ਜਾਣੋ ਕਿਉਂ ਹਮੇਸ਼ਾ ਸੋਨੇ ਦੇ ਗਹਿਣੀਆਂ ਨਾਲ ਸਜੇ ਰਹਿੰਦੇ ਸਨ ਬੱਪੀ ਲਹਿਰੀ, ਉਨ੍ਹਾਂ ਤੋਂ ਬਾਅਦ ਕਿਸ ਨੂੰ ਮਿਲੇਗਾ ਇਹ ਗੋਲਡ

written by Pushp Raj | February 17, 2022

ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਬੱਪੀ ਲਹਿਰੀ 69 ਸਾਲਾਂ ਦੇ ਸਨ ਤੇ ਉਹ ਉਮਰ ਸਬੰਧੀ ਬਿਮਾਰੀਆਂ ਤੋਂ ਪੀੜਤ ਸਨ। ਬੱਪੀ ਲਹਿਰੀ ਬਾਲੀਵੁੱਡ ਵਿੱਚ ਗੋਲਡਨ ਮੈਨ ਦੇ ਨਾਂਅ ਨਾਲ ਵੀ ਮਸ਼ਹੂਰ ਸਨ, ਇਸ ਦਾ ਕਾਰਨ ਸੀ ਕਿ ਉਹ ਹਮੇਸ਼ਾ ਹੀ ਸੋਨੇ ਦੇ ਗਹਿਣੀਆਂ ਨਾਲ ਸਜੇ ਰਹਿੰਦੇ ਸੀ। ਆਖ਼ਿਰ ਬੱਪੀ ਦਾ ਸੋਨੇ ਦੇ ਇਨ੍ਹੇ ਸਾਰੇ ਗਹਿਣੇ ਕਿਉਂ ਪਾਉਂਦੇ ਸੀ , ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਸੋਨੇ ਦਾ ਕੀ ਹੋਵੇਗਾ। ਆਓ ਜਾਣਦੇ ਹਾਂ।

ਹਿੰਦੀ ਸਿਨੇਮਾ ਦੇ 'ਡਿਸਕੋ ਕਿੰਗ' ਬੱਪੀ ਲਹਿਰੀ ਨਾਂ ਮਹਿਜ਼ ਆਪਣੇ ਗੀਤਾਂ ਲਈ ਸਗੋਂ 'ਗੋਲਡਨ ਲੁੱਕ' ਲਈ ਵੀ ਮਸ਼ਹੂਰ ਸਨ। ਉਹ ਹਮੇਸ਼ਾ ਭਾਰੀ ਸੋਨੇ ਦੇ ਗਹਿਣਿਆਂ ਨਾਲ ਲੱਦੇ ਰਹਿੰਦੇ ਸੀ। ਬੱਪੀ ਦਾ ਨੂੰ ਸੋਨਾ ਤੇ ਸੋਨੇ ਦੇ ਗਹਿਣੇ ਬਹੁਤ ਪਸੰਦ ਸਨ, ਇਸ ਗੱਲ ਨਾਲ ਹਰ ਕੋਈ ਜਾਣੂ ਹੈ।


ਦਰਅਸਲ ਬੱਪੀ ਦਾ ਗੋਲਡ ਨੂੰ ਖੁਦ ਲਈ ਇੱਕ ਲੱਕੀ ਚਾਰਮ ਯਾਨੀ ਲੱਕੀ ਧਾਤੂ ਮੰਨਦੇ ਸੀ। ਬੱਪੀ ਲਹਿਰੀ ਕੋਲ ਗੋਲਡ ਦਾ ਵੱਡਾ ਕਲੈਕਸ਼ਨ ਸੀ। ਬੱਪੀ ਲਹਿਰੀ ਦੇ ਗੋਲਡ ਕਲੈਕਸ਼ਨ ਵਿੱਚ, ਉਹ ਹਮੇਸ਼ਾ ਸੋਨੇ ਦੀਆਂ ਚੇਨਾਂ, ਪੈਂਡੈਂਟਸ, ਅੰਗੂਠੀਆਂ, ਬਰੈਸਲੇਟ, ਗਣੇਸ਼ ਦੀਆਂ ਮੂਰਤੀਆਂ, ਆਕਰਸ਼ਕ ਹੀਰੇ ਜੜੇ ਬਰੈਸਲੇਟ, ਇੱਥੋਂ ਤੱਕ ਕਿ ਸੋਨੇ ਦੇ ਫਰੇਮ ਅਤੇ ਸੋਨੇ ਦੇ ਕਫਲਿੰਕ ਪਹਿਨਦੇ ਸਨ।

