ਜਿਨ੍ਹਾਂ ਨੇ ਆਪਣੀ ਛੋਟੀ ਜਿਹੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਬਚਪਨ 'ਚ ਹੀ ਉਨ੍ਹਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਸੀ । ਜਿਸ ਤੋਂ ਬਾਅਦ ਘਰ 'ਚ ਵੱਡੀ ਹੋਣ ਕਾਰਨ ਉਨ੍ਹਾਂ 'ਤੇ ਘਰ ਦੀ ਜ਼ਿੰਮੇਵਾਰੀ ਪੈ ਗਈ ਅਤੇ ਉਨ੍ਹਾਂ ਨੇ ਗਾਇਕੀ 'ਚ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕੀਤੀ ਅਤੇ ਅੱਠਵੀਂ ਜਮਾਤ 'ਚ ਪੜਨ ਦੌਰਾਨ ਹੀ ਉਨ੍ਹਾਂ ਦੀ ਪਹਿਲੀ ਕੈਸੇਟ ਆ ਗਈ ਸੀ ।

ਹੋਰ ਵੇਖੋ:ਧੀਆਂ ਵਧਾਉਂਦੀਆਂ ਨੇ ਮਾਪਿਆਂ ਦੀ ਇੱਜ਼ਤ,ਗੁੱਗੂ ਗਿੱਲ ‘ਤੇ ਫ਼ਿਲਮਾਇਆ ਗੀਤ ਦਿੰਦਾ ਹੈ ਖ਼ਾਸ ਸੁਨੇਹਾ

https://www.youtube.com/watch?v=oNPZBUl8n98

ਗੁਰਲੇਜ਼ ਅਖ਼ਤਰ ਨੇ ਹਸ਼ਰ ਫ਼ਿਲਮ 'ਚ ਵੀ ਗਾਇਆ । ਗੁਰਲੇਜ਼ ਅਖ਼ਤਰ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਸਕੂਲ 'ਚ ਪੜਨ ਲਈ ਜਾਂਦੀ ਸੀ ਤਾਂ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲਈ ਲੋਕ ਆ ਜਾਂਦੇ ਸਨ । ਉਨ੍ਹਾਂ ਦਾ ਕਹਿਣਾ ਹੈ ਜੋ ਮਜ਼ਾ ਸੰਘਰਸ਼ ਤੋਂ ਬਾਅਦ ਕਾਮਯਾਬੀ ਮਿਲਦੀ ਹੈ ਉਸ ਦਾ ਆਪਣਾ ਹੀ ਮਜ਼ਾ ਹੈ ।

ਹੋਰ ਵੇਖੋ:ਜ਼ੁਬਾਨ ਗੀਤ ਦਾ ਟੀਜ਼ਰ ਗਿੱਪੀ ਗਰੇਵਾਲ ਨੇ ਕੀਤਾ ਸਾਂਝਾ

https://www.youtube.com/watch?v=Fy_sZWZN0KQ

ਗੁਰਲੇਜ਼ ਅਖ਼ਤਰ ਨੂੰ ਬਲੈਕ ਐਂਡ ਵ੍ਹਾਈਟ ਰੰਗ ਬਹੁਤ ਪਸੰਦ ਹੈ । ਇਸ ਦੇ ਨਾਲ ਹੀ ਉਨ੍ਹਾਂ ਨੂੰ ਖਾਣੇ 'ਚ ਫਿਸ਼ ਅਤੇ ਬਿਰਆਨੀ ਬਹੁਤ ਪਸੰਦ ਹੈ । ਕੁਕਿੰਗ ਕਰਨ ਦੀ ਵੀ ਸ਼ੌਕੀਨ ਹੈ ਗੁਰਲੇਜ਼ ਅਖ਼ਤਰ। ਇਸ ਤੋਂ ਇਲਾਵਾ ਗੱਲ ਜੇ ਕੁਲਵਿੰਦਰ ਕੈਲੀ ਦੀ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਗੁਰਲੇਜ਼ ਦੀ ਮੁਲਾਕਾਤ ਇੱਕ ਟੀਵੀ ਸ਼ੋਅ ਦੇ ਦੌਰਾਨ ਹੋਈ ਸੀ ।

ਹੋਰ ਵੇਖੋ:ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ,ਕਈ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ

https://www.youtube.com/watch?v=0dBmzfapq9I

ਜਿਸ ਤੋਂ ਬਾਅਦ ਕੁਲਵਿੰਦਰ ਕੈਲੀ ਨੇ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਦੋਨਾਂ ਨੇ ਵਿਆਹ ਕਰਵਾ ਲਿਆ । ਇਸ ਦੌਰਾਨ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਜਤਾਇਆ ।ਉੱਥੇ ਹੀ ਕੁਲਵਿੰਦਰ  ਕੈਲੀ ਨੂੰ ਨਾਨਵੇਜ 'ਚ ਤੰਦੂਰੀ ਚਿਕਨ,ਇਟਾਲੀਅਨ ਫੂਡ ਪਸੰਦ ਕਰਦੇ ਨੇ। ੨੯ ਦਸੰਬਰ ਨੂੰ ਦੋਹਾਂ ਦੇ ਵਿਆਹ ਦੀ ਐਨੀਵਰਸਰੀ ਆਉਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network