ਖਾਣੇ ਨੂੰ ਸੁਆਦ ਬਣਾਉਣ ਦੇ ਨਾਲ-ਨਾਲ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ ਜੀਰਾ ਤੇ ਧਨੀਆ

written by Pushp Raj | April 04, 2022

ਸਾਡੇ ਭਾਰਤੀ ਖਾਣੇ ਵਿੱਚ ਕਈ ਤਰ੍ਹਾਂ ਦੇ ਮਸਾਲਿਆਂ ਦਾ ਇਸਤੇਮਾਲ ਹੁੰਦਾ ਹੈ ਅਤੇ ਜੀਰਾ ਅਤੇ ਧਨੀਆ ਵੀ ਇਨ੍ਹਾਂ ਚੋਂ ਦੋ ਖ਼ਾਸ ਮਸਾਲੇ ਹਨ। ਜੀਰਾ ਅਤੇ ਧਨੀਆ ਦੋਵੇਂ ਖਾਣੇ ਦੇ ਸੁਆਦ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਸਾਲੇ ਤੁਹਾਡੇ ਖਾਣੇ ਨੂੰ ਸੁਆਦ ਬਣਾਉਣ ਦੇ ਨਾਲ-ਨਾਲ ਭਾਰ ਘਟਾਉਣ ਵਿੱਚ ਤੁਹਾਡੀ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਮਸਾਲਿਆਂ ਦੇ ਚਮਤਕਾਰੀ ਗੁਣਾਂ ਬਾਰੇ ਦੱਸਾਂਗੇ।

ਆਯੁਰਵੈਦ ਦੇ ਅਨੁਸਾਰ ਇਹ ਦੋਵੇਂ ਬਹੁਤ ਸਾਰੀਆਂ ਚਿਕਿਤਸਕ ਵਿਸ਼ੇਸ਼ਤਾਵਾਂ ਨਾਲ ਭਰੇ ਹੋਏ ਹਨ। ਜੀਰੇ ਅਤੇ ਧਨੀਆ ਦੀ ਵਰਤੋਂ ਪਕਾਉਣ 'ਚ ਪ੍ਰਭਾਵੀ ਹੋਣ ਨਾਲੋਂ ਵਧੇਰੇ ਲਾਭਕਾਰੀ ਹੈ, ਉਨ੍ਹਾਂ ਦਾ ਪਾਣੀ, ਜਿਸ ਨੂੰ ਆਯੁਰਵੈਦ 'ਚ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਦਾ ਸਭ ਤੋਂ ਸਹੀ ਢੰਗ ਦੱਸਿਆ ਗਿਆ ਹੈ।

ਕਿੰਝ ਭਾਰ ਘਟਾਉਣ ਵਿੱਚ ਮਦਦਗਾਰ ਹੈ ਜੀਰਾ ਤੇ ਧਨੀਆ

ਜੀਰਾ
ਸਿਹਤ ਮਾਹਰਾਂ ਦੇ ਮੁਤਾਬਕ ਜੀਰੇ ਵਿੱਚ ਡਾਈਜੇਸਟਿਵ ਇੰਜ਼ਾਇਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਪਾਚਨ ਨੂੰ ਤੇਜ਼ ਕਰਨ ਲਈ ਕੰਮ ਕਰਦੀ ਹੈ। ਜੀਰੇ ਦਾ ਸੇਵਨ ਭੋਜਨ ਨੂੰ ਹਜ਼ਮ ਕਰਨ 'ਚ ਮਦਦ ਕਰਦਾ ਹੈ ਅਤੇ ਇਸ ਨੂੰ ਸਰੀਰ 'ਚੋਂ ਮਲ ਦੇ ਰਾਹੀਂ ਕੱਢਦਾ ਹੈ।

ਧਨੀਆ
ਧਨੀਆ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਨਾਂ ਮਹਿਜ਼ ਮਦਦ ਕਰਦਾ ਹੈ, ਬਲਕਿ ਇਹ ਤੁਹਾਡੀ ਪਾਚਨ ਸ਼ਕਤੀ ਨੂੰ ਵਧਾਉਣ 'ਚ ਵੀ ਲਾਭਕਾਰੀ ਮੰਨਿਆ ਜਾਂਦਾ ਹੈ।

ਕਿੰਝ ਕਰੀਏ ਜੀਰੇ ਤੇ ਧਨੀਏ ਦਾ ਸੇਵਨ ਤੇ ਇਸ ਦੇ ਲਾਭ

1. ਜੀਰਾ ਅਤੇ ਧਨੀਆ ਦੋਵੇਂ ਹੀ ਮਸਾਲੇ ਪਾਚਕ ਗੁਣਾਂ ਲਈ ਜਾਣੇ ਜਾਂਦੇ ਹਨ। ਜੀਰਾ ਚਰਬੀ ਘਟਾਉਣ 'ਚ ਮਦਦ ਕਰਦਾ ਹੈ ਅਤੇ ਪਾਚਨ 'ਚ ਸੁਧਾਰ ਕਰਦਾ ਹੈ।

2. ਸਵੇਰੇ ਸਵੇਰੇ ਧਨੀਆ ਅਤੇ ਜੀਰੇ ਦਾ ਪਾਣੀ ਇੱਕ ਡੀਟੌਕਸ ਡ੍ਰਿੰਕ ਵਜੋਂ ਕੰਮ ਕਰਦਾ ਹੈ। ਸਵੇਰੇ ਖਾਲੀ ਪੇਟ ਜੀਰਾ ਤੇ ਧਨੀਏ ਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਨਿਕਲਣ 'ਚ ਮਦਦ ਮਿਲਦੀ ਹੈ।

3. ਧਨੀਆ ਖਾਣੇ 'ਚ ਮਹਿਕ ਦਿੰਦਾ ਹੈ ਤੇ ਇਸ ਦੇ ਨਾਲ-ਨਾਲ ਇਹ ਸਰੀਰ 'ਚ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ 'ਚ ਲਾਭਕਾਰੀ ਹੈ। ਮੋਟਾਪੇ ਤੋਂ ਪੀੜਤ ਲੋਕਾਂ ਲਈ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਾ ਜ਼ਰੂਰੀ ਹੁੰਦਾ ਹੈ। ਇਸ ਨਾਲ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਬੱਚ ਸਕਦੇ ਹਨ।

ਹੋਰ ਪੜ੍ਹੋ : ਰੋਜ਼ਾਨਾ ਵਰਤੋ ਸਰੌਂ ਦਾ ਤੇਲ, ਇਸ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

4. ਜੀਰੇ ਦੀ ਵਰਤੋਂ ਤੁਹਾਡੀ ਭੁੱਖ ਨੂੰ ਘਟਾਉਣ 'ਚ ਮਦਦ ਕਰਦੀ ਹੈ। ਕਿਉਂਕਿ ਇਹ ਤੁਹਾਡੇ ਪੇਟ ਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ, ਜਿਸ ਕਾਰਨ ਇਹ ਤੁਹਾਡੇ ਲਈ ਮੋਟਾਪਾ ਘਟਾਉਣ 'ਚ ਵੀ ਮਦਦਗਾਰ ਹੈ।

5. ਜੀਰੇ ਤੇ ਧਨੀਏ ਦਾ ਪਾਣੀ ਸਰੀਰ ਦੇ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਵਿੱਚ ਖੂਨ ਦਾ ਬਹਾਅ ਠੀਕ ਹੁੰਦਾ ਹੈ ਤੇ ਰੈਡ ਸੈਲਸ ਵੱਧ ਬਣਦੇ ਹਨ।

You may also like