Banana peel benefits:ਕੇਲੇ ਦੇ ਛਿਲਕੇ ਦਾ ਇੰਝ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ

written by Pushp Raj | November 30, 2022 06:31pm

Banana peel benefits: ਕੇਲਾ ਭਾਰਤ ਵਿੱਚ ਮਿਲਣ ਵਾਲਾ ਆਮ ਫਰੂਟ ਹੈ। ਕੇਲਾ ਖਾਣਾ ਸਿਹਤ ਲਈ ਬੇਹੱਦ ਫਾਇਦੇਮੰਦ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲੇ ਛਿਲਕੇ ਦੇ ਇਸਤੇਮਾਲ ਨਾਲ ਕਈ ਫਾਇਦੇ ਹੁੰਦੇ ਹਨ। ਆਪਣੇ ਇਸ ਲੇਖ ਰਾਹੀਂ ਅੱਜ ਤੁਹਾਨੂੰ ਇਸ ਲੇਖ ਰਾਹੀਂ ਕੇਲੇ ਦੇ ਛਿਲਕੇ ਦੇ ਫਾਇਦੇ ਦੱਸਾਂਗੇ।

Image Source : Google

ਕੇਲੇ ਦੇ ਛਿਲਕੇ ਨਾਲ ਬਣਾਓ ਹੇਅਰ ਮਾਸਕ
ਹੇਅਰ ਮਾਸਕ ਦੀ ਵਰਤੋਂ ਵਾਲਾਂ ਦੇ ਵਾਧੇ ਅਤੇ ਪੋਸ਼ਣ ਲਈ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਹੇਅਰ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਮਹਿੰਗੇ ਉਤਪਾਦਾਂ 'ਤੇ ਖਰਚ ਕਰਨ ਦੀ ਬਜਾਏ ਤੁਸੀਂ ਘਰ 'ਤੇ ਹੀ ਹੇਅਰ ਮਾਸਕ ਤਿਆਰ ਕਰ ਸਕਦੇ ਹੋ। ਜੀ ਹਾਂ, ਕੇਲੇ ਦੇ ਛਿਲਕੇ ਨੂੰ ਪੀਸ ਕੇ ਹੇਅਰ ਮਾਸਕ ਤਿਆਰ ਕੀਤਾ ਜਾ ਸਕਦਾ ਹੈ। ਕੇਲੇ ਦੇ ਛਿਲਕੇ ਵਿੱਚ ਮੌਜੂਦ ਪੌਸ਼ਟਿਕ ਤੱਤ ਵਾਲਾਂ ਨੂੰ ਚਮਕਦਾਰ ਅਤੇ ਵਧੀਆ ਵਿਕਾਸ ਦਿੰਦੇ ਹਨ।

Image Source : Google

ਦੰਦਾਂ ਦੀ ਚਮਕ
ਕਈ ਵਾਰ ਰੋਜ਼ਾਨਾ ਦੰਦ ਬੁਰਸ਼ ਕਰਨ ਤੋਂ ਬਾਅਦ ਵੀ ਉਹ ਪੀਲੇ ਪੈਣ ਲੱਗਦੇ ਹਨ। ਕੇਲੇ ਦੇ ਛਿਲਕੇ ਦੀ ਵਰਤੋਂ ਦੰਦਾਂ ਨੂੰ ਸਾਫ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਆਪਣੇ ਪੀਲੇ ਦੰਦਾਂ 'ਤੇ ਕੇਲੇ ਦੇ ਛਿਲਕੇ ਨੂੰ ਰਗੜਨ ਨਾਲ ਇਹ ਚਮਕਦਾਰ ਹੋ ਜਾਂਦੇ ਹਨ।

Image Source : Google

ਹੋਰ ਪੜ੍ਹੋ: ਅਜਵਾਇਣ ਦਾ ਇਸ ਤਰ੍ਹਾਂ ਸੇਵਨ ਕਰੋ, 1 ਹਫ਼ਤੇ 'ਚ ਪੇਟ ਦੀ ਚਰਬੀ ਤੋਂ ਮਿਲੇਗਾ ਛੁਟਕਾਰਾ

ਫੇਸ ਪੈਕ
ਜਿਸ ਤਰ੍ਹਾਂ ਕੇਲੇ ਦਾ ਛਿਲਕਾ ਵਾਲਾਂ ਦੇ ਮਾਸਕ ਲਈ ਫਾਇਦੇਮੰਦ ਹੁੰਦਾ ਹੈ, ਉਸੇ ਤਰ੍ਹਾਂ ਕੇਲੇ ਦੇ ਛਿਲਕੇ 'ਚ ਮੌਜੂਦ ਐਂਟੀ-ਆਕਸੀਡੈਂਟ ਅਤੇ ਐਂਟੀ-ਮਾਈਕ੍ਰੋਬਾਇਲ ਗੁਣ ਤੁਹਾਡੀ ਚਿਹਰੇ ਦੀ ਚਮੜੀ ਨੂੰ ਨਿਖਾਰਨ 'ਚ ਕਾਰਗਰ ਹੁੰਦੇ ਹਨ। ਚਿਹਰੇ 'ਤੇ ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਕੇਲੇ ਦੇ ਛਿਲਕੇ ਦਾ ਫੇਸ ਪੈਕ ਵੀ ਤਿਆਰ ਕਰ ਸਕਦੇ ਹੋ।

You may also like