ਜਾਣੋ ਰਵੀਨਾ ਟੰਡਨ ਨੇ ਰਣਵੀਰ ਸਿੰਘ ਨੂੰ ਆਪਣੇ ਸੈੱਟ ਤੋਂ ਬਾਹਰ ਕਿਉਂ ਕੱਢਵਾ ਦਿੱਤਾ ਸੀ

written by Shaminder | May 17, 2021 11:51am

ਰਵੀਨਾ ਟੰਡਨ ਇੱਕ ਅਜਿਹੀ ਅਦਾਕਾਰਾ ਹੈ । ਜਿਸ ਦਾ ਨਾਮ ਹਿੱਟ ਐਕਟਰੈੱਸ ਦੀ ਸੂਚੀ ‘ਚ ਸ਼ਾਮਿਲ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਅੰਦਾਜ਼ ਅਪਨਾ ਅਪਨਾ, ਮੋਹਰਾ, ਖਿਲਾੜੀਓਂ ਕਾ ਖਿਲਾੜੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਰਵੀਨਾ ਟੰਡਨ ਦੀ ਜ਼ਿੰਦਗੀ ਦੇ ਨਾਲ ਕਈ ਕਿੱਸੇ ਜੁੜੇ ਹੋਏ ਹਨ । ਇੱਕ ਅਜਿਹੇ ਹੀ ਕਿੱਸੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ । ਇਸ ਕਿੱਸੇ ਦੇ ਬਾਰੇ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਸੀ।

Raveena Tandon Image From Raveena Tandon's Instagram

ਹੋਰ ਪੜ੍ਹੋ : ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਇਸ ਕੁੜੀ ਨੇ 5 ਮਹੀਨਿਆਂ ਦੀ ਪੈਂਨਸ਼ਨ, ਲੋਕਾਂ ਦੀ ਮਦਦ ਲਈ ਕੀਤੀ ਦਾਨ, ਸੋਨੂੰ ਸੂਦ ਨੇ ਭਾਵੁਕ ਹੋ ਕੇ ਕੀਤਾ ਟਵੀਟ 

Raveena-tandon Image From Raveena Tandon's Instagram

ਇਸ ਦੇ ਨਾਲ ਅਦਾਕਾਰ ਰਣਵੀਰ ਸਿੰਘ ਨੇ ਵੀ ਇਸ ਕਿੱਸੇ ਦੇ ਬਾਰੇ ਜ਼ਿਕਰ ਕੀਤਾ ਸੀ । ਰਣਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਕਜ਼ਨ ਕੈਨੇਡਾ ਤੋਂ ਭਾਰਤ ਆਇਆ ਸੀ ਅਤੇ ਉਹ ਅਕਸ਼ੇ ਕੁਮਾਰ ਦਾ ਵੱਡਾ ਫੈਨ ਸੀ । ਜਿਸ ਤੋਂ ਬਾਅਦ ਰਣਵੀਰ ਸਿੰਘ ਆਪਣੇ ਕਜ਼ਨ ਨੂੰ ਨਾਲ ਲੈ ਕੇ ਅਕਸ਼ੇ ਕੁਮਾਰ ਦੇ ਸ਼ੂਟ ਵਾਲੀ ਜਗ੍ਹਾ ਪਹੁੰਚ ਗਏ ।

Raveena Tandon Image From Raveena Tandon's Instagram

ਜਿੱਥੇ ਅਕਸ਼ੇ ਕੁਮਾਰ ਅਤੇ ਰਵੀਨਾ ਟੰਡਨ ‘ਤੇ ਟਿੱਪ ਟਿੱਪ ਬਰਸਾ ਪਾਣੀ ਗੀਤ ਫਿਲਮਾਇਆ ਜਾ ਰਿਹਾ ਸੀ । ਉਸ ਸਮੇਂ ਰਣਵੀਰ 10 ਸਾਲ ਦਾ ਸੀ, ਉਹ ਰਵੀਨਾ ਟੰਡਨ ਨੂੰ ਦੇਖਦਾ ਹੀ ਰਹਿ ਗਿਆ । ਪਰ ਜਦੋਂ ਉਹ ਰਵੀਨਾ ਟੰਡਨ ਲਗਾਤਾਰ ਬਿਨਾਂ ਪਲਕ ਝਪਕਾਏ ਵੇਖਦਾ ਰਿਹਾ ਤਾਂ ਰਵੀਨਾ ਅਸਹਿਜ ਹੋ ਗਈ ।

ਜਿਸ ਤੋਂ ਬਾਅਦ ਰਵੀਨਾ ਨੇ ਰਣਵੀਰ ਨੂੰ ਸੈੱਟ ਤੋਂ ਬਾਹਰ ਕੱਢਵਾ ਦਿੱਤਾ ਸੀ । ਇੱਕ ਸ਼ੋਅ ਦੌਰਾਨ ਰਵੀਨਾ ਨੇ ਵੀ ਇਸ ਕਿੱਸੇ ਦਾ ਜ਼ਿਕਰ ਕੀਤਾ ਸੀ ।

 

You may also like