Bappi Lahiri image from intagram

ਬੱਪੀ ਦਾ ਆਪਣੇ ਸੋਨੇ ਦੇ ਗਹਿਣਿਆਂ ਦਾ ਬਹੁਤ ਧਿਆਨ ਰੱਖਦਾ ਸੀ।ਬੱਪੀ ਲਹਿਰੀ ਆਪਣੇ ਗਹਿਣੀਆਂ ਨੂੰ ਲੈ ਕੇ ਬਹੁਤ ਚੌਕਸ ਰਹਿੰਦੇ ਸਨ, ਇੱਥੋਂ ਤੱਕ ਕਿ ਕਈ ਵਾਰ ਬੱਪੀ ਦਾ ਫੈਨਜ਼ ਨਾਲ ਫੋਟੋਆਂ ਖਿਚਵਾਉਣ ਤੋਂ ਵੀ ਇਨਕਾਰ ਕਰ ਦਿੰਦੇ ਸਨ। ਬੱਪੀ ਦਾਦਾ ਸੌਂਦੇ ਸਮੇਂ ਆਪਣੇ ਗਹਿਣੀਆਂ ਨੂੰ ਲਾਕਅੱਪ ਵਿੱਚ ਰੱਖਦਾ ਸੀ ਅਤੇ ਹਰ ਇੱਕ ਟੁਕੜੇ ਨੂੰ ਪਹਿਨਣ ਤੋਂ ਪਹਿਲਾਂ ਖੁਦ ਸਾਫ਼ ਕਰਦਾ ਸੀ।

ਹੋਰ ਪੜ੍ਹੋ : Bappi Lahiri Death: ਅੱਜ ਹੋਵੇਗਾ ਦਿੱਗਜ ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦਾ ਅੰਤਿਮ ਸਸਕਾਰ

ਬੱਪੀ ਦਾ ਆਪਣੇ ਗੋਲਡ ਦੇ ਹਰ ਇੱਕ ਗਹਿਣੇ ਬਾਰੇ ਸਭ ਕੁਝ ਜਾਣਦੀ ਸੀ। ਉਨ੍ਹਾਂ ਨੇ ਇੱਕ ਲਿਸਟ ਵੀ ਬਣਾ ਕੇ ਰੱਖੀ ਸੀ। ਇਸ ਦੇ ਨਾਲ ਹੀ ਹਰ ਗੀਤ ਜਾਂ ਐਲਬਮ ਦੀ ਸਫਲਤਾ 'ਤੇ ਬੱਪੀ ਲਹਿਰੀ ਰੌਈਲਟੀ ਦੀ ਰਕਮ ਤੋਂ ਨਵਾਂ ਸੋਨਾ ਖਰੀਦਦੇ ਸੀ। ਅਜਿਹੇ 'ਚ ਉਨ੍ਹਾਂ ਕੋਲ ਬਹੁਤ ਜ਼ਿਆਦਾ ਗੋਲਡ ਸੀ, ਉਨ੍ਹਾਂ ਨੇ ਗੋਲਡ ਦਾ ਧਿਆਨ ਰੱਖਣ ਲਈ ਇੱਕ ਅਸੀਸਟੈਂਟ ਵੀ ਰੱਖਿਆ ਸੀ।

 


ਬੱਪੀ ਲਹਿਰੀ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਇਹ ਗਹਿਣੇ ਉਨ੍ਹਾਂ ਦੇ ਬੱਚਿਆਂ ਨੂੰ ਵਿਰਾਸਤ ਦੇ ਤੌਰ 'ਤੇ ਮਿਲਣਗੇ।ਬੱਪੀ ਲਹਿਰੀ ਜੀ ਦੇ ਬੱਚੇ ਬੱਪਾ ਅਤੇ ਰੀਮਾ ਪਿਤਾ ਦੀ ਇਸ ਵਿਰਾਸਤ ਨੂੰ ਸੰਭਾਲਣਗੇ। ਬੱਪੀ ਦਾ ਦੇ ਗੋਲਡ ਕਲੈਕਸ਼ਨ ਨੂੰ ਲੈ ਕੇ ਪਰਿਵਾਰ ਦੇ ਪਿਆਰ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਦੇ ਇੱਕ ਕਰੀਬੀ ਨੇ ਦੱਸਿਆ ਕਿ ਪਰਿਵਾਰ ਇਸ ਸਮੇਂ ਸੋਗ ਦੀ ਸਥਿਤੀ ਵਿੱਚ ਹੈ, ਪਰ ਉਹ ਪਿਤਾ ਦੀ ਇਸ ਵਿਰਾਸਤ ਨੂੰ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਫੈਨਜ਼ ਵੱਲੋਂ ਗਿਫ਼ਟ 'ਚ ਮਿਲੀ ਗੋਲਡ ਕਲੈਕਸ਼ਨ ਨੂੰ ਵਿਰਾਸਤ ਵਜੋਂ ਸਾਂਭਿਆ ਜਾਵੇਗਾ।

You may also like