ਜਾਣੋਂ ਉਸ ਪਾਕਿਸਤਾਨੀ ਕੁੜੀ ਬਾਰੇ ਜਿਸ ਦੇ ਗਾਣਿਆਂ ਨੇ ਬਾਲੀਵੁੱਡ ਦੀ ਫ਼ਿਲਮ ਨੂੰ ਕਵਾਇਆ ਹਿੱਟ

written by Rupinder Kaler | August 21, 2021

ਫ਼ਿਰੋਜ਼ ਖ਼ਾਨ ਦੀ ਫ਼ਿਲਮ ‘ਕੁਰਬਾਨੀ’ ਆਪਣੇ ਜ਼ਮਾਨੇ ਦੀ ਸੁਪਰਹਿਟ ਫ਼ਿਲਮ ਸੀ, ਪਰ ਇਸ ਫ਼ਿਲਮ ਦੇ ਗਾਣੇ ਵੀ ਸੁਪਰਹਿੱਟ ਸਨ । ਇਸ ਫ਼ਿਲਮ ਦਾ ਗਾਣਾ ‘ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ’ (Aap Jaisa Koi) ਹਰ ਥਾਂ ਤੇ ਵੱਜਦਾ ਸੁਣਾਈ ਦਿੰਦਾ ਸੀ । ਇਸ ਗਾਣੇ ਨੂੰ ਸੁਣ ਕੇ ਹਰ ਕੋਈ ਇਹ ਜਾਨਣਾ ਚਾਹੁੰਦਾ ਸੀ ਕਿ ਇਹ ਅਵਾਜ਼ ਕਿਸ ਦੀ ਹੈ । ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਇਹ ਗਾਣਾ ਪਾਕਿਸਤਾਨ ਦੀ ਪੌਪ ਗਾਇਕਾ ਨਾਜ਼ੀਆ ਹਸਨ (Nazia Hassan) ਨੇ ਗਾਇਆ ਹੈ ਤਾਂ ਉਹ ਦੰਗ ਰਹਿ ਗਏ ।

ਹੋਰ ਪੜ੍ਹੋ :

ਗਾਇਕਾ ਅਫਸਾਨਾ ਖ਼ਾਨ ਨੇ ਗੁਰਦਾਸ ਮਾਨ ਤੋਂ ਲਿਆ ਆਸ਼ੀਰਵਾਦ, ਵੀਡੀਓ ਕੀਤਾ ਸਾਂਝਾ

ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਨਾਜ਼ੀਆ (Nazia Hassan) ਦੀ ਉਮਰ ਸਿਰਫ਼ 15 ਸਾਲ ਹੈ ਤਾਂ ਉਹ ਨਾਜ਼ੀਆ ਦੀ ਤਾਰੀਫ ਕਰਨ ਤੋਂ ਨਹੀਂ ਸਨ ਰੁਕਦੇ । ਕੁਰਬਾਨੀ ਫ਼ਿਲਮ ਵਿੱਚ ਫ਼ਿਰੋਜ਼ ਖ਼ਾਨ, ਵਿਨੋਦ ਖੰਨਾ, ਜ਼ੀਨਤ ਅਮਾਨ, ਅਮਜਦ ਖ਼ਾਨ ਸਮੇਤ ਕਈ ਵੱਡੇ ਸਿਤਾਰੇ ਇਸ ਫ਼ਿਲਮ ਵਿੱਚ ਸਨ । ਪਰ ਫ਼ਿਲਮ ਨੂੰ ਹਿੱਟ ਕਰਾਉਣ ਦਾ ਸਿਹਰਾ ਨਾਜ਼ੀਆ ਹਸਨ ਦੇ ਸਿਰ ਤੇ ਹੀ ਬੱਝਿਆ ਸੀ ਕਿਉਂਕਿ ਉਸ ਦਾ ਗਾਇਆ ਗਾਣਾ ਹਰ ਇੱਕ ਦੀ ਜ਼ੁਬਾਨ ਤੇ ਚੜ੍ਹ ਗਿਆ ਸੀ ।

ਹਰ ਛੋਟਾ ਵੱਡਾ ਇਹ ਗਾਣਾ ਗਾਉਂਦਾ ਹੋਇਆ ਹੀ ਨਜ਼ਰ ਆਉਂਦਾ ਸੀ । ਇਸ ਤੋਂ ਬਾਅਦ 1981 ਵਿੱਚ ਡਿਸਕੋ ਦੀਵਾਨੇ ਕੈਸੇਟ ਆਈ ਇਸ ਕੈਸੇਟ ਨੇ ਏਸ਼ੀਆ ਦਾ ਸਭ ਤੋਂ ਵੱਧ ਵਿਕਣ ਵਾਲੀ ਕੈਸੇਟ ਦਾ ਰਿਕਾਰਡ ਬਣਾਇਆ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਦੇ ਗਾਣਿਆਂ ਦੇ ਨਾਂ ਛੇ ਕਰੋੜ ਰਿਕਾਰਡ ਵਿਕਣ ਦਾ ਦਾਵਾ ਹੁੰਦਾ ਹੈ ।

0 Comments
0

You may also like