ਦਰਸ਼ਨ ਕਰੋ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੇ ,ਜਾਣੋ ਗੁਰਦੁਆਰਾ ਸਾਹਿਬ ਦਾ ਇਤਿਹਾਸ

Written by  Shaminder   |  May 29th 2019 10:25 AM  |  Updated: May 29th 2019 10:25 AM

ਦਰਸ਼ਨ ਕਰੋ ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਦੇ ,ਜਾਣੋ ਗੁਰਦੁਆਰਾ ਸਾਹਿਬ ਦਾ ਇਤਿਹਾਸ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕੁਲ ਲੁਕਾਈ ਨੂੰ ਤਾਰਨ ਲਈ ਕਈ ਉਦਾਸੀਆਂ ਕੀਤੀਆਂ । ਉਨ੍ਹਾਂ ਦੀ ਯਾਦ 'ਚ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ । ਗੁਰੂ ਸਾਹਿਬ ਨੇ ਜਿੱਥੇ ਵੀ ਚਰਨ ਪਾਏ ਉਸ ਧਰਤੀ ਨੂੰ ਭਾਗ ਲੱਗ ਗਏ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਾਰੇ । ਜੋ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ । ਇਸ ਗੁਰਦੁਆਰਾ ਸਾਹਿਬ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਹਾਸਲ ਹੈ ।

ਹੋਰ ਵੇਖੋ :ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦਾ ਵਿਲੱਖਣ ਉਪਰਾਲਾ

https://www.facebook.com/ptcnewsonline/videos/2497093543674916/?t=2

ਇਸ ਅਸਥਾਨ 'ਤੇ 530 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਮਾਤਾ ਸੁੱਲਖਣੀ ਜੀ ਨੂੰ ਵਿਆਹੁਣ ਲਈ ਪਹੁੰਚੇ ਸਨ । ਉਸ ਸਮੇਂ ਇੱਥੇ ਇੱਕ ਕੱਚੀ ਹਵੇਲੀ ਸੀ ਅਤੇ ਉਸ ਸਮੇਂ ਇੱਥੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਦਾ ਠਹਿਰਾਅ ਕੀਤਾ ਗਿਆ ਸੀ । ਅੱਜ ਵੀ ਇੱਥੇ ਉਸ ਸਮੇਂ ਦੀ ਕੰਧ ਸੁਭਾਇਮਾਨ ਹੈ । ਇਸ ਖ਼ਾਸ ਰਿਪੋਰਟ 'ਚ ਵੇਖੋ ਇਸ ਗੁਰਦੁਆਰਾ ਸਾਹਿਬ ਨਾਲ ਜੁੜੇ ਇਤਿਹਾਸ ਬਾਰੇ । ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ ਅਤੇ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੁੰਦੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network