ਜਾਣੋ ਇਲਾਇਚੀ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਦੂਰ

Reported by: PTC Punjabi Desk | Edited by: Lajwinder kaur  |  October 26th 2020 10:04 AM |  Updated: October 26th 2020 10:06 AM

ਜਾਣੋ ਇਲਾਇਚੀ ਦੇ ਗੁਣਕਾਰੀ ਫਾਇਦਿਆਂ ਬਾਰੇ, ਕਈ ਬਿਮਾਰੀਆਂ ਨੂੰ ਕਰਦੀ ਹੈ ਦੂਰ

ਹਰੇ ਰੰਗ ਦੀ ਛੋਟੀ ਇਲਾਇਚੀ ਗੁਣਾਂ ਨਾਲ ਭਰਪੂਰ ਹੈ । ਇਹ ਭਾਰਤੀ ਰਸੋਈ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ । ਇਹ ਇੱਕ ਅਜਿਹਾ ਮਸਾਲਾ ਹੈ, ਜੋ ਘਰ ‘ਚ ਆਮ ਪਿਆ ਜਾਂਦਾ ਹੈ ।

cardamom picਹੋਰ ਪੜ੍ਹੋ : ਮਿਸ ਪੂਜਾ ਦਾ ਨਵਾਂ ਸਿੰਗਲ ਟਰੈਕ ‘Sohna Sohna Munda’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਛੋਟੀ ਇਲਾਇਚੀ ਸਿਰਫ ਖਾਣੇ ਦਾ ਸ‍ਵਾਦ ਹੀ ਨਹੀਂ ਵਧਾਉਂਦੀ ਸਗੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦੀ ਹੈ । ਇਲਾਇਚੀ ਨੂੰ ਖੁਸ਼ਬੂ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ । ਆਓ ਜਾਣਦੇ ਇਸਦੇ ਗੁਣਕਾਰੀ ਫਾਇਦਿਆਂ ਬਾਰੇ-

stress relief pic

ਤਣਾਅ ਤੋਂ ਰਾਹਤ- ਅੱਜ-ਕੱਲ੍ਹ ਦੇ ਲਾਈਫ ਸਟਾਈਲ ਕਰਕੇ ਬਹੁਤ ਸਾਰੇ ਲੋਕੀ ਤਣਾਅ ਤੋਂ ਪੀੜਤ ਨੇ । ਇਲਾਇਚੀ ਦੇ ਸੇਵਨ ਦੇ ਨਾਲ ਤਣਾਅ ਤੋਂ ਰਾਹਤ ਪਾਈ ਜਾ ਸਕਦੀ ਹੈ ।  ਰੋਜ਼ਾਨਾ ਇਲਾਇਚੀ ਤੋਂ ਬਣਾਇਆ ਕਾੜ੍ਹਾ ਪੀਣੀ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ । ਇਸ ਦਾ ਕਾੜ੍ਹਾ ਬਨਾਉਣ ਲਈ ਇਲਾਇਚੀ ਪਾਊਡਰ ਨੂੰ ਪਾਣੀ 'ਚ ਉਬਾਲੋ । ਹੁਣ ਕਾੜ੍ਹੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਪੀਓ । ਕੁਝ ਦਿਨ ਪੀਣ ਨਾਲ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ ।

stomach gass relief

ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਤੋਂ ਰਾਹਤ- ਕੁਝ ਲੋਕਾਂ ਨੂੰ ਹਮੇਸ਼ਾ ਪੇਟ ਨਾਲ ਸੰਬੰਧਤ ਪ੍ਰੇਸ਼ਾਨੀਆਂ ਰਹਿੰਦੀਆਂ ਹਨ। ਪੇਟ ਠੀਕ ਨਾ ਰਹਿਣ ਦੇ ਕਾਰਨ ਵਾਲ ਝੜਣ ਲੱਗਦੇ ਹਨ। ਇਨ੍ਹਾਂ ਦੋਵਾਂ ਸਮੱਸਿਆਵਾਂ ਤੋਂ ਬਚਣ ਲਈ ਸਵੇਰੇ ਖਾਲੀ ਪੇਟ ਇੱਕ ਇਲਾਇਚੀ ਕੋਸੇ ਪਾਣੀ ਦੇ ਨਾਲ ਖਾਓ। ਕੁਝ ਦਿਨਾਂ ‘ਚ ਹੀ ਫਰਕ ਦਿਖਾਈ ਦੇਣ ਲੱਗੇਗਾ ।

elaichi

ਹੱਡੀਆਂ ਨੂੰ ਮਜ਼ਬੂਤ ਕਰਦੀ ਹੈ- ਇਲਾਇਚੀ ਵਿੱਚ ਕੈਲਸ਼ੀਅਮ ਵੀ ਮੌਜੂਦ ਹੁੰਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਬੱਚਿਆਂ ਨੂੰ ਜੇਕਰ ਹਰ ਰੋਜ਼ ਗਰਮ ਪਾਣੀ ਨਾਲ ਇਲਾਇਚੀ ਦਿੱਤੀ ਜਾਵੇ ਤਾਂ ਉਨ੍ਹਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ।

mouth fresh pic

ਮੂੰਹ ਦੀ ਬਦਬੂ ਤੋਂ ਰਾਹਤ- ਬਹੁਤ ਸਾਰੇ ਲੋਕ ਮੂੰਹ ਦੀ ਬਦਬੂ ਤੋਂ ਪ੍ਰੇਸ਼ਾਨ ਰਹਿੰਦੇ ਨੇ । ਇਸ ਪ੍ਰੇਸ਼ਾਨੀ ਤੋਂ ਰਾਹਤ ਪਾਉਣ ਦੇ ਲਈ ਇਲਾਇਚੀ ਦੇ ਸੇਵਨ ਕਰੋ । ਇਸ ਨੂੰ ਖਾਣ ਨਾਲ ਗਲੇ 'ਚ ਹੋਣ ਵਾਲੀ ਖਰਾਸ਼ ਦੂਰ ਹੁੰਦੀ ਹੈ ਅਤੇ ਆਵਾਜ਼ 'ਚ ਸੁਧਾਰ ਆਉਂਦਾ ਹੈ ।

cardamom benefits

ਗੈਸ ਅਤੇ ਐਸਡਿਟੀ ਨੂੰ ਦੂਰ ਕਰਦਾ- ਗੈਸ, ਐਸਡਿਟੀ, ਕਬਜ਼ ਦੀ ਸਮੱਸਿਆ ਨੂੰ ਇਲਾਇਚੀ ਨਾਲ ਦੂਰ ਕੀਤਾ ਜਾ ਸਕਦਾ ਹੈ । ਇਸ ਦੇ ਨਾਲ ਹੀ ਹਿਚਕੀ ਤੋਂ ਵੀ ਰਾਹਤ ਮਿਲਦੀ ਹੈ ।

fat loss elaichi

ਭਾਰ ਘੱਟਦਾ ਹੈ- ਜੇ ਤੁਸੀਂ ਵੀ ਆਪਣੇ ਸਰੀਰ ਦਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਇਲਾਇਚੀ ਦਾ ਸੇਵਨ ਕਰੋ । ਇਸ ਇੱਕ ਚੀਜ਼ ਨੂੰ ਚਬਾਉਣ ਨਾਲ ਭਾਰ ਵੀ ਘੱਟ ਹੁੰਦਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network